Friday, October 18, 2024
Google search engine
HomeDeshਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਅਜਵਾਇਨ ਰਾਮਬਾਣ

ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਅਜਵਾਇਨ ਰਾਮਬਾਣ

ਭਾਰਤੀ ਰਸੋਈ ਵਿੱਚ ਮੌਜੂਦ ਅਜਵਾਇਨ ਇੱਕ ਅਜਿਹਾ ਮਸਾਲਾ ਹੈ ਜਿਸਦੀ ਵਰਤੋਂ ਖਾਣੇ ਦੇ ਸਵਾਦ ਨੂੰ ਵਧਾਉਣ ਲਈ ਕੀਤਾ ਜਾਂਦਾ ਹੈ। ਪਰ ਇਸ ਮੌਜੂਦ ਔਸ਼ਧੀ ਗੁਣਾਂ ਕਰਕੇ ਇਹ ਸਰੀਰ ਨੂੰ ਕਈ ਤਰ੍ਹਾਂ ਦਾ ਲਾਭ ਵੀ ਦਿੰਦੇ ਹਨ। ਅਜਵਾਇਨ ਦਾ ਸਵਾਦ ਤਿੱਖਾ ਅਤੇ ਕੌੜਾ ਹੁੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਅਜਵਾਇਨ (Ajwain ) ਵਿੱਚ ਪ੍ਰੋਟੀਨ, ਚਰਬੀ, ਖਣਿਜ, ਫਾਈਬਰ ਅਤੇ ਕਾਰਬੋਹਾਈਡ੍ਰੇਟਸ, ਕੈਲਸ਼ੀਅਮ, ਥਿਆਮਿਨ, ਰਿਬੋਫਲੇਵਿਨ, ਫਾਸਫੋਰਸ, ਆਇਰਨ ਅਤੇ ਨਿਆਸੀਨ ਵਰਗੇ ਗੁਣ ਹੁੰਦੇ ਹਨ ਜੋ ਸਰੀਰ ਨੂੰ ਬਹੁਤ ਸਾਰੇ ਫਾਇਦੇ ਪ੍ਰਦਾਨ ਕਰਨ ਵਿੱਚ ਮਦਦ ਕਰ ਸਕਦੇ ਹਨ। ਆਓ ਜਾਣਦੇ ਹਾਂ ਅਜਵਾਇਨ ਦਾ ਸਹੀ ਢੰਗ ਨਾਲ ਪ੍ਰਯੋਗ ਕਰਨਾ ਤਾਂ ਜੋ ਪੇਟ ਸਬੰਧੀ ਦਿੱਕਤਾਂ (stomach problems) ਨੂੰ ਦੂਰ ਕੀਤਾ ਜਾ ਸਕੇ।

ਅਜਵਾਇਨ ਪੇਟ ਦਰਦ ਅਤੇ ਪੇਟ ਦੀ ਗੈਸ ਲਈ ਸਭ ਤੋਂ ਪ੍ਰਭਾਵਸ਼ਾਲੀ ਘਰੇਲੂ ਉਪਚਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਤਾਂ ਆਓ ਜਾਣਦੇ ਹਾਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਲਈ ਅਜਵਾਇਨ ਦਾ ਸੇਵਨ ਕਿਵੇਂ ਕਰੀਏ।

ਜੇਕਰ ਤੁਸੀਂ ਗੈਸ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਅਜਵਾਇਨ ਦਾ ਸੇਵਨ ਕਰੋ। ਗੈਸ, ਬਦਹਜ਼ਮੀ ਅਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਣ ‘ਚ ਅਜਵਾਇਨ ਮਦਦਗਾਰ ਹੈ। ਅਜਵਾਇਨ ‘ਚ ਐਂਟੀਸਪਾਜ਼ਮੋਡਿਕ ਅਤੇ ਕਾਰਮਿਨੇਟਿਵ ਗੁਣ ਪਾਏ ਜਾਂਦੇ ਹਨ, ਜੋ ਗੈਸ ਦੀ ਸਮੱਸਿਆ ਤੋਂ ਰਾਹਤ ਦਿਵਾ ਸਕਦੇ ਹਨ। ਤੁਸੀਂ ਸਵੇਰੇ ਖਾਲੀ ਪੇਟ ਅਜਵਾਇਨ ਦੇ ਪਾਣੀ ਦਾ ਸੇਵਨ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇਸ ਨੂੰ ਚੂਰਨ ਦੇ ਰੂਪ ‘ਚ ਵੀ ਵਰਤ ਸਕਦੇ ਹੋ।

ਇਸ ਤਰ੍ਹਾਂ ਘਰ ‘ਚ ਆਸਾਨ ਢੰਗ ਨਾਲ ਤਿਆਰ ਕਰੋ ਚੂਰਨ

ਅਜਵਾਇਨ ਪਾਊਡਰ ਬਣਾਉਣ ਲਈ ਤੁਹਾਨੂੰ ਅਜਵਾਇਨ, ਕਾਲਾ ਨਮਕ ਅਤੇ ਸੁੱਕਾ ਪੀਸਿਆ ਅਦਰਕ ਚਾਹੀਦਾ ਹੈ। ਇਸ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਤੁਸੀਂ ਅਜਵਾਇਨ ਨੂੰ ਫ੍ਰਾਈ ਕਰੋ ਅਤੇ ਫਿਰ ਇਸ ਨੂੰ ਮਿਕਸਰ ‘ਚ ਪਾ ਕੇ ਪੀਸ ਲਓ। ਹੁਣ ਇਸ ਵਿਚ ਪੀਸਿਆ ਹੋਇਆ ਸੁੱਕਾ ਅਦਰਕ ਪਾਊਡਰ ਅਤੇ ਪੀਸਿਆ ਹੋਇਆ ਕਾਲਾ ਨਮਕ ਮਿਲਾ ਕੇ ਚੂਰਨ ਤਿਆਰ ਕਰੋ। ਤੁਸੀਂ ਇਸਨੂੰ ਏਅਰ ਟਾਈਟ ਕੰਟੇਨਰ ਵਿੱਚ ਸਟੋਰ ਕਰ ਸਕਦੇ ਹੋ। ਅਤੇ ਖਾਣਾ ਖਾਣ ਤੋਂ ਬਾਅਦ ਤੁਸੀਂ ਇੱਕ ਚਮਚ ਪਾਊਡਰ ਦਾ ਸੇਵਨ ਕਰ ਸਕਦੇ ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments