ਗੋਆ ਦੇ ਡਾਬੋਲਿਮ ਏਅਰਪੋਰਟ ਤੋਂ ਮੁੰਬਈ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਨਾਲ ਬਰਡ ਸਟ੍ਰਾਈਕ ਦੀ ਘਟਨਾ ਸਾਹਮਣੇ ਆਈ ਹੈ।
ਗੋਆ ਦੇ ਡਾਬੋਲਿਮ ਏਅਰਪੋਰਟ ਤੋਂ ਮੁੰਬਈ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਨਾਲ ਬਰਡ ਸਟ੍ਰਾਈਕ (Bird strike) ਦੀ ਘਟਨਾ ਸਾਹਮਣੇ ਆਈ ਹੈ। ਬੁੱਧਵਾਰ ਸਵੇਰੇ ਪੰਛੀ ਜਹਾਜ਼ ਨਾਲ ਟਕਰਾ ਗਿਆ। ਪੰਛੀਆਂ ਟਕਰਾਉਣ ਨਾਲ ਫਲਾਈਟ ਨੂੰ ਰੱਦ ਕਰਨਾ ਪਿਆ।
ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ 6.45 ਵਜੇ ਦੀ ਹੈ। ਜਦੋਂ ਫਲਾਈਟ ਰਨਵੇਅ ‘ਤੇ ਸੀ ਤਾਂ ਉਸ ਨਾਲ ਪੰਛੀ ਟਕਰਾ ਗਿਆ। ਟੱਕਰ ਹੋਣ ਕਰਕੇ ਫਲਾਈਟ ਨੂੰ ਰੋਕ ਦਿੱਤਾ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਹਵਾਈ ਅੱਡੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ, ‘ਜਹਾਜ਼ ਨੇ ਦੱਖਣੀ ਗੋਆ ਦੇ ਡਾਬੋਲਿਮ ਹਵਾਈ ਅੱਡੇ ਤੋਂ ਮੁੰਬਈ ਲਈ ਉਡਾਣ ਭਰਨੀ ਸੀ ਪਰ ਪੰਛੀ ਦੇ ਟਕਰਾਉਣ ਕਾਰਨ ਜਹਾਜ਼ ਨੂੰ ਰਨਵੇਅ ‘ਤੇ ਹੀ ਰੋਕਣਾ ਪਿਆ।’ ਉਨ੍ਹਾਂ ਕਿਹਾ ਕਿ ਫਲਾਈਟ ਨੂੰ ਤੁਰੰਤ ਰੱਦ ਕਰ ਦਿੱਤਾ ਗਿਆ ਅਤੇ ਜਹਾਜ਼ ਨੂੰ ਅਗਲੇਰੀ ਜਾਂਚ ਲਈ ਕੰਪਲੈਕਸ ’ਚ ਖੜ੍ਹਾ ਕਰ ਦਿੱਤਾ ਗਿਆ।
ਜਾਣੋ ਕੀ ਹੈ ਬਰਡ ਸਟ੍ਰਾਈਕ
ਜ਼ਿਕਰਯੋਗ ਹੈ ਕਿ ਜਦੋਂ ਕੋਈ ਪੰਛੀ ਜਹਾਜ਼ ਨਾਲ ਟਕਰਾ ਜਾਂਦਾ ਹੈ ਤਾਂ ਇਸ ਨੂੰ ਬਰਡ ਸਟ੍ਰਾਈਕ (Bird strike) ਕਿਹਾ ਜਾਂਦਾ ਹੈ। ਪੰਛੀਆਂ ਦੀ ਟੱਕਰ ਬਹੁਤ ਖਤਰਨਾਕ ਸਾਬਿਤ ਹੋ ਸਕਦੀ ਹੈ। ਵਾਸਤਵ ਵਿੱਚ ਪਾਇਲਟ ਪੰਛੀ ਦੇ ਹਮਲੇ ਤੋਂ ਬਾਅਦ ਕੰਟਰੋਲ ਗੁਆ ਸਕਦਾ ਹੈ। ਇਸ ਦੇ ਨਾਲ ਹੀ ਜੇ ਪੰਛੀ ਇੰਜਣ ਵਿੱਚ ਫਸ ਜਾਂਦਾ ਹੈ ਤਾਂ ਇੰਜਣ ਦੇ ਖਰਾਬ ਹੋਣ ਦਾ ਖਤਰਾ ਵੀ ਵੱਧ ਜਾਂਦਾ ਹੈ। ਜਹਾਜ਼ ਦੇ ਇੰਜਣ ਵਿਚ ਪੰਛੀ ਫਸਣ ਨਾਲ ਜਹਾਜ਼ ਨੂੰ ਅੱਗ ਵੀ ਲੱਗ ਸਕਦੀ ਹੈ।