ਪਾਕਿਸਤਾਨ ਕ੍ਰਿਕਟ ਟੀਮ ਨੂੰ ਟੀ20 ਵਿਸ਼ਵ ਕੱਪ 2024 ‘ਚ ਮੇਜ਼ਬਾਨ ਯੂਐਸਏ ਹੱਥੋਂ ਸੁਪਰ ਓਵਰ ‘ਚ ਹਾਰ ਦਾ ਸਾਹਮਣਾ ਕਰਨਾ ਪਿਆ।
ਟੀ20 ਵਿਸ਼ਵ ਕੱਪ 2024 ‘ਚ ਕਮਾਲ ਦਾ ਉਲਟਫੇਰ ਦੇਖਣ ਨੂੰ ਮਿਲਿਆ, ਜਿੱਥੇ ਪਿਛਲੇ ਵੀਰਵਾਰ ਨੂੰ ਨਵੀਂ ਬਣੀ ਅਮਰੀਕਾ ਦੀ ਟੀਮ ਨੇ ਸਾਬਕਾ ਟੀ-20 ਵਿਸ਼ਵ ਕੱਪ ਚੈਂਪੀਅਨ ਪਾਕਿਸਤਾਨ ਨੂੰ ਸੁਪਰ ਓਵਰ ‘ਚ ਹਰਾਇਆ ਸੀ। ਸਟਾਰ ਕ੍ਰਿਕਟਰਾਂ ਨਾਲ ਭਰੀ ਪਾਕਿਸਤਾਨੀ ਟੀਮ ਅਮਰੀਕਾ ਵਿੱਚ ਖੇਡੇ ਜਾ ਰਹੇ ਟੀ-20 ਵਿਸ਼ਵ ਕੱਪ 2024 ਦੇ ਗਰੁੱਪ ਪੜਾਅ ਦੇ 11ਵੇਂ ਮੈਚ ਵਿੱਚ ਵੈਸਟਇੰਡੀਜ਼ ਅਤੇ ਅਮਰੀਕਾ ਤੋਂ ਹਾਰ ਗਈ।
ਇਸ ਮੈਚ ‘ਚ ਪਾਕਿਸਤਾਨ ਨੇ ਪਹਿਲਾਂ ਖੇਡਦਿਆਂ 20 ਓਵਰਾਂ ‘ਚ 7 ਵਿਕਟਾਂ ਗੁਆ ਕੇ 159 ਦੌੜਾਂ ਬਣਾਈਆਂ। 160 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਅਮਰੀਕਾ ਦੀ ਟੀਮ 20 ਓਵਰਾਂ ‘ਚ 3 ਵਿਕਟਾਂ ਦੇ ਨੁਕਸਾਨ ‘ਤੇ 159 ਦੌੜਾਂ ਹੀ ਬਣਾ ਸਕੀ ਅਤੇ ਮੈਚ ਟਾਈ ਹੋ ਗਿਆ। ਇਸ ਤੋਂ ਬਾਅਦ, ਮੈਚ ਦਾ ਨਤੀਜਾ ਸੁਪਰ ਓਵਰ ਵਿੱਚ ਆਇਆ, ਜਿੱਥੇ ਪਾਕਿਸਤਾਨ ਹਾਰ ਗਿਆ।
ਸੁਪਰ ਓਵਰ ਵਿੱਚ ਅਮਰੀਕਾ ਦੀ ਟੀਮ ਨੇ ਬਿਨਾਂ ਕੋਈ ਵਿਕਟ ਗਵਾਏ 6 ਗੇਂਦਾਂ ਵਿੱਚ 18 ਦੌੜਾਂ ਬਣਾਈਆਂ। ਮੁਹੰਮਦ ਆਮਿਰ ਨੇ ਸੁਪਰ ਓਵਰ ਵਿੱਚ 18 ਦੌੜਾਂ ਦਿੱਤੀਆਂ।
ਉਸ ਨੇ ਇਸ ਓਵਰ ਵਿੱਚ 8 ਵਾਧੂ ਦੌੜਾਂ ਦਿੱਤੀਆਂ। 19 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਦੀ ਟੀਮ ਨੇ 6 ਗੇਂਦਾਂ ‘ਤੇ 1 ਵਿਕਟ ਗੁਆ ਕੇ ਸਿਰਫ 13 ਦੌੜਾਂ ਬਣਾਈਆਂ, ਇਸ ਨਾਲ ਅਮਰੀਕਾ ਨੇ ਪਾਕਿਸਤਾਨ ਨੂੰ ਸੁਪਰ ਓਵਰ ‘ਚ 5 ਦੌੜਾਂ ਨਾਲ ਹਰਾ ਦਿੱਤਾ। ਅਮਰੀਕਾ ਲਈ ਸੌਰਭ ਨੇਤਰਵਾਲਕਰ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਸਿਰਫ 13 ਦੌੜਾਂ ਦਿੱਤੀਆਂ। ਇਸ ਜਿੱਤ ਨਾਲ ਅਮਰੀਕਾ ਦੀ ਟੀਮ ਨੇ ਇਸ ਟੂਰਨਾਮੈਂਟ ਦਾ ਸਭ ਤੋਂ ਵੱਡਾ ਉਲਟਫੇਰ ਕੀਤਾ ਹੈ।
ਪਾਕਿਸਤਾਨ ਲਈ ਸ਼ਾਦਾਬ ਖਾਨ ਨੇ 25 ਗੇਂਦਾਂ ਵਿੱਚ 40 ਦੌੜਾਂ ਅਤੇ ਕਪਤਾਨ ਬਾਬਰ ਆਜ਼ਮ ਨੇ 43 ਗੇਂਦਾਂ ਵਿੱਚ 44 ਦੌੜਾਂ ਬਣਾਈਆਂ, ਜਿਸ ਦੀ ਬਦੌਲਤ ਟੀਮ 159 ਦੌੜਾਂ ਤੱਕ ਪਹੁੰਚ ਸਕੀ। ਅਮਰੀਕਾ ਲਈ ਕੇਂਜੀਗੇ ਨੇ 3 ਅਤੇ ਸੌਰਵ ਨੇ 2 ਵਿਕਟਾਂ ਲਈਆਂ।
ਅਮਰੀਕਾ ਲਈ ਮੋਨਕ ਪਟੇਲ ਨੇ ਬੱਲੇਬਾਜ਼ੀ ਕਰਦੇ ਹੋਏ ਸ਼ਾਨਦਾਰ ਅਰਧ ਸੈਂਕੜਾ ਜੜਿਆ, ਜਦਕਿ ਆਰੋਨ ਜੋਨਸ ਨੇ 26 ਗੇਂਦਾਂ ‘ਤੇ ਅਜੇਤੂ 36 ਦੌੜਾਂ ਅਤੇ ਡਰਾਈਜ਼ ਗੂਸ ਨੇ 35 ਦੌੜਾਂ ਬਣਾ ਕੇ ਮੈਚ ਬਰਾਬਰ ਕਰ ਦਿੱਤਾ। ਪਾਕਿਸਤਾਨ ਲਈ ਮੁਹੰਮਦ ਆਮਿਰ, ਨਸੀਮ ਸ਼ਾਹ ਅਤੇ ਹਰਿਸ ਰਾਊਫ ਸਿਰਫ 1-1 ਵਿਕਟ ਹੀ ਲੈ ਸਕੇ, ਜਦਕਿ ਸ਼ਾਹੀਨ ਅਫਰੀਦ ਨੂੰ ਇਕ ਵੀ ਵਿਕਟ ਨਹੀਂ ਮਿਲੀ। ਇਸ ਤੋਂ ਬਾਅਦ ਮੈਚ ਦਾ ਨਤੀਜਾ ਸੁਪਰ ਓਵਰ ‘ਚ ਨਿਕਲਿਆ।