ਰਾਇਲ ਚੈਲਿੰਜਰਜ਼ ਬੈਂਗਲੁਰੂ ਨੇ ਐਤਵਾਰ ਨੂੰ ਆਈਪੀਐੱਲ 2024 ਦੇ 62ਵੇਂ ਮੈਚ ਵਿਚ ਦਿੱਲੀ ਕੈਪੀਟਲਜ਼ ਨੂੰ 47 ਦੌੜਾਂ ਨਾਲ ਹਰਾਇਆ।
ਰਾਇਲ ਚੈਲਿੰਜਰਜ਼ ਬੈਂਗਲੁਰੂ ਨੇ ਐਤਵਾਰ ਨੂੰ ਆਈਪੀਐੱਲ 2024 ਦੇ 62ਵੇਂ ਮੈਚ ਵਿਚ ਦਿੱਲੀ ਕੈਪੀਟਲਜ਼ ਨੂੰ 47 ਦੌੜਾਂ ਨਾਲ ਹਰਾਇਆ। ਆਰਸੀਬੀ ਨੇ ਇਸ ਜਿੱਤ ਨਾਲ ਪਲੇਆਫ ਦੀਆਂ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ। ਐੱਮ ਚਿੰਨਾਸਵਾਮੀ ਸਟੇਡੀਅਮ ਵਿਚ ਖੇਡੇ ਗਏ ਮੈਚ ‘ਚ ਆਰਸੀਬੀ ਨੇ RCB ਦੀ ਜਿੱਤ ਤੋਂ ਬਾਅਦ ਵਿਰਾਟ ਕੋਹਲੀ ਤੇ ਉਨ੍ਹਾਂ ਦੀ ਪਤਨੀ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੀ ਪ੍ਰਤੀਕਿਰਿਆ ਵਾਇਰਲ ਹੋ ਗਈ। ਜਿੱਤ ਤੋਂ ਬਾਅਦ ਅਨੁਸ਼ਕਾ ਸ਼ਰਮਾ ਦੇ ਚਿਹਰੇ ‘ਤੇ ਰਾਹਤ ਨਜ਼ਰ ਆ ਰਹੀ ਸੀ, ਜਦੋਂਕਿ ਕੋਹਲੀ ਪੂਰੇ ਜੋਸ਼ ਨਾਲ ਲਬਰੇਜ਼ ਨਜ਼ਰ ਆਇਆ। ਕੋਹਲੀ ਨੇ ਮੈਦਾਨ ‘ਚ ਕਿਸੇ ਵੱਲ ਇਸ਼ਾਰਾ ਕੀਤਾ ਤੇ ਮੰਨੋ ਸੰਕੇਤ ਦਿੱਤਾ ਹੋਵੇ- ਮੈਂ ਤੁਹਾਨੂੰ ਕਿਹਾ ਸੀ, ਅਸੀਂ ਚੀਜ਼ਾਂ ਬਦਲ ਸਕਦੇ ਹਾਂਪਹਿਲਾਂ ਬੱਲੇਬਾਜ਼ੀ ਕਰਦਿਆਂ 187/9 ਦਾ ਸਕੋਰ ਬਣਾਇਆ। ਜਵਾਬ ‘ਚ ਦਿੱਲੀ ਕੈਪੀਟਲਜ਼ 140 ਦੌੜਾਂ ‘ਤੇ ਢੇਰ ਹੋ ਗਈ।ਰਾਇਲ ਚੈਲਿੰਜਰਜ਼ ਬੰਗਲੌਰ ਨੇ ਮੌਜੂਦਾ ਸੈਸ਼ਨ ਵਿਚ ਲਗਾਤਾਰ ਪੰਜਵੀਂ ਜਿੱਤ ਦਰਜ ਕੀਤੀ। ਆਰਸੀਬੀ ਦੇ ਹੁਣ 13 ਮੈਚਾਂ ਵਿਚ 12 ਅੰਕ ਹਨ ਅਤੇ ਉਹ ਅੰਕ ਸੂਚੀ ਵਿਚ ਪੰਜਵੇਂ ਸਥਾਨ ’ਤੇ ਪਹੁੰਚ ਗਈ ਹੈ। ਆਰਸੀਬੀ ਨੇ ਆਪਣਾ ਆਖਰੀ ਲੀਗ ਮੈਚ 18 ਮਈ ਨੂੰ ਮੌਜੂਦਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਖਿਲਾਫ ਖੇਡਣਾ ਹੈ। ਆਰਸੀਬੀ ਇਸ ਮੈਚ ਨੂੰ ਹਰ ਕੀਮਤ ‘ਤੇ ਜਿੱਤਣ ਦੀ ਕੋਸ਼ਿਸ਼ ਕਰੇਗਾ।ਮੌਜੂਦਾ ਸੀਜ਼ਨ ਵਿਚ ਆਰਸੀਬੀ ਲਈ ਇਤਿਹਾਸ ਦੁਹਰਾਉਂਦਾ ਨਜ਼ਰ ਆ ਰਿਹਾ ਹੈ। ਜੇ ਅਸੀਂ ਆਈਪੀਐੱਲ ਵਿਚ ਆਰਸੀਬੀ ਦਾ ਇਤਿਹਾਸ ਦੇਖੀਏ ਤਾਂ ਸਾਨੂੰ ਪਤਾ ਲੱਗੇਗਾ ਕਿ 2016 ਵਿਚ ਉਸ ਨੇ ਆਖਰੀ ਵਾਰ ਲਗਾਤਾਰ ਪੰਜ ਮੈਚ ਜਿੱਤੇ ਸਨ। ਫਿਰ ਆਰਸੀਬੀ ਟੀਮ ਫਾਈਨਲ ਵਿਚ ਪਹੁੰਚੀ ਅਤੇ ਉਪ ਜੇਤੂ ਰਹੀ। ਇਸ ਵਾਰ ਵੀ ਆਰਸੀਬੀ ਨੇ ਲਗਾਤਾਰ ਪੰਜ ਮੈਚ ਜਿੱਤੇ ਹਨ ਅਤੇ ਪਲੇਆਫ ਵਿਚ ਪਹੁੰਚਣ ਦੇ ਉਸ ਦੇ ਦਰਵਾਜ਼ੇ ਬੰਦ ਨਹੀਂ ਹੋਏ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਆਰਸੀਬੀ ਪਲੇਆਫ ਲਈ ਕੁਆਲੀਫਾਈ ਕਰ ਸਕੇਗੀ ਜਾਂ ਨਹੀਂ।