ਯਾਤਰਾ 16 ਜੂਨ ਨੂੰ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ 28 ਜੂਨ ਤਕ ਚੱਲੇਗੀ।
ਜੇਕਰ ਤੁਸੀਂ ਵੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਸਮਝ ਲਓ ਕਿ ਇਹ ਖਬਰ ਸਿਰਫ ਤੁਹਾਡੇ ਲਈ ਹੈ। IRCTC ਵੱਲੋਂ ਭਾਰਤ ਗੌਰਵ ਟਰੇਨ ਜ਼ਰੀਏ ਸੱਤ ਜੋਤਿਰਲਿੰਗਾਂ ਦੀ ਯਾਤਰਾ 16 ਜੂਨ ਤੋਂ ਕਰਵਾਈ ਜਾ ਰਹੀ ਹੈ।
ਯਾਤਰਾ 13 ਦਿਨਾਂ ਦੀ ਹੈ, ਜਿਸ ਵਿਚ ਸੋਮਨਾਥ ਜੋਤਿਰਲਿੰਗ, ਨਾਗੇਸ਼ਵਰ ਜੋਤਿਰਲਿੰਗ, ਤ੍ਰਿੰਬਕੇਸ਼ਵਰ ਜੋਤਿਰਲਿੰਗ, ਭੀਮਾਸ਼ੰਕਰ ਜੋਤਿਰਲਿੰਗ, ਘ੍ਰਿਸ਼ਨੇਸ਼ਵਰ ਜੋਤਿਰਲਿੰਗ, ਮਹਾਕਾਲੇਸ਼ਵਰ ਜੋਤਿਰਲਿੰਗ, ਓਮਕਾਰੇਸ਼ਵਰ ਜੋਤਿਰਲਿੰਗ ਦੇ ਦਰਸ਼ਨ ਕਰਵਾਏ ਜਾਣਗੇ। ਇਹ ਯਾਤਰਾ 16 ਜੂਨ ਨੂੰ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ 28 ਜੂਨ ਤਕ ਚੱਲੇਗੀ।
ਥ੍ਰੀ ਐਸ ਕੰਫਰਟ ਅਤੇ ਸਟੈਂਡਰਡ ਕਲਾਸ ਸ਼ਾਮਲ ਹੋਣਗੇ
ਇਸ ਟੂਰ ਪੈਕੇਜ ‘ਚ 3S ਕੰਫਰਟ ਤੇ ਸਟੈਂਡਰਡ ਕਲਾਸ ਸ਼ਾਮਲ ਹੋਣਗੇ। ਜਿਸ ‘ਚ ਇਹ ਭਾਰਤ ਗੌਰਵ ਟਰੇਨ ਮਾਰਗ ‘ਚ ਅੰਮ੍ਰਿਤਸਰ ਤੋਂ ਬਾਅਦ ਜਲੰਧਰ ਸ਼ਹਿਰ, ਲੁਧਿਆਣਾ, ਚੰਡੀਗੜ੍ਹ, ਅੰਬਾਲਾ ਕੈਂਟ, ਕੁਰੂਕਸ਼ੇਤਰ, ਕਰਨਾਲ, ਪਾਣੀਪਤ, ਸੋਨੀਪਤ, ਦਿੱਲੀ ਕੈਂਟ, ਗੁੜਗਾਓਂ, ਰੇਵਾੜੀ, ਅਜਮੇਰ ਜੰਕਸ਼ਨ ਸਟੇਸ਼ਨ ‘ਤੇ ਜਾਣ ਤੇ ਆਉਣ ਸਮੇਂ ਰੁਕੇਗੀ।
ਪੈਕੇਜ
ਇਸ ਵਿਚ ਕੰਫਰਟ ਕਲਾਸ ਲਈ 37,020 ਰੁਪਏ ਤੇ ਸਟੈਂਡਰਡ ਕਲਾਸ ਲਈ 31,260 ਰੁਪਏ ਚਾਰਜ ਕਰਦਾ ਹੈ। ਚਾਰ-ਨਾਸ਼ਤਾ, ਦੁਪਹਿਰ ਦਾ ਖਾਣਾ ਤੇ ਰਾਤ ਦਾ ਖਣਾ, ਸੜਕ ਆਵਾਜਾਈ ਲਈ ਸਟੈਂਡਰਡ ਸ਼੍ਰੇਣੀ ‘ਚ ਨਾਨ-ਏਸੀ ਬੱਸ ਤੇ ਨਾਨ-ਏਸੀ ਰਿਹਾਇਸ਼ ਤੇ ਕਨਫਰਟ ਸ਼੍ਰੇਣੀ ‘ਚ ਏਸੀ ਰਿਹਾਇਸ਼ ਸਮੇਤ ਉਪਲਬਧਤਾ ਅਨੁਸਾਰ ਏਸੀ ਬੱਸ ਦੀ ਵਿਵਸਥਾ ਸ਼ਾਮਲ ਰਹੇਗੀ। ਇਸ ਤੋਂ ਇਲਾਵਾ ਟੂਰ ਐਸਕਾਰਟ, ਕੋਚ ਸੁਰੱਖਿਆ ਗਾਰਡ ਤੇ ਹਾਊਸ ਕੀਪਿੰਗ ਸਹੂਲਤਾਂ ਹੋਣਗੀਆਂ। ਚਾਹਵਾਨ ਯਾਤਰੀ www.irctctourism.com ‘ਤੇ ਲੌਗਇਨ ਕਰ ਸਕਦੇ ਹਨ।