Wednesday, November 27, 2024
Google search engine
HomeDeshਥਾਇਰਾਈਡ ਦੀ ਸਮੱਸਿਆ 'ਚ ਕਾਫ਼ੀ ਅਸਰਦਾਰ ਹੈ ਯੋਗਾ, ਜਾਣੋ ਇਸ ਸਮੱਸਿਆ ਤੋਂ...

ਥਾਇਰਾਈਡ ਦੀ ਸਮੱਸਿਆ ‘ਚ ਕਾਫ਼ੀ ਅਸਰਦਾਰ ਹੈ ਯੋਗਾ, ਜਾਣੋ ਇਸ ਸਮੱਸਿਆ ਤੋਂ ਰਾਹਤ ਦਿਵਾਉਣ ਵਾਲੇ 3 ਆਸਣ

ਯੋਗ ਨੂੰ ਕਈ ਸਮੱਸਿਆਵਾਂ ਦਾ ਰਾਮਬਾਣ ਇਲਾਜ ਮੰਨਿਆ ਜਾਂਦਾ ਹੈ।

ਯੋਗ ਨੂੰ ਕਈ ਸਮੱਸਿਆਵਾਂ ਦਾ ਰਾਮਬਾਣ ਇਲਾਜ ਮੰਨਿਆ ਜਾਂਦਾ ਹੈ। ਸਰੀਰਕ ਸਮੱਸਿਆਵਾਂ ਤੋਂ ਲੈ ਕੇ ਮਾਨਸਿਕ ਸਿਹਤ ਸਮੱਸਿਆਵਾਂ ਤੱਕ ਨੂੰ ਦੂਰ ਕਰਨ ਲਈ ਯੋਗ ਨੂੰ ਬਹੁਤ ਪ੍ਰਭਾਵਸ਼ਾਲੀ ਮੰਨਿਆ ਗਿਆ ਹੈ। ਇਹੀ ਕਾਰਨ ਹੈ ਕਿ ਲੋਕ ਖ਼ੁਦ ਨੂੰ ਸਿਹਤਮੰਦ ਰੱਖਣ ਲਈ ਪਿਛਲੇ ਕਈ ਸਾਲਾਂ ਤੋਂ ਇਸ ਦਾ ਅਭਿਆਸ ਕਰ ਰਹੇ ਹਨ।
ਬੀਤੇ ਕੁਝ ਸਮੇਂ ਤੋਂ ਯੋਗਾ ਦੀ ਪ੍ਰਸਿੱਧੀ ਪੂਰੀ ਦੁਨੀਆ ਵਿਚ ਕਾਫ਼ੀ ਵਧੀ ਹੈ। ਯੋਗ ਦੀ ਇਸ ਪ੍ਰਸਿੱਧੀ ਨੂੰ ਦੇਖਦਿਆਂ ਹਰ ਸਾਲ 21 ਜੂਨ ਨੂੰ International Yoga Day ਮਨਾਇਆ ਜਾਂਦਾ ਹੈ। ਯੋਗਾ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ‘ਚ ਮਦਦ ਕਰਦਾ ਹੈ।
ਥਾਇਰਾਇਡ ਇਨ੍ਹਾਂ ਸਮੱਸਿਆਵਾਂ ਵਿੱਚੋਂ ਇਕ ਹੈ, ਜਿਸ ਵਿਚ ਯੋਗਾ ਬਹੁਤ ਕਾਰਗਰ ਸਾਬਿਤ ਹੁੰਦਾ ਹੈ। ਅਜਿਹੇ ‘ਚ ਅੱਜ ਯੋਗ ਦਿਵਸ ਦੇ ਮੌਕੇ ‘ਤੇ ਅਸੀਂ ਹਾਈਪੋਥਾਇਰਾਇਡਿਜ਼ਮ ਨੂੰ ਮੈਨੇਜ ਕਰਨ ਲਈ ਕੁਝ ਪ੍ਰਭਾਵਸ਼ਾਲੀ ਯੋਗ ਆਸਣਾਂ ਬਾਰੇ ਜਾਣਾਂਗੇ –
ਫ਼ਾਇਦੇ
ਮਤਿਆਸਨ ਕਰਨ ਨਾਲ ਇਸ ਮੁਦਰਾ ‘ਚ ਹੋਣ ਵਾਲੇ ਗਰਦਨ ਦੀ ਕਰਵ ਅਤੇ ਹਿਲਜੁਲ ਥਾਇਰਾਇਡ ਗਲੈਂਡ ਨੂੰ ਉਤੇਜਿਤ ਕਰਦੀ ਹੈ, ਜੋ ਹਾਰਮੋਨਜ਼ ਰਿਲੀਜ਼ ਕਰਨ ‘ਚ ਮਦਦ ਕਰਦਾ ਹੈ। ਇਹ ਥਾਇਰਾਇਡ ਦੀ ਸਮੱਸਿਆ ਤੋਂ ਪੀੜਤ ਲੋਕਾਂ ਦੀ ਮਦਦ ਕਰਦਾ ਹੈ।
ਕਿਵੇਂ ਕਰੀਏ
– ਆਪਣੇ ਪੈਰਾਂ ਨੂੰ ਫੈਲਾ ਕੇ ਅਤੇ ਆਪਣੇ ਹੱਥਾਂ ਨੂੰ ਆਪਣੇ ਪਾਸੇ ਰੱਖ ਕੇ ਪਿੱਠ ਦੇ ਭਾਰ ਲੇਟੋ।
– ਆਪਣੇ ਹੱਥਾਂ ਨੂੰ ਆਪਣੇ ਕੂਲ੍ਹੇ ਦੇ ਹੇਠਾਂ ਰੱਖੋ ਤੇ ਹਥੇਲੀਆਂ ਨੂੰ ਹੇਠਾਂ ਵੱਲ ਰੱਖੋ।
– ਹੁਣ ਆਪਣੀਆਂ ਬਾਹਾਂ ਅਤੇ ਕੂਹਣੀਆਂ ਨੂੰ ਫਰਸ਼ ‘ਤੇ ਦਬਾਓ ਤੇ ਆਪਣੀ ਪਿੱਠ ਨੂੰ ਝੁਕਾਉਂਦਿਆਂ ਆਪਣੀ ਛਾਤੀ ਨੂੰ ਉੱਪਰ ਚੁੱਕੋ।
– ਫਿਰ ਆਪਣੇ ਨੂੰ ਪਿੱਛੇ ਵੱਲ ਝੁਕਾਓ ਤੇ ਆਪਣੇ ਸਿਰ ਦੇ ਉੱਪਰਲੇ ਹਿੱਸੇ ਨੂੰ ਫਰਸ਼ ‘ਤੇ ਟਿਕਾਓ।
– 30 ਸਕਿੰਟ ਤੋਂ ਇਕ ਮਿੰਟ ਤਕ ਇਸੇ ਮੁਦਰਾ ਵਿਚ ਰਹੋ ਅਤੇ ਫਿਰ ਹੌਲੀ-ਹੌਲੀ ਆਪਣੀ ਪਿੱਠ ਅਤੇ ਸਿਰ ਨੂੰ ਫਰਸ਼ ‘ਤੇ ਟਿਕਾਓ।
ਸਰਵਾਂਗਾਸਨ
ਲਾਭ
ਇਹ ਆਸਣ ਥਾਈਰਾਇਡ ਗਲੈਂਡ ਵਿਚ ਖੂਨ ਦੇ ਪ੍ਰਵਾਹ ਨੂੰ ਵਧਾਉਂਦਾ ਹੈ ਤੇ ਇਸ ਨੂੰ ਬਿਹਤਰ ਢੰਗ ਨਾਲ ਕੰਮ ਕਰਨ ਲਈ ਉਤਸ਼ਾਹਿਤ ਕਰਦਾ ਹੈ, ਜਿਸ ਨਾਲ ਇਸ ਦੇ ਕੰਮ ਨੂੰ ਰੈਗੂਲੇਟ ਕਰਨ ਵਿਚ ਮਦਦ ਮਿਲਦੀ ਹੈ।
ਕਿਵੇਂ ਕਰੀਏ
– ਇਸ ਆਸਣ ਨੂੰ ਕਰਨ ਲਈ ਆਪਣੀ ਪਿੱਠ ‘ਤੇ ਭਾਰ ‘ਤੇ ਸਿੱਧੇ ਲੇਟ ਜਾਓ ਤੇ ਆਪਣੀਆਂ ਬਾਹਾਂ ਨੂੰ ਆਪਣੇ ਪਾਸੇ ਰੱਖੋ।
– ਹੁਣ ਹੌਲੀ-ਹੌਲੀ ਆਪਣੇ ਪੈਰਾਂ ਨੂੰ 90 ਡਿਗਰੀ ਦੇ ਕੋਣ ‘ਤੇ ਚੁੱਕੋ।
– ਆਪਣੀਆਂ ਹਥੇਲੀਆਂ ਨੂੰ ਫਰਸ਼ ‘ਤੇ ਰੱਖੋ ਅਤੇ ਆਪਣੇ ਕੂਲ੍ਹੇ ਨੂੰ ਜ਼ਮੀਨ ਤੋਂ ਚੁੱਕੋ। ਆਪਣੀਆਂ ਪੈਰਾਂ ਤੇ ਧੜ ਨੂੰ ਆਪਣੇ ਸਿਰ ਦੇ ਉੱਪਰ ਲਿਆਓ।
– ਆਪਣੇ ਹੱਥਾਂ ਨਾਲ ਆਪਣੀ ਪਿੱਠ ਨੂੰ ਸਹਾਰਾ ਦਿਓ ਤੇ ਸਰੀਰ ਨੂੰ ਸਿੱਧੀ ਰੇਖਾ ‘ਚ ਰੱਖਦੇ ਹੋਏ ਆਪਣੇ ਪੈਰਾਂ ਨੂੰ ਉੱਪਰ ਵੱਲ ਵਧਾਓ।
– 30 ਸਕਿੰਟ ਤੋਂ ਇਕ ਮਿੰਟ ਤਕ ਇਸੇ ਤਰ੍ਹਾਂ ਰੋਕੋ ਅਤੇ ਫਿਰ ਹੌਲੀ-ਹੌਲੀ ਆਪਣੇ ਪੈਰਾਂ ਤੇ ਧੜ ਨੂੰ ਵਾਪਸ ਹੇਠਾਂ ਲਿਆਓ।
ਹਲਆਸਣ
ਫ਼ਾਇਦੇ
ਇਹ ਆਸਣ ਕਰਨ ਨਾਲ ਗਰਦਨ ਨੂੰ ਵਾਧੂ ਖਿਚਾਅ ਮਿਲਦਾ ਹੈ, ਜਿਸ ਨਾਲ ਥਾਇਰਾਇਡ ਗਲੈਂਡ ਵਿਚ ਸਰਕੂਲੇਸ਼ਨ ਵਧਦਾ ਹੈ ਤੇ ਇਹ ਬਿਹਤਰ ਤਰੀਕੇ ਨਾਲ ਕੰਮ ਕਰਦਾ ਹੈ, ਨਾਲ ਹੀ ਮੋਢਿਆਂ ਨੂੰ ਵੀ ਫ਼ਾਇਦਾ ਹੁੰਦਾ ਹੈ।
ਕਿਵੇਂ ਕਰੀਏ
– ਸਰਵਾਂਗਾਸਨ ਦੀ ਤਰ੍ਹਾਂ ਇਸ ‘ਚ ਆਪਣੇ ਪੈਰਾਂ ਨੂੰ ਆਪਣੇ ਸਿਰ ਦੇ ਉੱਪਰ ਤਕ ਹੇਠਾਂ ਰੱਖੋ, ਜਦੋਂ ਤੱਕ ਤੁਹਾਡੇ ਪੈਰਾਂ ਦੀਆਂ ਉਂਗਲੀਆਂ ਤੁਹਾਡੇ ਪਿੱਛੇ ਫਰਸ਼ ਨੂੰ ਨਹੀਂ ਛੂਹ ਲੈਂਦੀਆਂ।
– ਸਹਾਇਤਾ ਲਈ ਤੁਸੀਂ ਆਪਣੇ ਹੱਥਾਂ ਨੂੰ ਆਪਣੀ ਪਿੱਠ ‘ਤੇ ਰੱਖ ਸਕਦੇ ਹੋ ਜਾਂ ਉਨ੍ਹਾਂ ਨੂੰ ਫਰਸ਼ ‘ਤੇ ਫੈਲਾ ਸਕਦੇ ਹੋ।
– ਹੁਣ 30 ਸਕਿੰਟ ਤੋਂ ਲੈ ਕੇ ਇਕ ਮਿੰਟ ਤੱਕ ਇਸ ਮੁਦਰਾ ਵਿਚ ਰਹੋ ਅਤੇ ਫਿਰ ਹੌਲੀ-ਹੌਲੀ ਆਪਣੀ ਪਿੱਠ ਨੂੰ ਪਹਿਲਾਂ ਵਾਲੀ ਸਥਿਤੀ ‘ਤੇ ਲੈ ਆਓ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments