ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਸਰਦਾਰ ਬੇਅੰਤ ਸਿੰਘ ਸਟੇਟ ਯੂਨਿਵਰਸਿਟੀ, ਗੁਰਦਾਸਪੁਰ ਵੱਲੋਂ ਜੁਲਾਈ 2017 ਤੋਂ ਮਾਰਚ 2022 ਦੇ ਵਿਚਕਾਰ ਦੀ ਮਿਆਦ ਲਈ 5.31 ਕਰੋੜ ਰੁਪਏ ਜੀਐਸਟੀ ਦੇ ਨਹੀਂ ਭਰੇ ਗਏ।
ਪੰਜਾਬ ਦੀਆਂ ਦੋ ਯੂਨੀਵਰਸਿਟੀਆਂ ਮਾਲ ਅਤੇ ਸੇਵਾ ਕਰ (ਜੀਐਸਟੀ) ਵੱਲੋਂ ਡਿਫਾਲਟਰ ਪਾਈਆਂ ਗਈਆਂ ਹਨ। ਇਸ ਗੱਲ ਦਾ ਖੁਲਾਸਾ CAG ਦੀ ਰਿਪੋਰਟ ਵਿੱਚ ਕੀਤਾ ਗਿਆ ਹੈ।
ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਸਰਦਾਰ ਬੇਅੰਤ ਸਿੰਘ ਸਟੇਟ ਯੂਨਿਵਰਸਿਟੀ, ਗੁਰਦਾਸਪੁਰ ਵੱਲੋਂ ਜੁਲਾਈ 2017 ਤੋਂ ਮਾਰਚ 2022 ਦੇ ਵਿਚਕਾਰ ਦੀ ਮਿਆਦ ਲਈ 5.31 ਕਰੋੜ ਰੁਪਏ ਜੀਐਸਟੀ ਦੇ ਨਹੀਂ ਭਰੇ ਗਏ। ਦੋਵੇਂ ਯੂਨੀਵਰਸਿਟੀਆਂ ਨੂੰ ਡਿਫਾਲਟਰ ਕਰਾਰ ਦੇ ਦਿੱਤਾ ਗਿਆ ਹੈ।
ਕਰਾਂ ਦੀ ਵਸੂਲੀ ਲਈ ਰਾਜ ਸਰਕਾਰ ਤੋਂ ਮਦਦ ਮੰਗਣ ਵਾਲੀ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜਵਾਬ ਦੀ ਉਡੀਕ ਫਰਵਰੀ 2024 ਤੋਂ ਕੀਤੀ ਜਾ ਰਹੀ ਹੈ।
31 ਮਾਰਚ, 2022 ਨੂੰ ਖਤਮ ਹੋਣ ਵਾਲੇ ਸਾਲ ਦੇ ਆਡਿਟ ਲਈ ਸਾਲ 2024 ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਸੰਸਥਾਵਾਂ ਨੇ ਆਪਣੇ ਜਵਾਬਾਂ ਵਿੱਚ ਜੀਐਸਟੀ ਵਿੱਚ ਪੇਸ਼ ਕੀਤੇ ਗਏ ਇਤਰਾਜ਼ਾਂ ਨੂੰ ਖਾਰਜ ਕਰ ਦਿੱਤਾ ਗਿਆ ਹੈ ਕਿਉਂਕਿ ਉਨ੍ਹਾਂ ਨੇ GST ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ।