ਡੀਐਸਪੀ ਸੁਰਿੰਦਰ ਪਾਲ ਨੇ ਦੱਸਿਆ ਕਿ ਮੌਕੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਮਹਿਲਾ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।
ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਔਰਤ ਦਾ ਪਤੀ ਵਿਦੇਸ਼ ਵਿਚ ਸੀ ਤੇ ਉਸ ਦੇ ਕੋਈ ਬੱਚਾ ਨਹੀਂ ਸੀ ਜਿਸ ਕਾਰਨ ਉਹ ਡਿਪ੍ਰੈਸ਼ਨ ‘ਚ ਸੀ। ਮ੍ਰਿਤਕ ਔਰਤ ਦੀ ਸੱਸ ਨੇ ਦੱਸਿਆ ਕਿ ਉਸ ਦੇ ਲੜਕੇ ਦਾ ਵਿਆਹ ਕਰੀਬ 9 ਸਾਲ ਪਹਿਲਾਂ ਉਸ ਦੀ ਨੂੰਹ ਨਵਜੋਤ ਕੌਰ ਉਰਫ ਜੋਤੀ ਨਾਲ ਹੋਇਆ ਸੀ। ਕੁਝ ਸਮੇਂ ਤੋਂ ਉਹ ਕਸਬਾ ਨਡਾਲਾ ‘ਚ ਕਿਰਾਏ ਦੇ ਮਕਾਨ ‘ਚ ਰਹਿ ਰਹੀ ਸੀ। ਉਸ ਦਾ ਲੜਕਾ ਅਰਜੁਨ ਕਰੀਬ 2 ਮਹੀਨੇ ਪਹਿਲਾਂ ਵਿਦੇਸ਼ (ਪੁਰਤਗਾਲ) ਗਿਆ ਸੀ। ਉਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਉਸਦੇ ਲੜਕੇ ਨੇ ਵਿਦੇਸ਼ ਤੋਂ ਫੋਨ ਕਰ ਕੇ ਰੋਂਦੇ ਹੋਏ ਦੱਸਿਆ ਕਿ ਜੋਤੀ ਨਹੀਂ ਰਹੀ। ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਦੇਖਿਆ ਕਿ ਨੂੰਹ ਦੀ ਲਾਸ਼ ਸੜੀ ਹੋਈ ਹਾਲਤ ‘ਚ ਬੈੱਡ ‘ਤੇ ਪਈ ਸੀ ਤੇ ਕਮਰੇ ਦਾ ਏਸੀ ਚਲ ਰਿਹਾ ਸੀ। ਇਸ ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਚੌਕੀ ਇੰਚਾਰਜ ਦਲਵਿੰਦਰਬੀਰ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ 174 ਤਹਿਤ ਕਾਰਵਾਈ ਕਰ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ।
ਜ਼ਿਲ੍ਹੇ ਦੇ ਕਸਬਾ ਨਡਾਲਾ ‘ਚ ਇਕ ਔਰਤ ਨੇ ਸ਼ੱਕੀ ਹਾਲਾਤ ‘ਚ ਘਰ ‘ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਮੁਤਾਬਕ ਔਰਤ ਨੂੰ ਦੋ ਦਿਨ ਪਹਿਲਾਂ ਇਲਾਕੇ ਦੇ ਲੋਕਾਂ ਨੇ ਦੇਖਿਆ ਸੀ। ਸੂਚਨਾ ਮਿਲਣ ਤੋਂ ਬਾਅਦ ਨਡਾਲਾ ਚੌਕੀ ਦੇ ਇੰਚਾਰਜ ਦਲਵਿੰਦਰਬੀਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਤੇ ਦੇਖਿਆ ਕਿ ਮ੍ਰਿਤਕ ਔਰਤ ਨੇ ਚੁੰਨੀ ਨਾਲ ਪੱਖੇ ਨਾਲ ਲਟਕ ਕੇ ਫਾਹਾ ਲਿਆ ਹੋਇਆ ਸੀ। ਔਰਤ ਦਾ ਪਤੀ ਵਿਦੇਸ਼ ਰਹਿੰਦਾ ਹੈ।