ਪਹਿਲੇ ਤਿੰਨ ਦਿਨ ਗਿਆਨ ਪ੍ਰਾਪਤੀ ਲਈ ਸਰਸਵਤੀ ਦੀ ਪੂਜਾ, ਅਗਲੇ ਤਿੰਨ ਦਿਨ ਧਨ ਕਮਾਉਣ ਲਈ ਲਕਸ਼ਮੀ ਦੀ ਪੂਜਾ ਅਤੇ ਆਖ਼ਰੀ ਤਿੰਨ ਦਿਨ ਸ਼ਕਤੀ ਦੀ ਪ੍ਰਾਪਤੀ ਲਈ ਦੁਰਗਾ ਦੀ ਪੂਜਾ।
ਪਵਿੱਤਰ ਨਰਾਤੇ ਚੇਤ ਅਤੇ ਅੱਸੂ ਦੇ ਮਹੀਨਿਆਂ ਵਿਚ ਆਉਂਦੇ ਹਨ। ਨਰਾਤਿਆਂ ਦੇ ਸਬੰਧ ਵਿਚ ਵਿਸਥਾਰ ਨਾਲ ਜਾਨਣ ਤੋਂ ਪਹਿਲਾਂ ਇਸ ਦਾ ਸ਼ਬਦ ਸਬੰਧੀ ਪੱਖ ਸਮਝ ਲਈਏ ਤਾਂ ਵਿਸ਼ਾ ਅਤੇ ਉਸ ਦਾ ਵਿਗਿਆਨਿਕ ਪੱਖ ਸਮਝਣ ਵਿਚ ਆਸਾਨੀ ਹੋਵੇਗੀ। ਨਵਰਾਤ੍ਰ ਸ਼ਬਦ ਦੋ ਸ਼ਬਦਾਂ ਦਾ ਜੋੜ ਹੈ-“ਨਵ ਅਤੇ ਰਾਤਰ”। ਨਵ ਦਾ ਅਰਥ ਨਵਾਂ ਵੀ ਹੁੰਦਾ ਹੈ ਤੇ ‘ਨੌਂ’ ਵੀ ਮੰਨਿਆ ਜਾ ਸਕਦਾ। ਰਾਤ੍ਰ ਦਾ ਅਰਥ ਹੈ-ਰਾਤ,ਤਾਦਿ੍ਸ਼ ਕਾਲ ਅਤੇ ਸਿਧੀਆਂ ਦਾ ਸੂਚਕ ਹੈ। ਮੌਸਮ ਸ਼ਾਦਲ ਬਸੰਤੀ ਸੰਵਤਸਰਾ ਚੇਤਰ ਸ਼ੁਕਲ ਪ੍ਰਤੀਪਦਾ ਤੋਂ ਅਤੇ ਨਕਸ਼ਤਰਮੂਲਕ ਸਰਦੀਆਂ ਸੰਵਤਸਰਾ ਅਸੂ ਸ਼ੁਕਲ ਪ੍ਰਤਿਪਤਾ ਤੋਂ ਸ਼ੁਰੂ ਹੁੰਦਾ ਹੈ। ਉੱਪਰ ਲਿਖੇ ਦੋਵਾਂ ਸੰਵਤਸਰਾਂ ਦੇ ਆਉਣ ਵਾਲੇ ਨੌਂ ਦਿਨ ਨਰਾਤਿਆਂ ਦੇ ਨਾਂ ਨਾਲ ਪ੍ਰਸਿੱਧ ਹਨ।
ਜੇਕਰ ਇਨ੍ਹਾਂ ਨਰਾਤਿਆਂ ਬਾਰੇ ਅਧਿਐਨ ਕਰੀਏ ਤਾਂ ਸਾਡੇ ਸਾਰੇ ਸਾਲ ਵਿਚ ਦੋ ਹੀ ਮੌਸਮ ਖ਼ਾਸ ਤੌਰ ’ਤੇ ਮੌਜੂਦ ਹਨ (ਉਵੇਂ ਤਾਂ ਭਾਵੇਂ ਛੇ ਮੌਸਮ ਹੁੰਦੇ ਹਨ) ਸਰਦੀ ਅਤੇ ਗਰਮੀ। ਇਹ ਨਰਾਤੇ ਸਾਲ ਵਿਚ ਦੋ ਵਾਰ ਆਉਂਦੇ ਹਨ ਅਤੇ ਇਹ ਦੋ ਮੌਸਮਾਂ ਦਾ ਸੰਧੀ ਕਾਲ ਹੀ ਹੁੰਦਾ ਹੈ। ਜਦ ਚੇਤ ਦੇ ਨਰਾਤੇ ਆਉਂਦੇ ਹਨ ਤਾਂ ਸਾਨੂੰ ਕੜਕਦੀ ਸਰਦੀ ਤੋਂ ਰਾਹਤ ਮਿਲਦੀ ਹੈ। ਜਦੋਂ ਅੱਸੂ ਦੇ ਨਰਾਤੇ ਹੁੰਦੇ ਤਾਂ ਸਾਨੂੰ ਭਿਆਨਕ ਗਰਮੀ ਤੋਂ ਰਾਹਤ ਮਿਲਦੀ ਹੈ। ਮੌਸਮ ਦਾ ਅਸਰ ਸੰਸਾਰ ਦੇ ਰੁੱਖਾਂ, ਬੂਟਿਆਂ, ਬਨਸਪਤੀ, ਪਾਣੀ,ਅਸਮਾਨ ਅਤੇ ਵਾਯੂਮੰਡਲ ’ਤੇ ਤਾਂ ਪੈਂਦਾ ਹੀ ਹੈ, ਸਾਡੀ ਸਿਹਤ ’ਤੇ ਵੀ ਇਨ੍ਹਾਂ ਦਾ ਡੂੰਘਾ ਅਸਰ ਪੈਂਦਾ ਹੈ। ਚੇਤ ਵਿਚ ਗਰਮੀ ਸ਼ੁਰੂ ਹੋਣ ਤੋਂ ਪਿਛਲੇ ਕਈ ਮਹੀਨਿਆਂ ਤੋਂ ਜੰਮਿਆ ਖ਼ੂਨ ਉਬਲਣਾ ਸ਼ੁਰੂ ਹੋ ਜਾਂਦਾ ਹੈ।
ਖ਼ੂਨ ਹੀ ਨਹੀਂ ਸਾਡੇ ਸਰੀਰ ਨੂੰ ਧਾਰਨ ਕਰਨ ਵਾਲੇ ਤਿੰਨ ਦੋਸ਼ ਵਾਤ, ਕਫ,ਪਿੱਤ ਇਨ੍ਹਾਂ ਤਿੰਨਾਂ ’ਤੇ ਵੀ ਡੂੰਘਾ ਅਸਰ ਹੁੰਦਾ ਹੈ। ਆਯੁਰਵੈਦ ਵਿਚ ਕਿਹਾ ਗਿਆ ਕਿ ਵਾਤ, ਕਫ,ਪਿੱਤ ਸਾਡੇ ਸਰੀਰ ਵਿਚ ਬਰਾਬਰ ਮਾਤਰਾ ਵਿਚ ਹੁੰਦੇ ਹਨ ਤਾਂ ਸਾਡਾ ਸਰੀਰ ਦਾ ਨਿਰੋਗ ਹੁੰਦਾ ਹੈ। ਜੇਕਰ ਇਹ ਮਾੜੀ ਹਾਲਤ ਵਿਚ ਹੋਣ ਤਾਂ ਸਾਨੂੰ ਬਿਮਾਰੀਆਂ ਲੱਗ ਜਾਂਦੀਆਂ ਹਨ। ਇਸ ਲਈ ਤਾਂ ਚੇਤ ਤੇ ਅੱਸੂ ਤੋਂ ਪਹਿਲਾਂ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਮਨੁੱਖ ਨੂੰ ਘੇਰ ਲੈਂਦੀਆਂ ਹਨ। ਨਿਸ਼ਚਿਤ ਆਹਾਰ ਵਿਹਾਰ ਨਾਲ ਇਹ ਵਾਤ,ਕਫ ,ਪਿੱਤ ਸਮਾਨ ਹਾਲਤ ਵਿਚ ਆ ਜਾਂਦੇ ਹਨ। ਭਾਵ ਪਿਛਲੇ ਮਹੀਨਿਆਂ ਵਿਚ ਜੋ ਤਿੰਨਾਂ ਦੋਸ਼ਾਂ ਵਿਚ ਅਸਮਾਨਤਾ ਆਈ ਹੈ।
ਉਨ੍ਹਾਂ ਨੂੰ ਸਮਾਨ ਹਾਲਾਤ ਵਿਚ ਲਿਆਉਣ ਲਈ ਨੌ ਦਿਨਾਂ ਵਿਚ ਪਹਿਲੇ ਤਿੰਨ ਦਿਨ ਵਾਤ, ਅਗਲੇ ਤਿੰਨ ਦਿਨ ਪਿੱਤ, ਆਖ਼ਰੀ ਤਿੰਨ ਦਿਨ ਕਫ। ਜਦੋਂ ਅਸੀਂ ਵਰਤ ਰੱਖਦੇ ਹਾਂ ਤਾਂ ਇਹ ਦੋਸ਼ ਖ਼ਤਮ ਹੁੰਦੇ ਹਨ ਕਿਉਂਕਿ ਵਰਤ ਕਰਕੇ ਪੇਟ ਖ਼ਾਲੀ ਹੁੰਦਾ ਹੈ ਅਤੇ ਪੇਟ ਦੀ ਅੱਗ ਨੂੰ ਪਚਾਉਣ ਲਈ ਕੁਝ ਨਾ ਕੁਝ ਤਾਂ ਚਾਹੀਦਾ ਹੁੰਦਾ ਹੈ। ਜਦ ਵਧੇ ਹੋਏ ਵਾਤ,ਪਿੱਤ, ਕਫ਼ ਪੇਟ ਵਿਚ ਆ ਕੇ ਸੜਦੇ ਹਨ ਤਾਂ ਇਹ ਦੋਸ਼ ਹੀ ਨਹੀਂ ਸਗੋਂ ,ਇਨ੍ਹਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਵੀ ਖ਼ਤਮ ਹੋ ਜਾਂਦੀਆਂ ਹਨ। ਉਨ੍ਹਾਂ ਨਾਲ ਜੋ ਊਰਜਾ ਪੈਦਾ ਹੁੰਦੀ ਹੈ ਉਹ ਸਾਨੂੰ ਵਰਤ ਵਿਚ ਕਮਜ਼ੋਰੀ ਮਹਿਸੂਸ ਨਹੀਂ ਹੋਣ ਦਿੰਦੀ ਤੇ ਸਾਡਾ ਸਰੀਰ ਅਗਲੇ ਛੇ ਮਹੀਨੇ ਗਰਮੀ ਜਾਂ ਸਰਦੀ ਸਹਿਣ ਲਈ ਸਮਰੱਥ ਹੋ ਜਾਂਦਾ ਹੈ। ਨਰਾਤਿਆਂ ਦਾ ਆਉਣਾ ਅਗਲੇ 6, ਮਹੀਨੇ ਸਰੀਰ ਦੀ ਨਿਰੋਗ ਲਈ ਤਿਆਰੀ ਹੈ। ਜਿਵੇਂ ਕਿਸਾਨ ਹਾੜੀ ਅਤੇ ਸਾਉਣੀ ਦੀ ਫ਼ਸਲ ਨੂੰ ਬੀਜਣ ਤੋਂ ਪਹਿਲਾਂ ਖੇਤ ਦੀ ਤਿਆਰੀ ਕਰਦਾ ਹੈ ਜਿਸ ਨਾਲ ਕਿ ਉਸ ਦੀ ਫ਼ਸਲ ਦੀ ਪੈਦਾਵਾਰ ਚੰਗੀ ਤੇ ਸਿਹਤਮੰਦ ਹੋਵੇ। ਇਸ ਲਈ ਸਾਡੇ ਰਿਸ਼ੀਆਂ ਨੇ ਇਨ੍ਹਾਂ ਮਹੀਨਿਆਂ ਵਿਚ ਸਰੀਰ ਨੂੰ ਪੂਰੀ ਤਰ੍ਹਾਂ ਸਿਹਤਮੰਦ ਰੱਖਣ ਲਈ ਨੌਂ ਦਿਨ ਦੇ ਵਰਤ ਦਾ ਖ਼ਾਸ ਤੌਰ ’ਤੇ ਉਲੇਖ ਕੀਤਾ ਹੈ। ਸਾਡੇ ਇਹ ਰੀਤੀ ਰਿਵਾਜ ਨਵਰਾਤਰੇ ਵਿਗਿਆਨਿਕ ਅਧਾਰ ’ਤੇ ਹਨ ਅਤੇ ਇਸ ਵਿਚ ਕੋਈ ਸ਼ੱਕ ਨਹੀਂ। ਨਰਾਤਿਆਂ ਦੀ ਪਰੰਪਰਾ ਅਗਲੀ ਪੀੜ੍ਹੀ ਨੂੰ ਜਾਰੀ ਰੱਖਣੀ ਚਾਹੀਦੀ ਹੈ। ਵਿਧੀ ਪੂਰਵਕ ਅਤੇ ਸ਼ਰਧਾ ਨਾਲ ਹੀ ਸਾਰੇ ਨਰਾਤੇ ਰੱਖਣੇ ਚਾਹੀਦੇ ਹਨ ।
ਗਿਆਨ ਲਈ ਸਰਸਵਤੀ ਦੀ ਪੂਜਾ
ਪਹਿਲੇ ਤਿੰਨ ਦਿਨ ਗਿਆਨ ਪ੍ਰਾਪਤੀ ਲਈ ਸਰਸਵਤੀ ਦੀ ਪੂਜਾ, ਅਗਲੇ ਤਿੰਨ ਦਿਨ ਧਨ ਕਮਾਉਣ ਲਈ ਲਕਸ਼ਮੀ ਦੀ ਪੂਜਾ ਅਤੇ ਆਖ਼ਰੀ ਤਿੰਨ ਦਿਨ ਸ਼ਕਤੀ ਦੀ ਪ੍ਰਾਪਤੀ ਲਈ ਦੁਰਗਾ ਦੀ ਪੂਜਾ। ਇਹ ਨੌਂ ਰਾਤਾਂ ਪੰਜ ਮਹਾਭੂਤ ਤੇ ਚਾਰ ਅੰਦਰੂਨੀ ਚਤੁਸ਼ਟਯ ਜਿਸ ਨਾਲ ਸਾਰੀ ਕੁਦਰਤ ਦੀ ਉਸਾਰੀ ਹੋਈ ਹੈ, ਸਾਧਕਾਂ ਦੀ ਭਾਸ਼ਾ ਵਿਚ ਇਹੀ ਦੁਰਗਾ ਦੇ ਨੌ ਰੂਪ ਹਨ । ਸਾਰੇ ਮਿਲਾ ਕੇ ਨੌਂ ਦਿਨ ਅਤੇ ਸਾਲ ਵਿਚ ਦੋ ਵਾਰ ਭਾਵ ਨੌਂ ਚੇਤ ਨਰਾਤੇ ਤੇ ਨੌਂ ਅੱਸੂ ਨਰਾਤੇ ਕੁੱਲ ਮਿਲਾ ਕੇ 18 ਵਾਰ ਪੂਜਾ ਕਰਨ ਦਾ ਰਿਵਾਜ ਸਾਡੇ ਸ਼ਸਤਰਾਂ ਵਿਚ ਹੈ ।