Wednesday, October 16, 2024
Google search engine
HomeDeshਖਤਰਨਾਕ ਬਿਮਾਰੀ ਤੋਂ ਪੀੜਤ ਅਦਾਕਾਰਾ ਸ਼ਮਿਤਾ ਸ਼ੈੱਟੀ,

ਖਤਰਨਾਕ ਬਿਮਾਰੀ ਤੋਂ ਪੀੜਤ ਅਦਾਕਾਰਾ ਸ਼ਮਿਤਾ ਸ਼ੈੱਟੀ,

ਸ਼ਿਲਪਾ ਸ਼ੈੱਟੀ ਦੀ ਭੈਣ ਸ਼ਿਮਤਾ ਇਨ੍ਹੀਂ ਦਿਨੀਂ ਕਾਫੀ ਬਿਮਾਰ ਹੈ। ਇਸ ਗੱਲ ਦੀ ਜਾਣਕਾਰੀ ਖੁਦ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਦਿੱਤੀ ਹੈ।

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਹਾਲ ਹੀ ‘ਚ ਆਪਣੇ ਪਰਿਵਾਰ ਨਾਲ ਧਾਰਮਿਕ ਯਾਤਰਾ ‘ਤੇ ਗਈ ਸੀ। ਸ਼ੈੱਟੀ ਪਰਿਵਾਰ ਐਤਵਾਰ ਸ਼ਾਮ ਨੂੰ ਮੁੰਬਈ ਵਾਪਸ ਪਰਤਿਆ ਸੀ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲੀ ਸ਼ਿਲਪਾ ਨੇ ਮੰਗਲਵਾਰ ਨੂੰ ਆਪਣੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤੀ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਥੋੜ੍ਹਾ ਪਰੇਸ਼ਾਨ ਹੋ ਰਹੇ ਹਨ ਅਤੇ ਉਨ੍ਹਾਂ ਨੇ ਕੁਮੈਂਟਸ ‘ਚ ਸਵਾਲ-ਜਵਾਬ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਦਰਅਸਲ ਸ਼ਿਲਪਾ ਨੇ ਆਪਣੀ ਛੋਟੀ ਭੈਣ ਅਤੇ ਅਭਿਨੇਤਰੀ ਸ਼ਮਿਤਾ ਸ਼ੈੱਟੀ ਦਾ ਵੀਡੀਓ ਸ਼ੇਅਰ ਕੀਤਾ ਹੈ, ਜਿਸ ‘ਚ ਉਹ ਹਸਪਤਾਲ ਦੇ ਬੈੱਡ ‘ਤੇ ਬੈਠ ਕੇ ਸਰਜਰੀ ਬਾਰੇ ਗੱਲ ਕਰਦੀ ਨਜ਼ਰ ਆ ਰਹੀ ਹੈ। ਸ਼ਿਲਪਾ ਸ਼ੈੱਟੀ ਦੀ ਭੈਣ ਸ਼ਿਮਤਾ ਇਨ੍ਹੀਂ ਦਿਨੀਂ ਕਾਫੀ ਬਿਮਾਰ ਹੈ। ਇਸ ਗੱਲ ਦੀ ਜਾਣਕਾਰੀ ਖੁਦ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਦਿੱਤੀ ਹੈ। ਅਦਾਕਾਰਾ ਐਂਡੋਮੈਟਰੀਓਸਿਸ ਤੋਂ ਪੀੜਤ ਹੈ। ਇਸ ਕਾਰਨ ਉਹ ਹਸਪਤਾਲ ‘ਚ ਦਾਖਲ ਹੈ ਅਤੇ ਉਸ ਦੀ ਸਰਜਰੀ ਵੀ ਹੋਈ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸ਼ਮਿਤਾ ਸ਼ੈੱਟੀ ਨੇ ਕੈਪਸ਼ਨ ‘ਚ ਲਿਖਿਆ- ‘ਕੀ ਤੁਸੀਂ ਜਾਣਦੇ ਹੋ ਕਿ ਲਗਭਗ 40 ਫੀਸਦੀ ਔਰਤਾਂ ਐਂਡੋਮੈਟਰੀਓਸਿਸ ਤੋਂ ਪੀੜਤ ਹਨ ਅਤੇ ਸਾਡੇ ‘ਚੋਂ ਜ਼ਿਆਦਾਤਰ ਇਸ ਬੀਮਾਰੀ ਤੋਂ ਅਣਜਾਣ ਹਨ। ਮੈਂ ਆਪਣੇ ਡਾਕਟਰਾਂ, ਮੇਰੀ ਗਾਇਨੀਕੋਲੋਜਿਸਟ ਡਾ: ਨੀਤਾ ਵਾਰਟੀ ਅਤੇ ਮੇਰੀ ਜੀਪੀ ਡਾ: ਸੁਨੀਤਾ ਬੈਨਰਜੀ ਦਾ ਧੰਨਵਾਦ ਕਰਦੀ ਹਾਂ, ਕਿਉਂਕਿ ਉਹ ਉਦੋਂ ਤੱਕ ਕਦੇ ਨਹੀਂ ਰੁਕੇ ਜਦੋਂ ਤੱਕ ਉਨ੍ਹਾਂ ਨੂੰ ਮੇਰੇ ਦਰਦ ਦੀ ਜੜ੍ਹ ਦਾ ਪਤਾ ਨਹੀਂ ਲੱਗ ਜਾਂਦਾ। ਹੁਣ ਜਦੋਂ ਮੇਰੀ ਬਿਮਾਰੀ ਥੈਰੇਪੀ ਅਤੇ ਸਰਜਰੀ ਰਾਹੀਂ ਦੂਰ ਹੋ ਗਈ ਹੈ, ਮੈਂ ਚੰਗੀ ਸਿਹਤ ਅਤੇ ਸਰੀਰਕ ਤੌਰ ‘ਤੇ ਦਰਦ-ਮੁਕਤ ਦਿਨਾਂ ਦੀ ਉਡੀਕ ਕਰ ਰਹੀ ਹਾਂ!’

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments