Wednesday, October 16, 2024
Google search engine
HomeDeshਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਲੱਗੀ ਅੱਗ, 9 ਲੋਕ ਜ਼ਿੰਦਾ ਸੜੇ

ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਲੱਗੀ ਅੱਗ, 9 ਲੋਕ ਜ਼ਿੰਦਾ ਸੜੇ

ਅੱਗ ਦੀਆਂ ਲਪਟਾਂ ਦੇਖ ਪਿੰਡ ਵਾਸੀ ਵੀ ਮੌਕੇ ‘ਤੇ ਪਹੁੰਚ ਗਏ। ਜਿਨ੍ਹਾਂ ਨੇ ਬੱਸ ਦੇ ਸ਼ੀਸ਼ੇ ਤੋੜ ਕੇ ਸ਼ਰਧਾਲੂਆਂ ਨੂੰ ਬਾਹਰ ਕੱਢਿਆ। ਬੱਸ ਰੁਕਦੇ ਹੀ ਅੱਗ ਨੇ ਪੂਰੀ ਬੱਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

 ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸਵੇਅ ‘ਤੇ ਨੂਹ ਜ਼ਿਲੇ ਦੇ ਪਿੰਡ ਧੁਲਾਵਤ ਨੇੜੇ ਇਕ ਚੱਲਦੀ ਬੱਸ ਨੂੰ ਅੱਗ ਲੱਗਣ ਕਾਰਨ ਅੱਠ ਲੋਕ ਜ਼ਿੰਦਾ ਸੜ ਗਏ। ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਇਕ ਦੀ ਹਸਪਤਾਲ ਵਿਖੇ ਮੌਤ ਹੋ ਗਈ। ਬੱਸ ‘ਚ ਸਵਾਰ ਲਗਪਗ 60 ਲੋਕਾਂ ‘ਚੋਂ 20 ਤੋਂ ਵੱਧ ਬੁਰੀ ਤਰ੍ਹਾਂ ਨਾਲ ਝੁਲਸ ਗਏ, ਜਿਨ੍ਹਾਂ ‘ਚ ਕਈ ਬੱਚੇ ਅਤੇ ਔਰਤਾਂ ਵੀ ਸ਼ਾਮਲ ਸਨ। ਹਾਦਸਾ ਰਾਤ ਕਰੀਬ ਪੌਣੇ ਦੋ ਵਜੇ ਵਾਪਰਿਆ। ਬੱਸ ਪੰਜਾਬ ਦੇ ਹੁਸ਼ਿਆਰਪੁਰ, ਜਲੰਧਰ ਅਤੇ ਚੰਡੀਗੜ੍ਹ ਦੇ ਰਹਿਣ ਵਾਲੇ ਲੋਕਾਂ ਨੂੰ ਲੈ ਕੇ ਜਾ ਰਹੀ ਸੀ।ਉਨ੍ਹਾਂ ਨੇ ਸੱਤ ਦਿਨਾਂ ਲਈ ਟੂਰਿਸਟ ਕੰਪਨੀ ਦੀ ਬੱਸ ਬੁੱਕ ਕਰਵਾਈ ਸੀ ਅਤੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਨਿਕਲੇ ਸੀ। ਇਹ ਹਾਦਸਾ ਮਥੁਰਾ ਅਤੇ ਵਰਿੰਦਾਵਨ ਤੋਂ ਚੰਡੀਗੜ੍ਹ ਜਾਂਦੇ ਸਮੇਂ ਵਾਪਰਿਆ। ਹਾਦਸੇ ‘ਚ ਝੁਲਸ ਗਈ ਸਰੋਜ ਪੁੰਜ ਵਾਸੀ ਪੂਨਮ ਨੇ ਦੱਸਿਆ ਕਿ ਰਾਤ 1.30 ਤੋਂ 2 ਵਜੇ ਦੇ ਦਰਮਿਆਨ ਜਿਉਂ ਹੀ ਬੱਸ ਧੂਲਾਵਤ ਪਿੰਡ ਦੀ ਹੱਦ ‘ਤੇ ਪਹੁੰਚੀ ਤਾਂ ਇਕ ਬਾਈਕ ਸਵਾਰ ਨੌਜਵਾਨ ਨੇ ਆਪਣਾ ਬਾਈਕ ਅੱਗੇ ਲਾ ਕੇ ਬੱਸ ਨੂੰ ਰੋਕ ਲਿਆ ਅਤੇ ਦੱਸਿਆ ਕਿ ਬੱਸ ਦਾ ਪਿਛਲਾ ਹਿੱਸਾ ਸੜ ਰਿਹਾ ਹੈ। ਅੱਗ ਦੀਆਂ ਲਪਟਾਂ ਦੇਖ ਪਿੰਡ ਵਾਸੀ ਵੀ ਮੌਕੇ ‘ਤੇ ਪਹੁੰਚ ਗਏ। ਜਿਨ੍ਹਾਂ ਨੇ ਬੱਸ ਦੇ ਸ਼ੀਸ਼ੇ ਤੋੜ ਕੇ ਸ਼ਰਧਾਲੂਆਂ ਨੂੰ ਬਾਹਰ ਕੱਢਿਆ। ਬੱਸ ਰੁਕਦੇ ਹੀ ਅੱਗ ਨੇ ਪੂਰੀ ਬੱਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਕੁਝ ਲੋਕਾਂ ਨੂੰ ਗੇਟ ਅਤੇ ਕੁਝ ਸ਼ੀਸ਼ੇ ਤੋੜ ਕੇ ਬਾਹਰ ਕੱਢੇ ਗਏ। ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਵੀ ਮਦਦ ਕੀਤੀ। ਪਿਛਲੇ ਪਾਸੇ ਬੈਠੇ ਅੱਠ ਵਿਅਕਤੀ ਬੱਸ ਵਿੱਚੋਂ ਬਾਹਰ ਨਹੀਂ ਨਿਕਲ ਸਕੇ ਅਤੇ ਜ਼ਿੰਦਾ ਸੜ ਗਏ। ਸੂਚਨਾ ਮਿਲਣ ਤੋਂ ਬਾਅਦ ਸਿਟੀ ਥਾਣਾ ਇੰਚਾਰਜ ਪ੍ਰਦੀਪ ਕੁਮਾਰ, ਸਦਰ ਥਾਣਾ ਇੰਚਾਰਜ ਜਤਿੰਦਰ, ਡੀਐਸਪੀ ਮੁਕੇਸ਼ ਕੁਮਾਰ ਅਤੇ ਐਸਪੀ ਨਰਿੰਦਰ ਬਿਜਾਰਨੀਆ ਵੀ ਮੌਕੇ ’ਤੇ ਪਹੁੰਚ ਗਏ। ਜਿੱਥੇ ਉਨ੍ਹਾਂ ਨੇ ਐਂਬੂਲੈਂਸ ਬੁਲਾ ਕੇ ਜ਼ਖਮੀਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ‘ਚ ਭੇਜ ਦਿੱਤਾ। ਅੱਠ ਲਾਸ਼ਾਂ ਨਲਹਰ ਮੈਡੀਕਲ ਕਾਲਜ ਦੇ ਮੁਰਦਾਘਰ ਵਿੱਚ ਰੱਖੀਆਂ ਗਈਆਂ ਹਨ। ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਪਰ ਉਦੋਂ ਤੱਕ ਅੱਗ ‘ਤੇ ਕਾਬੂ ਪਾ ਲਿਆ ਗਿਆ ਸੀ।   ਮਰਨ ਵਾਲਿਆਂ ਦੀ ਹੋਈ ਪਛਾਣ

1. ਮੀਰਾ ਰਾਣੀ ਪਤੀ ਨਰੇਸ਼ ਕੁਮਾਰ ਵਾਸੀ ਮੱਖਣੀਆ ਜਲੰਧਰ ਪੰਜਾਬ

2. ਨਰੇਸ਼ ਕੁਮਾਰ ਪਿਤਾ ਮੁਲਕ ਰਾਜ, ਵਾਸੀ ਮੱਖਣੀਆ ਜਲੰਧਰ, ਪੰਜਾਬ।

3. ਕ੍ਰਿਸ਼ਨਾ ਕੁਮਾਰੀ ਪਤੀ ਬਲਦੇਵ ਰਾਜ ਵਾਸੀ ਫਿਲਸਰ ਜ਼ਿਲ੍ਹਾ ਜਲੰਧਰ

4. ਬਲਜੀਤ ਸਿੰਘ ਰਾਣਾ ਪਿਤਾ ਮੋਹਨ ਸਿੰਘ ਵਾਸੀ ਮੋਹਾਲੀ ਸੈਕਟਰ 16

5. ਜਸਵਿੰਦਰ ਪਤੀ ਬਲਜੀਤ ਵਾਸੀ ਮੋਹਾਲੀ ਸੈਕਟਰ 16

6. ਵਿਜੇ ਕੁਮਾਰੀ, ਪਤੀ ਸੁਰੇਸ਼ ਕੁਮਾਰ, ਵਾਸੀ ਜਮਰੋਲ, ਜ਼ਿਲ੍ਹਾ ਜਲੰਧਰ।

7. ਸ਼ਾਂਤੀ ਦੇਵੀ ਪਤੀ ਸੁਰਿੰਦਰ ਵਾਸੀ ਹੁਸ਼ਿਆਰਪੁਰ ਪੰਜਾਬ

8. ਪੂਨਮ ਦਾ ਪਤੀ ਅਸ਼ੋਕ ਕੁਮਾਰ ਵਾਸੀ ਹੁਸ਼ਿਆਰਪੁਰ ਪੰਜਾਬ

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments