Thursday, June 25, 2026
Google search engine
Homelatest NewsWomen’s T20 World Cup 2026 ਦੇ Semi-finals ‘ਚ ਸਭ ਤੋਂ ਪਹਿਲਾਂ ਪਹੁੰਚੀ...

Women’s T20 World Cup 2026 ਦੇ Semi-finals ‘ਚ ਸਭ ਤੋਂ ਪਹਿਲਾਂ ਪਹੁੰਚੀ ਇੰਗਲੈਂਡ ਦੀ ਟੀਮ, ਵੈਸਟਇੰਡੀਜ਼ ਨੂੰ ਦਿੱਤਾ ਕਰਾਰਾ ਝਟਕਾ

ਇਸ ਮੈਚ ਵਿੱਚ ਇੰਗਲੈਂਡ ਨੇ ਲਾਰਡਸ ਦੇ ਮੈਦਾਨ ‘ਤੇ ਮਹਿਲਾ ਟੀ-20 ਅੰਤਰਰਾਸ਼ਟਰੀ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਖੜ੍ਹਾ ਕੀਤਾ।

ਡੈਨੀ ਵਿਆਟ-ਹੌਜ ਦੀ ਇੱਕ ਹੋਰ ਸ਼ਾਨਦਾਰ ਅਰਧ-ਸੈਂਕੜੇ ਵਾਲੀ ਪਾਰੀ ਦੇ ਦਮ ‘ਤੇ ਇੰਗਲੈਂਡ ਨੇ ਇਤਿਹਾਸਕ ਲਾਰਡਸ ਮੈਦਾਨ ‘ਤੇ ਵੈਸਟਇੰਡੀਜ਼ ਨੂੰ 38 ਦੌੜਾਂ ਨਾਲ ਕਰਾਰੀ ਹਾਰ ਦਿੱਤੀ। ਇਸ ਜਿੱਤ ਦੇ ਨਾਲ ਹੀ ਇੰਗਲੈਂਡ ਨੇ ਆਈਸੀਸੀ ਮਹਿਲਾ ਟੀ-20 ਵਰਲਡ ਕੱਪ 2026 ਦੇ ਸੈਮੀਫਾਈਨਲ ਵਿੱਚ ਸਭ ਤੋਂ ਪਹਿਲਾਂ ਆਪਣੀ ਜਗ੍ਹਾ ਪੱਕੀ ਕਰ ਲਈ ਹੈ।
ਇਸ ਮੈਚ ਵਿੱਚ ਇੰਗਲੈਂਡ ਨੇ ਲਾਰਡਸ ਦੇ ਮੈਦਾਨ ‘ਤੇ ਮਹਿਲਾ ਟੀ-20 ਅੰਤਰਰਾਸ਼ਟਰੀ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਖੜ੍ਹਾ ਕੀਤਾ। ਵੈਸਟਇੰਡੀਜ਼ ਦੀ ਟੀਮ, ਜੋ ਇਸ ਮੈਚ ਤੋਂ ਪਹਿਲਾਂ ਤੱਕ ਟੂਰਨਾਮੈਂਟ ਵਿੱਚ ਅਜੇਤੂ ਸੀ, ਰਨ-ਰੇਟ ਦੇ ਇਸ ਭਾਰੀ ਦਬਾਅ ਨੂੰ ਨਹੀਂ ਝੱਲ ਸਕੀ।
ਇਸ ਜਿੱਤ ਦੇ ਨਾਲ ਇੰਗਲੈਂਡ ਨੇ 2024 ਵਰਲਡ ਕੱਪ ਦੇ ਗਰੁੱਪ ਸਟੇਜ ਵਿੱਚ ਵੈਸਟਇੰਡੀਜ਼ ਤੋਂ ਮਿਲੀ ਹਾਰ ਦਾ ਹਿਸਾਬ ਚੁਕਤਾ ਕੀਤਾ। ਇੰਗਲੈਂਡ ਨੇ ਕੈਰੇਬੀਅਨ ਟੀਮ ਨੂੰ 187 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਦੇ ਜਵਾਬ ਵਿੱਚ ਵੈਸਟਇੰਡੀਜ਼ ਦੀ ਟੀਮ 20 ਓਵਰਾਂ ਵਿੱਚ 5 ਵਿਕਟਾਂ ‘ਤੇ 148 ਦੌੜਾਂ ਹੀ ਬਣਾ ਸਕੀ।

ਡੈਨੀ ਦੀ ਅਰਧ-ਸੈਂਕੜੇ ਵਾਲੀ ਪਾਰੀ ਆਈ ਟੀਮ ਦੇ ਕੰਮ

ਮੈਚ ਵਿੱਚ ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਪਰ ਇੰਗਲੈਂਡ ਦੇ ਬੱਲੇਬਾਜ਼ਾਂ ਨੇ ਸ਼ੁਰੂਆਤ ਤੋਂ ਹੀ ਹਮਲਾਵਰ ਅੰਦਾਜ਼ ਵਿੱਚ ਬੈਟਿੰਗ ਕੀਤੀ।
ਸ੍ਰੀਲੰਕਾ ਖਿਲਾਫ ਇਸੇ ਟੂਰਨਾਮੈਂਟ ਵਿੱਚ ਸੈਂਕੜਾ ਜੜਨ ਵਾਲੀ ਡੈਨੀ ਵਿਆਟ-ਹੌਜ ਨੇ ਇੱਕ ਵਾਰ ਫਿਰ ਮੋਰਚਾ ਸੰਭਾਲਿਆ। ਉਨ੍ਹਾਂ ਨੇ ਖਰਾਬ ਗੇਂਦਾਂ ਦਾ ਪੂਰਾ ਫਾਇਦਾ ਉਠਾਇਆ ਅਤੇ ਮੈਦਾਨ ਦੇ ਚਾਰੋਂ ਪਾਸੇ ਸ਼ਾਟ ਖੇਡੇ ਅਤੇ ਮਹਿਜ਼ 30 ਤੋਂ ਕੁਝ ਜ਼ਿਆਦਾ ਗੇਂਦਾਂ ਵਿੱਚ ਆਪਣਾ ਅਰਧ-ਸੈਂਕੜਾ ਪੂਰਾ ਕੀਤਾ।
ਐਮੀ ਜੋਨਸ ਅਤੇ ਸੋਫੀਆ ਡੰਕਲੀ ਦੇ ਜਲਦੀ ਆਊਟ ਹੋਣ ਤੋਂ ਬਾਅਦ, ਵਿਆਟ-ਹੌਜ ਨੇ ਐਲਿਸ ਕੈਪਸੀ ਨਾਲ ਮਿਲ ਕੇ ਸੈਂਕੜੇ ਵਾਲੀ ਸਾਂਝੇਦਾਰੀ ਦੀ ਨੀਂਹ ਰੱਖੀ। ਵਿਆਟ-ਹੌਜ ਦੇ ਰਨ-ਆਊਟ ਹੋਣ ਤੋਂ ਬਾਅਦ ਕਪਤਾਨ ਹੀਥਰ ਨਾਈਟ ਨੇ 26 ਗੇਂਦਾਂ ਵਿੱਚ 43 ਦੌੜਾਂ ਬਣਾਈਆਂ, ਜਦਕਿ ਵਿਆਟ-ਹੌਜ ਨੇ 65 ਦੌੜਾਂ ਦੀ ਪਾਰੀ ਖੇਡੀ ਅਤੇ ਉਹ ਰਨ ਆਊਟ ਹੋ ਕੇ ਪਵੇਲੀਅਨ ਪਰਤੀ। ਇਸ ਤੋਂ ਬਾਅਦ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਨੇ ਥੋੜ੍ਹਾ ਯੋਗਦਾਨ ਪਾ ਕੇ ਇੰਗਲੈਂਡ ਨੂੰ 20 ਓਵਰਾਂ ਵਿੱਚ 7 ਵਿਕਟਾਂ ਗੁਆ ਕੇ 186 ਦੌੜਾਂ ਦਾ ਵਿਸ਼ਾਲ ਸਕੋਰ ਬਣਾਉਣ ਵਿੱਚ ਮਦਦ ਕੀਤੀ।
ਹੇਨਰੀ ਇਕੱਲੀ ਲੜੀ
187 ਦੌੜਾਂ ਦੇ ਪਹਾੜ ਵਰਗੇ ਟੀਚੇ ਦਾ ਪਿੱਛਾ ਕਰਨ ਉਤਰੀ ਵੈਸਟਇੰਡੀਜ਼ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਕੈਰੇਬੀਅਨ ਕਪਤਾਨ ਹੇਲੀ ਮੈਥਿਊਜ਼ ਵੱਡੀ ਪਾਰੀ ਖੇਡਣ ਵਿੱਚ ਨਾਕਾਮ ਰਹੀ ਅਤੇ ਇੰਗਲੈਂਡ ਦੀ ਸਫ਼ਲ ਅਪੀਲ ਤੋਂ ਬਾਅਦ ਉਨ੍ਹਾਂ ਨੂੰ 14 ਦੌੜਾਂ ‘ਤੇ ਪਵੇਲੀਅਨ ਪਰਤਣਾ ਪਿਆ। ਹਾਲਾਂਕਿ, ਸ਼ੇਮੇਨ ਕੈਂਪਬੈਲ ਅਤੇ ਡਿਐਂਡਰਾ ਡੌਟਿਨ ਨੇ ਮੈਚ ਦਾ ਰੁਖ ਬਦਲਿਆ।
ਡੌਟਿਨ ਨੇ 19 ਦੌੜਾਂ ਅਤੇ ਕੈਂਪਬੈਲ ਨੇ 20 ਦੌੜਾਂ ਬਣਾਈਆਂ। ਹੇਨਰੀ ਨੇ ਅੰਤ ਤੱਕ ਲੜਦੇ ਹੋਏ ਮੈਚ ਦੇ ਆਖਰੀ ਓਵਰ ਵਿੱਚ ਆਪਣਾ ਸ਼ਾਨਦਾਰ ਅਰਧ-ਸੈਂਕੜਾ ਪੂਰਾ ਕੀਤਾ, ਪਰ ਉਦੋਂ ਤੱਕ ਮੈਚ ਵੈਸਟਇੰਡੀਜ਼ ਦੇ ਹੱਥੋਂ ਪੂਰੀ ਤਰ੍ਹਾਂ ਨਿਕਲ ਚੁੱਕਾ ਸੀ।
ਇੰਗਲੈਂਡ ਦੇ ਗੇਂਦਬਾਜ਼ਾਂ ਨੇ ਵੈਸਟਇੰਡੀਜ਼ ਨੂੰ ਟੀਚੇ ਤੋਂ 38 ਦੌੜਾਂ ਪਹਿਲਾਂ ਹੀ ਰੋਕ ਦਿੱਤਾ। ਹੇਨਰੀ 51 ਦੌੜਾਂ ਬਣਾ ਕੇ ਨਾਬਾਦ ਰਹੀ। ਇਸ ਤਰ੍ਹਾਂ ਵੈਸਟਇੰਡੀਜ਼ ‘ਤੇ ਜਿੱਤ ਦੇ ਨਾਲ ਇੰਗਲੈਂਡ ਮਹਿਲਾ ਕ੍ਰਿਕਟ ਟੀਮ ਨੇ ਮਹਿਲਾ ਟੀ-20 ਵਰਲਡ ਕੱਪ 2026 ਦੇ ਸੈਮੀਫਾਈਨਲ ਦੀ ਟਿਕਟ ਪੱਕੀ ਕਰ ਲਈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments