ਥਾਣਾ ਢਿਲਵਾਂ ਦੀ ਪੁਲਿਸ ਵੱਲੋਂ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਦੇ ਖਿਲਾਫ ਮਾਮਲਾ ਦਰਜ ਕਰਦੇ ਹੋਏ ਮੁਲਜ਼ਮ ਸ਼ਰਨਜੀਤ ਸਿੰਘ ਨੂੰ ਕਾਬੂ ਕਰ ਲਿਆ ਹੈ
ਸਬ ਡਿਵੀਜ਼ਨ ਭੁਲੱਥ ਵਿੱਚ ਪੈਂਦੇ ਪਿੰਡ ਨੂਰਪੁਰ ਜਨੂੰਹਾ ਦੇ ਕਤਲ ਦੇ ਮਾਮਲੇ ਵਿੱਚ ਵਿੱਚ ਪੁਲਿਸ ਨੇ ਅਹਿਮ ਖੁਲਾਸੇ ਕੀਤੇ ਹਨ ਮ੍ਰਿਤਕ ਵਿਅਕਤੀ ਦਾ ਕਤਲ ਉਸ ਦੀ ਪਤਨੀ ਨੇ ਆਪਣੇ ਪ੍ਰੇਮੀ ਨਾਲ ਹਮਸਲਾਹ ਹੋ ਕੇ ਕੀਤਾ ਸੀ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਮਹਿਲਾ ਦੇ ਪ੍ਰੇਮੀ ਨੂੰ ਕਾਬੂ ਕਰਦੇ ਹੋਏ ਮੁਲਜਮ ਮਹਿਲਾ ਦੀ ਭਾਲ ਕੀਤੀ ਜਾ ਰਹੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਪੀ ਡੀ ਸਰਬਜੀਤ ਰਾਏ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਸਰਬਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਨੂਰਪੁਰ ਜਨੂੰਹਾ ਥਾਣਾ ਢਿਲਵਾ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਮਨਜੀਤ ਸਿੰਘ ਉਰਫ ਕਾਲਾ ਰਾਜ ਮਿਸਤਰੀ ਦਾ ਕੰਮਕਾਰ ਕਰਦਾ ਸੀ ਜਿਸ ਵਿਆਹ ਕਰੀਬ 9 ਸਾਲ ਪਹਿਲਾ ਰਜਨੀ ਪੁੱਤਰੀ ਲੇਟ ਨਿੰਦਰ ਸਿੰਘ ਵਾਸੀ ਪੱਤੜ ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ ਨਾਲ ਹੋਇਆ ਸੀ। ਉਸ ਦੀ ਭਰਜਾਈ ਰਜਨੀ ਆਈ.ਟੀ.ਸੀ ਫੈਕਟਰੀ ਭੀਲ਼ਾ ਵਿਚ ਕੰਮ ਕਰਦੀ ਹੈ। ਉਸ ਦੀ ਭਰਜਾਈ ਰਜਨੀ ਦੇ ਸ਼ਰਨਜੀਤ ਸਿੰਘ ਉਰਫ ਪੰਮਾ ਪੁੱਤਰ ਹਰਦੇਵ ਸਿੰਘ ਵਾਸੀ ਨੂਰਪੁਰ ਜਨੂੰਹਾ ਥਾਣਾ ਢਿਲਵਾ ਜਿਲ੍ਹਾ ਕਪੂਰਥਲਾ ਨਾਲ ਨਜਾਇਜ ਸਬੰਧ ਸਨ। ਜੋ ਉਸ ਦਾ ਭਰਾ ਸ਼ਰਨਜੀਤ ਸਿੰਘ ਉਰਫ ਪੰਮਾ ਨੂੰ ਆਪਣੇ ਘਰ ਵਿਚ ਆਉਣ ਤੋ ਰੋਕਦਾ ਸੀ। 25 ਮਈ ਨੂੰ ਸ਼ਰਨਜੀਤ ਸਿੰਘ ਉਰਫ ਪੰਮਾ ਉਸ ਦੇ ਭਰਾ ਦੇ ਘਰ ਆਇਆ ਤਾ ਉਸ ਦੇ ਭਰਾ ਨੇ ਉਸ ਨੂੰ ਘਰ ਵਿਚ ਆਉਣ ਤੋ ਰੋਕਿਆ ਤਾਂ ਇਹਨਾ ਦੀ ਆਪਸ ਵਿਚ ਬਹਿਸ ਹੋ ਗਏ ਜਿਸ ਤੋਂ ਬਾਅਦ ਸ਼ਰਨਜੀਤ ਸਿੰਘ ਆਪਣੇ ਘਰ ਨੂੰ ਚਲਾ ਗਿਆ । 26 ਮਈ ਨੂੰ ਸਵੇਰੇ ਕਰੀਬ 10 ਵਜੇ ਉਸ ਦਾ ਭਰਾ ਪਿੰਡ ਭੰਡਾਲ ਬੇਟ ਗਿਆ ਪਰ ਵਾਪਸ ਨਹੀਂ ਆਇਆ। ਜਦੋਂ ਉਹ ਭਾਲ ਕਰਦਾ ਹੋਇਆ ਪਿੰਡ ਭੰਡਾਲ ਬੇਟ ਬੱਸ ਸਟੈਡ ਪੁੱਜਾ ਤਾਂ ਦੇਖਿਆ ਕਿ ਪਸ਼ੂਆ ਦੇ ਹਸਪਤਾਲ ਦੇ ਵਿਹੜੇ ਵਿਚ ਇਕ ਵਿਆਕਤੀ ਦੀ ਲਹੂ ਨਾਲ ਲੱਥ ਪੱਥ ਲਾਸ਼ ਪਈ ਉਹ ਉਸ ਦੇ ਭਰਾ ਮਨਜੀਤ ਸਿੰਘ ਉਰਫ ਕਾਲਾ ਦੀ ਸੀ। ਸਰਬਜੀਤ ਸਿੰਘ ਨੇ ਕਿਹਾ ਕਿ ਉਸ ਦੇ ਭਰਾ ਦਾ ਕਤਲ ਸਾਡੇ ਗੁਆਢੀ ਸ਼ਰਨਜੀਤ ਸਿੰਘ ਉਰਫ ਪੰਮਾ ਪੁੱਤਰ ਹਰਦੇਵ ਸਿੰਘ ਵਾਸੀ ਨੂਰਪੁਰ ਜਨੂੰਹਾ ਥਾਣਾ ਢਿੱਲਵਾ ਜਿਲ੍ਹਾ ਕਪੂਰਥਲਾ ਨੇ ਕੀਤਾ ਹੈ । ਇਹ ਕਤਲ ਸ਼ਰਨਜੀਤ ਸਿੰਘ ਉਰਫ ਪੰਮਾ ਅਤੇ ਉਸ ਦੀ ਭਰਜਾਈ ਰਜਨੀ ਨਾਲ ਸ਼ਾਜਿਸ ਰਚ ਕੇ ਕੀਤਾ ਹੈ। ਉਸ ਦੀ ਭਰਜਾਈ ਜਦੋ ਉਸ ਦਾ ਭਰਾ ਮਨਜੀਤ ਸਿੰਘ ਘਰ ਨਹੀ ਹੁੰਦਾ ਸੀ ਤੇ ਉਸਨੂੰ ਆਪਣੇ ਘਰ ਬੁਲਾਉਂਦੀ ਸੀ। ਉਸ ਦੀ ਭਰਜਾਈ ਰਜਨੀ ਦੇ ਸ਼ਰਨਜੀਤ ਸਿੰਘ ਉਰਫ ਪੰਮਾ ਨਾਲ ਨਜਾਇਜ ਸਬੰਧ ਸਨ ਤੇ ਉਸ ਦਾ ਭਰਾ ਇਸ ਨੂੰ ਆਪਣੇ ਘਰ ਆਉਣ ਤੋ ਰੋਕਦਾ ਸੀ ਜਿਸ ਕਰ ਕੇ ਉਸ ਨੇ ਉਸ ਦੇ ਭਰਾ ਦਾ ਕਤਲ ਕਰ ਦਿੱਤਾ। ਥਾਣਾ ਢਿਲਵਾਂ ਦੀ ਪੁਲਿਸ ਵੱਲੋਂ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਦੇ ਖਿਲਾਫ ਮਾਮਲਾ ਦਰਜ ਕਰਦੇ ਹੋਏ ਮੁਲਜ਼ਮ ਸ਼ਰਨਜੀਤ ਸਿੰਘ ਨੂੰ ਕਾਬੂ ਕਰ ਲਿਆ ਹੈ ਜਦਕਿ ਮਹਿਲਾ ਦੀ ਭਾਲ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ।