ਹਥਿਆਰ ਲੈ ਕੇ ਘੁੰਮਣ ਦੀ ਮਿਲੀ ਸੀ ਖ਼ਬਰ
ਅਮਰੀਕਾ ਦੇ ਵਿਸਕਾਨਸਿਨ ਵਿੱਚ ਇੱਕ ਸਕੂਲ ਦੇ ਬਾਹਰ ਪੁਲਿਸ ਨੇ ਇੱਕ ਵਿਦਿਆਰਥੀ ਨੂੰ ਗੋਲੀ ਮਾਰ ਦਿੱਤੀ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸਕੂਲ ਦੇ ਬਾਹਰ ਇੱਕ ਵਿਅਕਤੀ ਹਥਿਆਰਾਂ ਨਾਲ ਘੁੰਮ ਰਿਹਾ ਹੈ। ਇਹ ਘਟਨਾ ਬੁੱਧਵਾਰ ਦੀ ਦੱਸੀ ਜਾ ਰਹੀ ਹੈ। ਮਾਮਲੇ ‘ਚ ਕਿਸੇ ਹੋਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵਿਦਿਆਰਥੀ ਅੰਦਰ ਦਾਖਲ ਨਹੀਂ ਹੋ ਸਕਿਆ। ਮਰਨ ਵਾਲਾ ਵਿਅਕਤੀ ਕਿਸ਼ੋਰ ਸੀ। ਹਾਲਾਂਕਿ, ਉਸਦੀ ਉਮਰ ਅਤੇ ਹੋਰ ਪਛਾਣਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਘਟਨਾ ਤੋਂ ਬਾਅਦ ਪੁਲਿਸ ਕਾਫੀ ਦੇਰ ਤੱਕ ਉਥੇ ਮੌਜੂਦ ਰਹੀ। ਇਸ ਦੌਰਾਨ ਬੱਚੇ ਸਕੂਲ ਦੇ ਅੰਦਰ ਹੀ ਰਹੇ। ਉਥੇ ਮੌਜੂਦ ਮਾਪਿਆਂ ਨੇ ਦੱਸਿਆ ਕਿ ਉਹ ਬਹੁਤ ਚਿੰਤਤ ਸਨ। ਪੁਲਿਸ ਨੇ ਸਕੂਲ ਦੀ ਜਾਂਚ ਕੀਤੀ ਪਰ ਕੋਈ ਹੋਰ ਖਤਰਾ ਨਹੀਂ ਮਿਲਿਆਂ। ਜੀਨ ਕੇਲਰ, ਜੋ ਨੇੜੇ ਹੀ ਇੱਕ ਦੁਕਾਨ ਚਲਾਉਂਦੀ ਹੈ, ਨੇ ਕਿਹਾ ਕਿ ਉਸਨੇ ਪੰਜ ਰਾਊਂਡ ਗੋਲੀਆਂ ਚੱਲਣ ਦੀ ਆਵਾਜ਼ ਸੁਣੀ।