Saturday, October 19, 2024
Google search engine
Homelatest Newsਅਮਰੀਕਾ ਜਾ ਕੇ ਅਮੀਰ ਬਣਨ ਦੇ ਚੱਕਰ ’ਚ ਪੰਜਾਬੀਆਂ ਨੇ ਗੁਆਏ ਕਰੋੜਾਂ...

ਅਮਰੀਕਾ ਜਾ ਕੇ ਅਮੀਰ ਬਣਨ ਦੇ ਚੱਕਰ ’ਚ ਪੰਜਾਬੀਆਂ ਨੇ ਗੁਆਏ ਕਰੋੜਾਂ ਰੁਪਏ

ਲੁਧਿਆਣਾ – ਅਮਰੀਕਾ ਜਾ ਕੇ ਪੈਸਾ ਕਮਾਉਣ ਦੀ ਲਾਲਸਾ ਕਾਰਨ ਭਾਰਤੀ, ਖਾਸ ਕਰ ਕੇ ਪੰਜਾਬੀ ਕਿਸੇ ਨਾ ਕਿਸੇ ਤਰ੍ਹਾਂ ਉੱਥੋਂ ਜਾਣ ਦੀ ਤਿਆਰੀ ’ਚ ਲੱਗੇ ਰਹਿੰਦੇ ਹਨ। ਇਸ ਦੇ ਲਈ ਭਾਰਤੀ, ਖਾਸ ਕਰ ਕੇ ਪੰਜਾਬ ਦੇ ਲੋਕ ਲੱਖਾਂ ਰੁਪਏ ਖਰਚ ਕਰਨ ਵਿਚ ਵੀ ਪਿੱਛੇ ਨਹੀਂ ਹਟਦੇ। ਇਸ ਲਾਲਚ ’ਚ ਏਜੰਟਾਂ ਦੇ ਝਾਂਸੇ ਵਿਚ ਆ ਕੇ ਲੋਕ ਲੱਖਾਂ ਰੁਪਏ ਖਰਾਬ ਕਰ ਲੈਂਦੇ ਹਨ, ਜਦੋਂਕਿ ਕਈ ਲੋਕ ਨਾਜਾਇਜ਼ ਤੌਰ ’ਤੇ ਯੂ. ਐੱਸ. ਏ. ਵਿਚ ਦਾਖਲ ਹੋਣ ਲਈ ਕਈ ਜ਼ੋਖਮ ਵੀ ਉਠਾਉਂਦੇ ਹਨ।

ਸੈਂਕੜੇ ਕਿਲੋਮੀਟਰ ਦੇ ਸੰਘਣੇ ਜੰਗਲਾਂ, ਕੰਡਿਆਲੀਆਂ ਤਾਰਾਂ ਅਤੇ ਕੰਧਾਂ ਪਾਰ ਕਰ ਕੇ ਵੀ ਲੋਕ ਯੂ. ਐੱਸ. ਪੁੱਜਣ ਦਾ ਯਤਨ ਕਰਦੇ ਹਨ, ਜਿਸ ਵਿਚ ਜ਼ਿਆਦਾਤਰ ਲੋਕ ਨਾਕਾਮ ਹੁੰਦੇ ਹੋਏ ਯੂ. ਐੱਸ. ਬਾਰਡਰ ਸਕਿਓਰਿਟੀ ਦੇ ਹੱਥੇ ਚੜ੍ਹ ਜਾਂਦੇ ਹਨ ਜਾਂ ਫਿਰ ਜੰਗਲਾਂ ਦੇ ਰਸਤੇ ’ਚ ਹੀ ਦਮ ਤੋੜ ਦਿੰਦੇ ਹਨ।

ਲੋਕਾਂ ਦੀ ਵਿਦੇਸ਼ ਜਾ ਕੇ ਪੈਸਾ ਕਮਾਉਣ ਦੀ ਇੱਛਾ ਕਾਰਨ ਪੰਜਾਬ ’ਚ ਫਰਜ਼ੀ ਏਜੰਟ ਖੂਬ ਪੈਸਾ ਕਮਾ ਰਹੇ ਹਨ। ਅਮਰੀਕਾ ਬਾਰਡਰ ਸਕਿਓਰਿਟੀ ਫੋਰਸ (ਯੂ. ਸੀ. ਬੀ. ਸੀ.) ਵੱਲੋਂ ਭਾਰਤ ਦੇ ਲੋਕਾਂ ਦੇ ਨਾਜਾਇਜ਼ ਦਾਖਲੇ ’ਤੇ ਹੈਰਾਨੀਜਨਕ ਖੁਲਾਸੇ ਕੀਤੇ ਗਏ ਹਨ। ਯੂ. ਸੀ. ਬੀ. ਸੀ. ਮੁਤਾਬਕ ਅਕਤੂਬਰ 2022 ਤੋਂ ਸਤੰਬਰ 2023 ਦੇ ਇਕ ਸਾਲ ’ਚ ਯੂ. ਐੱਸ. ਵਿਚ ਨਾਜਾਇਜ਼ ਤੌਰ ’ਤੇ ਦਾਖਲ ਹੋਣ ਦਾ ਯਤਨ ਕਰ ਰਹੇ ਕਰੀਬ 97000 ਭਾਰਤੀਆਂ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ’ਚ 730 ਨਾਬਾਲਗ ਵੀ ਸ਼ਾਮਲ ਹਨ। ਕਾਬੂ ਕੀਤੇ ਗਏ ਇਨ੍ਹਾਂ ਲੋਕਾਂ ’ਚ ਜ਼ਿਆਦਾਤਰ ਪੰਜਾਬ ਅਤੇ ਇਸ ਦੇ ਸਰਹੱਦੀ ਇਲਾਕਿਆਂ ਦੇ ਹਨ। ਅੰਕੜਿਆਂ ਮੁਤਾਬਕ ਨਾਜਾਇਜ਼ ਤੌਰ ’ਤੇ ਕਰੀਬ 80 ਹਜ਼ਾਰ ਲੋਕ ਯੂ. ਐੱਸ. ਵਿਚ ਦਾਖਲ ਹੋਣ ’ਚ ਵੀ ਸਫਲ ਹੋ ਗਏ।

ਫਰਜ਼ੀਵਾੜੇ ਨਾਲ ਜੁੜੇ ਲੋਕ ਦਿੰਦੇ ਹਨ ਪ੍ਰਵਾਸੀਆਂ ਨੂੰ ਸਿਖਲਾਈ

ਯੂ. ਐੱਸ. ਵਿਚ ਦਾਖਲ ਹੋਣ ਸਬੰਧੀ ਸਰਗਰਮ ਫਰਜ਼ੀ ਏਜੰਟ ਯੂ. ਐੱਸ. ਦੇ ਕੋਲ ਮੈਕਸੀਕੋ ਤੱਕ ਪੁੱਜਣ ਲਈ ਵੱਖ-ਵੱਖ ਉਡਾਨਾਂ ਰਾਹੀਂ ਭੇਜਦੇ ਹਨ, ਜਿੱਥੋਂ ਉਹ ਲੋਕ ਬੱਸਾਂ ਟੈਕਸੀਆਂ ਰਾਹੀਂ ਅੱਗੇ ਜਾਂਦੇ ਹਨ ਅਤੇ ਪੈਦਲ ਚਲਦੇ ਹੋਏ ਕਈ ਜੰਗਲਾਂ ਤੋਂ ਗੁਜ਼ਰਨ ਤੋਂ ਬਾਅਦ ਬਾਰਡਰ ’ਤੇ ਲੱਗੀਆਂ ਕੰਡਿਆਲੀਆਂ ਤਾਰਾਂ ਅਤੇ ਕੰਧਾਂ ਟੱਪ ਕੇ ਯੂ. ਐੱਸ. ਵਿਚ ਦਾਖਲ ਹੁੰਦੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments