ਬਾਲੀਵੁੱਡ ਅਦਾਕਾਰ ਗੋਵਿੰਦਾ (Govinda) ਨੂੰ 1 ਅਕਤੂਬਰ ਸਵੇਰੇ ਲੱਤ ਵਿੱਚ ਗੋਲੀ ਲੱਗ ਗਈ ਸੀ।
ਬਾਲੀਵੁੱਡ ਅਦਾਕਾਰ ਗੋਵਿੰਦਾ (Govinda) ਨੂੰ 1 ਅਕਤੂਬਰ ਸਵੇਰੇ ਲੱਤ ਵਿੱਚ ਗੋਲੀ ਲੱਗ ਗਈ ਸੀ। ਉਸ ਕੋਲੋਂ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਮਿਸ ਫਾਇਰ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਹੁਣ ਅਦਾਕਾਰ ਨੂੰ ਤਿੰਨ ਦਿਨਾਂ ਬਾਅਦ ਹਸਪਤਾਲ ਤੋਂ ਛੁੱਟੀ (Discharged from Hospital ਮਿਲ ਗਈ ਹੈ।
ਬਾਹਰ ਆਉਣ ਤੋਂ ਬਾਅਦ ਅਦਾਕਾਰ ਨੇ ਹੱਥ ਜੋੜ ਕੇ ਸਾਰਿਆਂ ਦਾ ਧੰਨਵਾਦ ਕੀਤਾ। ਉਸ ਨੇ ਉਸ ਲਈ ਪ੍ਰਾਰਥਨਾ ਕਰਨ ਅਤੇ ਦੁਆ ਦੇਣ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ। ਗੋਵਿੰਦਾ ਨੇ ਕਿਹਾ ਕਿ ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਕਾਰਨ ਮੈਂ ਠੀਕ ਹਾਂ।
ਬਾਹਰ ਆਉਣ ਦੀ ਖੁਸ਼ੀ ਗੋਵਿੰਦਾ ਦੇ ਚਿਹਰੇ ‘ਤੇ ਸਾਫ਼ ਦਿਖਾਈ ਦੇ ਰਹੀ ਸੀ। ਅਦਾਕਾਰ ਅਤੇ ਸ਼ਿਵ ਸੈਨਾ ਨੇਤਾ ਗੋਵਿੰਦਾ ਨੇ ਕਿਹਾ, ‘ਮੈਂ ਸਾਰਿਆਂ ਦੀਆਂ ਪ੍ਰਾਰਥਨਾਵਾਂ, ਸ਼ੁਭਕਾਮਨਾਵਾਂ ਲਈ ਧੰਨਵਾਦ ਕਰਦਾ ਹਾਂ… ਖਾਸ ਤੌਰ ‘ਤੇ ਪ੍ਰਸ਼ੰਸਕਾਂ ਦਾ, ਪ੍ਰਾਰਥਨਾ ਕਰਨ ਲਈ ਧੰਨਵਾਦ। ਮੈਂ ਉਨ੍ਹਾਂ ਦੇ ਪਿਆਰ ਲਈ ਤਹਿ ਦਿਲੋਂ ਧੰਨਵਾਦ ਕਰਦਾ ਹਾਂ।’
ਹਾਦਸਾ ਕਿਵੇਂ ਹੋਇਆ?
ਗੋਵਿੰਦਾ ਮੰਗਲਵਾਰ ਸਵੇਰੇ 5 ਵਜੇ ਆਪਣਾ ਲਾਇਸੈਂਸੀ ਰਿਵਾਲਵਰ ਸਾਫ਼ ਕਰ ਰਿਹਾ ਸੀ। ਜਦੋਂ ਉਹ ਆਪਣਾ ਰਿਵਾਲਵਰ ਅਲਮਾਰੀ ‘ਚ ਰੱਖ ਰਿਹਾ ਸੀ ਤਾਂ ਅਚਾਨਕ ਉਸ ਦੇ ਹੱਥ ਤੋਂ ਫਿਸਲ ਕੇ ਹੇਠਾਂ ਡਿੱਗ ਗਿਆ। ਰਿਵਾਲਵਰ ’ਚੋਂ ਮਿਸਫਾਇਰ ਹੋਇਆ ਤੇ ਗੋਵਿੰਦਾ ਦੀ ਲੱਤ ਵਿੱਚ ਗੋਲੀ ਲੱਗੀ। ਉਸ ਸਮੇਂ ਗੋਵਿੰਦਾ ਦੀ ਪਤਨੀ ਘਰ ‘ਚ ਮੌਜੂਦ ਨਹੀਂ ਸੀ। ਉਨ੍ਹਾਂ ਨੂੰ ਤੁਰੰਤ ਮੁੰਬਈ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਗੋਲੀ ਲੱਗਣ ਦੀ ਸੂਚਨਾ ਉਸ ਦੇ ਮੈਨੇਜਰ ਨੇ ਦਿੱਤੀ।