Wednesday, October 16, 2024
Google search engine
HomeDeshਸਾੜ੍ਹੀ ਪਾ ਕੇ ਕਲਾਸਿਕ ਲੁੱਕ ’ਚ ਨਜ਼ਰ ਆਈ ਆਲੀਆ ਭੱਟ,

ਸਾੜ੍ਹੀ ਪਾ ਕੇ ਕਲਾਸਿਕ ਲੁੱਕ ’ਚ ਨਜ਼ਰ ਆਈ ਆਲੀਆ ਭੱਟ,

ਆਲੀਆ ਭੱਟ ਵੀ ਸਾੜ੍ਹੀ ’ਚ ਆਪਣਾ ਖੂਬਸੂਰਤ ਅੰਦਾਜ਼ ਦਿਖਾਉਣ ਤੋਂ ਪਿੱਛੇ ਨਹੀਂ ਹਟੀ। ਡਾਰਲਿੰਗਸ ਅਦਾਕਾਰਾ ਨੇ ਮੇਟ ਗਾਲਾ 2024 ਦੇ ਕਾਰਪੇਟ ‘ਤੇ ਸ਼ਾਨਦਾਰ ਐਂਟਰੀ ਕੀਤੀ।

 ਹਰ ਸਾਲ, ਪ੍ਰਸ਼ੰਸਕ ਦੁਨੀਆ ਦੇ ਸਭ ਤੋਂ ਵੱਡੇ ਫੈਸ਼ਨ ਈਵੈਂਟ, ਮੇਟ ਗਾਲਾ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਹਾਲੀਵੁੱਡ ਦੇ ਵੱਡੇ-ਵੱਡੇ ਸਿਤਾਰੇ ਅਤੇ ਅਭਿਨੇਤਰੀਆਂ ਆਪਣੇ ਫੈਸ਼ਨ ਨਾਲ ਰੈੱਡ ਕਾਰਪੇਟ ‘ਤੇ ਚਾਰ ਚੰਨ ਲਗਾਉਂਦੀਆਂ ਹਨ। ਦੀਪਿਕਾ ਪਾਦੁਕੋਣ ਅਤੇ ਪ੍ਰਿਅੰਕਾ ਚੋਪੜਾ ਵਰਗੀਆਂ ਅਭਿਨੇਤਰੀਆਂ ਤੋਂ ਬਾਅਦ, ਆਲੀਆ ਭੱਟ ਨੇ ਹਾਲ ਹੀ ਵਿੱਚ ਨਿਊਯਾਰਕ ਸਿਟੀ ਦੇ ਮੈਟਰੋਪੋਲੀਟਨ ਮਿਊਜ਼ੀਅਮ ਆਫ਼ ਆਰਟ ਵਿੱਚ ਆਯੋਜਿਤ ਮੇਟ ਗਾਲਾ 2024 ਵਿੱਚ ਸ਼ਿਰਕਤ ਕੀਤੀ। ਭਾਰਤੀ ਪਹਿਰਾਵੇ ਵਾਲੀ ਸਾੜ੍ਹੀ ਪਹਿਨ ਕੇ ਕਈ ਅੰਤਰਰਾਸ਼ਟਰੀ ਸਮਾਗਮਾਂ ‘ਚ ਚਾਰ ਚੰਨ ਲਾਉਣ ਵਾਲੀ ਆਲੀਆ ਭੱਟ ਨੇ ਕਾਰਪੇਟ ‘ਤੇ ਸਾੜ੍ਹੀ ਦੀ ਚੋਣ ਕੀਤੀ। ਇਸ ਖੂਬਸੂਰਤ ਲੁੱਕ ਦੇ ਨਾਲ, ਆਲੀਆ ਭੱਟ ਨੇ ਆਪਣੇ ਵਾਲਾਂ ਵਿੱਚ ਇੱਕ ਮੈਸੀ ਜੂੜਾ ਬਣਾਇਆ ਅਤੇ ਇਸਦੇ ਨਾਲ ਹੈੱਡ ਐਕਸੈਸਰੀਜ਼ ਪਹਿਨੀ। ਉਸ ਦੇ ਹੱਥਾਂ ਵਿਚ ਸੁੰਦਰ ਹੀਰੇ ਦੀਆਂ ਮੁੰਦਰੀਆਂ ਅਤੇ ਲਾਂਗ ਏਅਰਿੰਗਜ਼ ਉਸ ਦੀ ਦਿੱਖ ਵਿਚ ਸੁੰਦਰਤਾ ਵਧਾ ਰਹੀਆਂ ਸਨ।ਇਸ ਲੁੱਕ ਦੇ ਨਾਲ ਆਲੀਆ ਨੇ ਘੱਟ ਤੋਂ ਘੱਟ ਮੇਕਅੱਪ ਰੱਖਿਆ ਸੀ, ਜਿਸ ‘ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਮੇਟ ਗਾਲਾ ਈਵੈਂਟ ‘ਚ ਆਲੀਆ ਦਾ ਇਹ ਸ਼ਾਨਦਾਰ ਲੁੱਕ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments