ਫਿਲਮ ਭਾਵੇਂ ਪਰਦੇ ‘ਤੇ ਹਿੱਟ ਨਾ ਹੋਈ ਹੋਵੇ ਪਰ ਲੋਕਾਂ ਨੇ ਇਸ ਦੇ ਗੀਤਾਂ ਨੂੰ ਬਹੁਤ ਪਸੰਦ ਕੀਤਾ। ‘ਘਰ ਮੋਰੇ ਪਰਦੇਸੀਆ’ ਗੀਤ ਅੱਜ ਵੀ ਲੋਕਾਂ ਦਾ ਪਸੰਦੀਦਾ ਬਣਿਆ ਹੋਇਆ ਹੈ, ਜਿਸ ‘ਚ ਮਾਧੁਰੀ ਅਤੇ ਆਲੀਆ ਭੱਟ ਨੇ ਸ਼ਾਨਦਾਰ ਡਾਂਸ ਕੀਤਾ ਸੀ। ਹੁਣ ਇਹ ਗੀਤ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ। ਦਰਅਸਲ, ਅਕੈਡਮੀ ਐਵਾਰਡਜ਼ ਨੇ ਆਲੀਆ ਭੱਟ ਨੂੰ ਸਰਪ੍ਰਾਈਜ਼ ਦਿੱਤਾ ਹੈ।
ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਪਰਦੇ ‘ਤੇ ਕਈ ਫਿਲਮਾਂ ‘ਚ ਕੰਮ ਕੀਤਾ ਹੈ ਅਤੇ ਆਪਣੇ ਕਿਰਦਾਰ ਨਾਲ ਲੋਕਾਂ ਦੇ ਦਿਲਾਂ ‘ਚ ਖਾਸ ਛਾਪ ਛੱਡੀ ਹੈ। ਇਨ੍ਹਾਂ ‘ਚੋਂ ਇਕ ਫਿਲਮ ‘ਕਲੰਕ’ ਹੈ। ਜੋ ਕਿ ਸਾਲ 2019 ਵਿੱਚ ਰਿਲੀਜ਼ ਹੋਈ ਸੀ। ਇਸ ਫਿਲਮ ‘ਚ ਆਲੀਆ ਭੱਟ ਦੇ ਨਾਲ ਅਭਿਨੇਤਾ ਵਰੁਣ ਧਵਨ, ਆਦਿਤਿਆ ਰਾਏ ਕਪੂਰ, ਸੋਨਾਕਸ਼ੀ ਸਿਨਹਾ ਅਤੇ ਸੰਜੇ ਦੱਤ ਵੀ ਨਜ਼ਰ ਆਏ ਸਨ।
ਆਸਕਰ ਐਵਾਰਡ ਦੇਣ ਵਾਲੀ ਸੰਸਥਾ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਕਲੰਕ ਫਿਲਮ ਦੇ ਗੀਤ ‘ਘਰ ਮੋਰੇ ਪਰਦੇਸੀਆ’ ਨੂੰ ਸਾਂਝਾ ਕਰਦੇ ਹੋਏ ਲਿਖਿਆ ਗਿਆ – ਆਲੀਆ ਭੱਟ ਫਿਲਮ ‘ਕਲੰਕ’ ਤੋਂ “ਘਰ ਮੋਰੇ ਪਰਦੇਸੀਆ” (ਸ਼ਰੇਆ ਘੋਸ਼ਾਲ ਦੁਆਰਾ ਵੈਸ਼ਾਲੀ ਮਹਾਡੇ ਨਾਲ ਗਾਇਆ ਗਿਆ) ਦਾ ਪ੍ਰਦਰਸ਼ਨ ਕਰ ਰਹੀ ਹੈ। ਨਿਰਦੇਸ਼ਤ ਅਭਿਸ਼ੇਕ ਵਰਮਨ ਨੇ ਕੀਤਾ। ਵਰੁਣ ਧਵਨ, ਆਲੀਆ ਭੱਟ, ਮਾਧੁਰੀ ਦੀਕਸ਼ਿਤ, ਸੰਜੇ ਦੱਤ ਤੇ ਸੋਨਾਕਸ਼ੀ ਸਿਨਹਾ ਸਟਾਰਰ ਇਸ ਗੀਤ ਨੂੰ ਪ੍ਰੀਤਮ ਚੱਕਰਵਰਤੀ ਨੇ ਕੰਪੋਜ਼ ਕੀਤਾ ਹੈ। ਗੀਤ ਅਮਿਤਾਭ ਭੱਟਾਚਾਰੀਆ ਦਾ ਹੈ।