ਜਲੰਧਰ ’ਚ ਦੁੱਧ ਦਾ ਕੰਮ ਕਰਨ ਵਾਲੇ ’ਤੇ ਪਿੰਡ ਵਾਲਿਆਂ ਦਾ ਗੁੱਸਾ ਫੁੱਟਿਆ।
ਹਾਲਾਤ ਇਹ ਬਣੇ ਕਿ ਪਿੰਡ ਦੇ ਲੋਕਾਂ ਨੇ ਦੁੱਧ ਦੀਆਂ ਡੋਲੀਆਂ ਅਤੇ ਦੁੱਧ ਖਿਲਾਰ ਦਿੱਤਾ। ਦਰਅਸਲ ਦੁੱਧ ਨੂੰ ਉਬਾਲਣ ’ਤੇ ਉਸ ’ਚੋਂ ਮਲਾਈ ਦੀ ਥਾਂ ’ਤੇ ਪਲਾਸਟਿਕ ਦੀ ਪਰਤ ਬਣ ਗਈ।
ਜਿਸ ਤੋਂ ਬਾਅਦ ਪਿੰਡ ਵਾਲੇ ਇਕੱਠੇ ਹੋ ਗਏ ਅਤੇ ਦੁਕਾਨ ’ਤੇ ਪਿਆ ਸਾਰਾ ਦੁੱਧ ਸੜਕ ’ਤੇ ਡੋਲ ਦਿੱਤਾ, ਜਿਸ ਦੀ ਵੀਡਿਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਜਦਕਿ ਦੁੱਧ ਦਾ ਕੰਮ ਕਰਨ ਵਾਲਾ ਵਿਅਕਤੀ ਗੁਰੂ ਘਰ ਦੀ ਦੁਕਾਨ ’ਚ ਦੁੱਧ ਦਾ ਕਾਰੋਬਾਰ ਕਰਦਾ ਹੈ।
ਉੱਧਰ ਜਦੋਂ ਦੋਧੀ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਸਦਾ ਦੁੱਧ 100 ਪ੍ਰਤੀਸ਼ਤ ਸ਼ੁੱਧ ਹੈ, ਇਸ ’ਚ ਕੋਈ ਮਿਲਾਵਟ ਨਹੀਂ ਕੀਤੀ ਗਈ। ਦੋਧੀ ਨੇ ਉਸਦੀ ਦੁਕਾਨ ’ਤੇ ਹਮਲਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।