Friday, October 18, 2024
Google search engine
HomeDeshਹਰਿਆਣਾ ਬਦਲਾਅ ਮੰਗ ਰਿਹਾ : CM ਕੇਜਰੀਵਾਲ

ਹਰਿਆਣਾ ਬਦਲਾਅ ਮੰਗ ਰਿਹਾ : CM ਕੇਜਰੀਵਾਲ

ਆਮ ਆਦਮੀ ਪਾਰਟੀ ਨੇ ਹਰਿਆਣਾ ਦੇ ਜੀਂਦ ਤੋਂ ਲੋਕ ਸਭਾ ਚੋਣਾਂ ਦਾ ਵਿਗੁਲ ਵਜਾਇਆ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਪਹੁੰਚੇ ਹਨ। ਮੌਕੇ ‘ਤੇ ਬੋਲਦਿਆਂ ਕੇਜਰਵਾਲ ਨੇ ਕਿਹਾ ਕਿ ਇਸ ਵਾਰ ਪੜ੍ਹੇ ਲਿਖੇ ਨੂੰ ਵੋਟ ਦੇ ਕੇ ਆਪਣੇ ਬਿਜਲੀ ਬਿੱਲ ਜ਼ੀਰੋ ਕਰਾ ਲਓ। ਉਨ੍ਹਾਂ  ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸੂਬੇ ਦੇ ਨੌਜਵਾਨਾਂ ਨੂੰ ਨੌਕਰੀ ਨਹੀਂ ਦੇ ਸਕਦੇ ਤਾਂ ਕੁਰਸੀ ਛੱਡ ਦਿਓ, ਅਸੀਂ ਨੌਕਰੀ ਦੇਵਾਂਗੇ। ਅੱਜ ਪੂਰੇ ਹਰਿਆਣਾ ਅੰਦਰ ਸਭ ਤੋਂ ਵੱਡਾ ਸੰਗਠਨ ‘ਆਪ’ ਦਾ ਹੈ। ਇੰਨਾ ਭਾਜਪਾ, ਕਾਂਗਰਸ ਤੇ ਜਜਪਾ ਦਾ ਨਹੀਂ ਹੈ। ਹੁਣ ਹਰਿਆਣਾ ਬਦਲਾਅ ਮੰਗ ਰਿਹਾ ਹੈ। ਅਸੀਂ ਭਾਜਪਾ-ਕਾਂਗਰਸ ਵਰਗੀਆਂ ਵੱਡੀਆਂ ਪਾਰਟੀਆਂ ਨੂੰ ਹਰਾ ਦਿੱਤਾ।

ਅਜਿਹੇ ਲੋਕਾਂ ਨੂੰ ਸੱਤਾ ਵਿਚ ਕਿਉਂ ਬਿਠਾਇਆ ਹੈ ਜੋ ਨੌਕਰੀ ਨਹੀਂ ਦੇ ਸਕਦੇ। ਅਜਿਹੇ ਲੋਕਾਂ ਨੂੰ ਸੱਤਾ ਵਿਚ ਬਿਠਾਓ ਜੋ ਲੋਕ ਨੌਕਰੀ ਦੇ ਸਕਦੇ ਹਨ। ਅੱਜ ਭਾਜਪਾ ਨੂੰ ਸਭ ਤੋਂ ਵੱਡਾ ਖਤਰਾ ਆਮ ਆਦਮੀ ਪਾਰਟੀ ਹੈ। ਅਸੀਂ ਦੇਸ਼ ਦੀ ਸਥਿਤੀ ਨੂੰ ਸੁਧਾਰਨਾ ਚਾਹੁੰਦੇ ਹਾਂ, ਅਸੀਂ ਤੁਹਾਨੂੰ ਮੁਫਤ ਬਿਜਲੀ ਦੇਣਾ ਚਾਹੁੰਦੇ ਹਾਂ, ਅਸੀਂ ਤੁਹਾਨੂੰ ਬੇਹਤਰ ਸਿਹਤ ਸਹੂਲਤਾਂ ਦੇਣਾ ਚਾਹੁੰਦੇ ਹਾਂ, ਇਸ ਲਈ ਇਹ ਸਾਡੇ ਪਿੱਛੇ ਪਏ ਹਨ। ਜਦੋਂ ਤੋਂ ਅਸੀਂ ਸਿਆਸਤ ਵਿਚ ਆਏ ਹਾਂ ਉਦੋਂ ਤੋਂ ਇਹ ਸਾਡੇ ਪਿੱਛੇ ਪਏ ਹਨ। ਇਨ੍ਹਾਂ ਨੇ ਆਪ ਦੇ ਸਭ ਤੋਂ ਜ਼ਿਆਦਾ ਨੇਤਾ ਜੇਲ੍ ਵਿਚ ਪਾ ਦਿੱਤੇ ਹਨ। ਅਸੀਂ ਦਿੱਲੀ ਵਿਚ ਬਿਜਲੀ, ਪਾਣੀ, ਸੜਕਾਂ, ਹਸਪਤਾਲ ਸਾਰਾ ਕੁਝ ਠੀਕ ਕਰ ਦਿੱਤਾ ਤਾਂ ਇਹ ਮੇਰੇ ਪਿੱਛੇ ਪੈ ਗਏ। ਹੁਣ ਇਹ ਮੇਰੇ ਕੰਮ ਰੋਕਣ ਲੱਗੇ। ਮੈਂ ਪੜ੍ਹਿਆ ਲਿਖਿਆ ਹਾਂ, ਮੈਂ ਦੂਜਾ ਕੰਮ ਸ਼ੁਰੂ ਕਰ ਦਿੰਦਾ ਹਾਂ। ਕੇਜਰੀਵਾਲ ਨੇ ਕਿਹਾ ਕਿ ਮੈਂ ਹਰਿਆਣਾ ਦਾ ਬੇਟਾ ਹਾਂ, ਡਰਨ ਵਾਲਾ ਨਹੀਂ ਹਾਂ। ਇਹ ਹਰਿਆਣਾ ਵਾਲਿਆਂ ਨੂੰ ਡਰਾਉਣਗੇ? ਮੇਰੀਆਂ 5 ਮੰਗਾਂ ਹਨ, ਜੋ ਤੁਸੀਂ ਪੂਰੀ ਕਰ ਦਿਓ ਤਾਂ ਮੈਂ ਸਿਆਸਤ ਛੱਡ ਦੇਵਾਂਗੇ। 140 ਕਰੋੜ ਲੋਕਾਂ ਕੋਲੋਂ ਮੈਂ ਮੰਗ ਕਰਦਾ ਹਾਂ ਕਿ ਸਾਰਿਆਂ ਲਈ ਬਰਾਬਰ ਸਿੱਖਿਆ ਕਰ ਦਿਓ। ਦੂਜੀ ਮੰਗ ਪੂਰੇ ਦੇਸ਼ ਵਿਚ ਚੰਗਾ ਫ੍ਰੀ ਇਲਾਜ ਕਰ ਦਿਓ, ਮੈਂ ਰਾਜਨੀਤੀ ਛੱਡ ਦੇਵਾਂਗਾ। ਸਾਰੇ ਦੇਸ਼ ਵਿਚ ਮੁਹੱਲਾ ਕਲੀਨਿਕ ਖੋਲ੍ਹ ਦਿਓ। ਤੀਜਾ ਅੱਜ ਮਹਿੰਗਾਈ ਦਾ ਇੰਨਾ ਬੁਰਾ ਹਾਲ ਹੋ ਗਿਆ ਹੈ ਕਿ ਲੋਕਾਂ ਨੂੰ ਘਰ ਚਲਾਉਣਾ ਮੁਸ਼ਕਲ ਹੋ ਗਿਆ ਹੈ। 3 ਹਜ਼ਾਰ ਰੁਪਏ ਬਿਲੀ ਦਾ ਬਿੱਲ ਆ ਜਾਂਦਾ ਹੈ। ਗੈਸ ਦੇ ਸਿਲੰਡਰ ‘ਤੇ ਹੀ ਖਰਚ ਹੋ ਜਾਂਦਾ ਹੈ। ਉਸ ਦੇ ਬਾਅਦ ਕੁਝ ਬਚਦਾ ਹੀ ਨਹੀਂ ਹੈ। ਮਹਿੰਗਾਈ ਘੱਟ ਹੋ ਸਕਦੀ ਹੈ, ਇਹ ਮੈਂ ਸਾਬਤ ਕਰ ਦੇਵਾਂਗੇ। ਮਹਿੰਗਾਈ ਆਪਣੇ ਆਪ ਨਹੀਂ ਹੋ ਰਹੀ ਹੈ, ਇਹ ਸਰਕਾਰ ਦੀ ਸਾਜ਼ਿਸ਼ ਹੈ।

ਚੌਥੀ ਮੰਗ ਹਰ ਨੌਜਵਾਨ ਨੂੰ ਰੋਜ਼ਗਾਰ ਦਿਓ। ਪੰਜਵੀਂ ਮੰਗ ਇਸ ਦੇਸ਼ ਦੇ ਅੰਦਰ ਬਿਜਲੀ ਫ੍ਰੀ ਕਰ ਦਿਓ, 24 ਘੰਟੇ ਸਪਲਾਈ ਦਿਓ, ਮੈਂ ਰਾਜਨੀਤੀ ਛੱਡ ਦੇਵਾਂਗੇ। ਤੁਸੀਂ ਤਾਂ ਕਰੋਗੇ ਨਹੀਂ, ਜੋ ਕਰਨਗੇ ਉਨ੍ਹਾਂ ਨੂੰ ਜੇਲ੍ਹ ਵਿਚ ਪਾ ਦਿਓਗੇ। ਹੁਣ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਹਨ। ਹਰਿਆਣਾ ਲਈ AAP ਸੁਪ੍ਰੀਮੋ ਕੇਜਰੀਵਾਲ ਨੇ ਐਲਾਨ ਕੀਤਾ ਕਿ ਉਹ ਹਰਿਆਣਾ ਵਿਧਾਨਸਭਾ ਚੋਣ ਇਕੱਲੇ ਲੜਨਗੇ। ਅਕਤੂਬਰ ਵਿਚ ਚੋਣਾਂ ਹਨ, ਇਨ੍ਹਾਂ 90 ਸੀਟਾਂ ‘ਤੇ ਆਪ ਦੇ ਉਮੀਦਵਾਰਾਂ ਨੂੰ ਜਿਤਾਉਣਾ ਹੈ। ਦਿੱਲੀ ਸੁਧਰ ਰਹੀ ਹੈ, ਪੰਜਾਬ ਸੁਧਰ ਰਿਹਾ ਹੈ, ਅਜਿਹੇ ਵਿਚ ਹਰਿਆਣਾ ਵਾਲਿਆਂ ਦੀ ਜ਼ਿੰਮੇਵਾਰੀ ਹੈ ਕਿ ਹਰਿਆਣਾ ਦੇ ਬੇਟੇ ਨੂੰ ਜਿਤਾਏ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments