ਅੱਜ ਦਿਨ ਭਰ ਬਾਜ਼ਾਰ ਰਿਕਵਰੀ ਮੋਡ ‘ਚ ਕਾਰੋਬਾਰ ਕਰਦਾ ਰਿਹਾ। ਮੰਗਲਵਾਰ ਨੂੰ ਭਾਰੀ ਗਿਰਾਵਟ ਤੋਂ ਬਾਅਦ ਅੱਜ ਬਾਜ਼ਾਰ ‘ਚ ਤੇਜ਼ੀ ਆਈ ਹੈ
ਅੱਜ ਦਿਨ ਭਰ ਬਾਜ਼ਾਰ ਰਿਕਵਰੀ ਮੋਡ ‘ਚ ਕਾਰੋਬਾਰ ਕਰਦਾ ਰਿਹਾ। ਮੰਗਲਵਾਰ ਨੂੰ ਭਾਰੀ ਗਿਰਾਵਟ ਤੋਂ ਬਾਅਦ ਅੱਜ ਬਾਜ਼ਾਰ ‘ਚ ਤੇਜ਼ੀ ਆਈ ਹੈ। ਬੁੱਧਵਾਰ ਦੇ ਸ਼ੁਰੂਆਤੀ ਕਾਰੋਬਾਰ ‘ਚ ਸੈਂਸੇਕਸ ਅਤੇ ਨਿਫਟੀ ਉੱਚ ਪੱਧਰ ‘ਤੇ ਕਾਰੋਬਾਰ ਕਰ ਰਹੇ ਸਨ। ਬਾਜ਼ਾਰ ‘ਚ ਤੇਜ਼ੀ ਨਾਲ ਨਿਵੇਸ਼ਕਾਂ ਨੂੰ ਰਾਹਤ ਮਿਲੀ ਹੈ। ਬਾਜ਼ਾਰ ‘ਚ ਤੇਜ਼ੀ ਦਾ ਅਸਰ ਭਾਰਤੀ ਕਰੰਸੀ ‘ਤੇ ਵੀ ਪਿਆ ਹੈ।
ਸੈਂਸੇਕਸ 2303.19 ਅੰਕ ਜਾਂ 3.20 ਫੀਸਦੀ ਵਧ ਕੇ 74,382.24 ‘ਤੇ ਬੰਦ ਹੋਇਆ। ਨਿਫਟੀ ਵੀ 735.85 ਅੰਕ ਜਾਂ 3.36 ਫੀਸਦੀ ਵਧ ਕੇ 22,620.35 ‘ਤੇ ਪਹੁੰਚ ਗਿਆ।