ਟਰਮੀਨਲ ਦੇ ਬਾਹਰ ਤੇਜ਼ ਹਵਾਵਾਂ ਕਾਰਨ ਡਿੱਗਿਆ ਸ਼ੈੱਡ
ਦਿੱਲੀ ਵਰਗਾ ਹਾਦਸਾ ਰਾਜਕੋਟ ‘ਚ ਦੇਖਣ ਨੂੰ ਮਿਲਿਆ ਹੈ। ਮੌਨਸੂਨ ਦੇ ਭਾਰੀ ਮੀਂਹ ਕਾਰਨ ਰਾਜਕੋਟ ਦੇ ਹੀਰਾਸਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ ‘ਤੇ ਵੱਡਾ ਹਾਦਸਾ ਵਾਪਰ ਗਿਆ ਹੈ। ਟਰਮੀਨਲ ਦੇ ਬਾਹਰ ਯਾਤਰੀ ਪਿਕਅੱਪ ਡਰਾਪ ਖੇਤਰ ਵਿੱਚ ਛੱਤ ਦਾ ਕੁਝ ਹਿੱਸਾ ਡਿੱਗ ਗਿਆ।
ਸ਼ੈੱਡ ਦਾ ਕੁਝ ਹਿੱਸਾ ਅਚਾਨਕ ਡਿੱਗਿਆ
ਤੇਜ਼ ਹਵਾਵਾਂ ਕਾਰਨ ਪਿੱਕਅੱਪ ਡਰਾਪ ਖੇਤਰ ਵਿੱਚ ਸ਼ੈੱਡ ਦਾ ਕੁਝ ਹਿੱਸਾ ਅਚਾਨਕ ਡਿੱਗ ਗਿਆ। ਇਸਨੂੰ 2023 ਵਿੱਚ ਹੀ ਲਾਂਚ ਕੀਤਾ ਗਿਆ ਸੀ। ਚੰਗੀ ਗੱਲ ਇਹ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਇਸ ਛੱਤ ਹੇਠ ਕੋਈ ਨਹੀਂ ਸੀ, ਨਹੀਂ ਤਾਂ ਦਿੱਲੀ ਏਅਰਪੋਰਟ ਵਰਗਾ ਹਾਦਸਾ ਵਾਪਰ ਸਕਦਾ ਸੀ।