Wednesday, November 27, 2024
Google search engine
HomeDeshKuldeep Yadav ਨੂੰ ਬਾਰਡਰ-ਗਾਵਸਕਰ ਟਰਾਫੀ 'ਚ ਕਿਉਂ ਨਹੀਂ ਮਿਲੀ ਜਗ੍ਹਾ

Kuldeep Yadav ਨੂੰ ਬਾਰਡਰ-ਗਾਵਸਕਰ ਟਰਾਫੀ ‘ਚ ਕਿਉਂ ਨਹੀਂ ਮਿਲੀ ਜਗ੍ਹਾ

29 ਸਾਲਾ ਕੁਲਦੀਪ ਯਾਦਵ ਦੇ ਕ੍ਰਿਕਟ ਕਰੀਅਰ ਦੀ ਗੱਲ ਕਰੀਏ ਤਾਂ ਉਹ ਭਾਰਤ ਲਈ ਹੁਣ ਤੱਕ ਕੁੱਲ 13 ਟੈਸਟ, 106 ਵਨਡੇ ਅਤੇ 40 ਟੀ-20 ਮੈਚ ਖੇਡ ਚੁੱਕੇ ਹਨ। 

 ਭਾਰਤ ਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ 22 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਭਾਰਤੀ ਟੀਮ ਦੇ ਸਟਾਰ ਕ੍ਰਿਕਟਰ ਕੁਲਦੀਪ ਯਾਦਵ ਨੂੰ ਇਸ ਟੈਸਟ ਸੀਰੀਜ਼ ਲਈ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ।
ਕੁਲਦੀਪ ਯਾਦਵ, ਮੁਹੰਮਦ ਸ਼ਮੀ ਤੇ ਅਕਸ਼ਰ ਪਟੇਲ ਨੂੰ ਭਾਰਤ ਦੀ ਟੀਮ ਵਿੱਚ ਜਗ੍ਹਾ ਮਿਲੀ ਹੈ। ਟੀਮ ਇੰਡੀਆ ਨੂੰ ਯਕੀਨੀ ਤੌਰ ‘ਤੇ ਇਨ੍ਹਾਂ ਖਿਡਾਰੀਆਂ ਦੀ ਗੈਰ-ਮੌਜੂਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਇਹ ਸੀਰੀਜ਼ ਲਈ ਮਹੱਤਵਪੂਰਨ ਸਾਬਤ ਹੋ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਕੁਲਦੀਪ ਯਾਦਵ ਫਿਟਨੈੱਸ ਦੀ ਸਮੱਸਿਆ ਨਾਲ ਜੂਝ ਰਹੇ ਹਨ। ਹਾਲ ਹੀ ‘ਚ ਉਸ ਨੂੰ ਲੈ ਕੇ ਇਕ ਵੱਡਾ ਅਪਡੇਟ ਸਾਹਮਣੇ ਆਇਆ ਹੈ।

ਕੁਲਦੀਪ ਯਾਦਵ ਗਰੋਇਨ ਦੀ ਸੱਟ ਦੀ ਸਰਜਰੀ ਕਰਵਾਉਣ ਲਈ ਜਰਮਨੀ ਜਾਣਗੇ। ਕੁਲਦੀਪ ਬਾਰਡਰ ਗਾਵਸਕਰ ਸੱਟ ਕਾਰਨ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ ਸਨ। ਹਾਲਾਂਕਿ ਕੁਲਦੀਪ ਕਾਨਪੁਰ ਦੇ ਦੱਖਣੀ ਮੈਦਾਨ ‘ਚ ਕਲੱਬ ਕ੍ਰਿਕਟ ਖੇਡ ਰਹੇ ਹਨ।

ਕੁਲਦੀਪ ਯਾਦਵ ਆਪਣੀ ਸੱਟ ਦੀ ਸਰਜਰੀ ਕਰਵਾਉਣ ਲਈ ਜਾਣਗੇ ਜਰਮਨੀ

ਦਰਅਸਲ, ਜਦੋਂ ਆਸਟ੍ਰੇਲੀਆ ਦੌਰੇ ਲਈ ਚੁਣੀ ਗਈ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ ਸੀ ਤਾਂ ਇਹ ਗੱਲ ਸਾਹਮਣੇ ਆਈ ਸੀ ਕਿ ਕੁਲਦੀਪ ਯਾਦਵ ਇਸ ਦਾ ਹਿੱਸਾ ਨਹੀਂ ਹਨ। ਕੁਲਦੀਪ ਯਾਦਵ ਲੰਬੇ ਸਮੇਂ ਤੋਂ Left Groin Injury ਤੋਂ ਪੀੜਤ ਸੀ। ਇਸ ਦੇ ਲਈ ਉਸ ਨੂੰ Rehabilitation ਦੀ ਸਲਾਹ ਦਿੱਤੀ ਗਈ। ਉਹ ਨਿਊਜ਼ੀਲੈਂਡ ਸੀਰੀਜ਼ ਤੋਂ ਬਾਅਦ ਬੀਸੀਸੀਆਈ ਦੇ ‘ਸੈਂਟਰ ਆਫ ਐਕਸੀਲੈਂਸ’ ਗਏ ਹਨ।
ਇਸ ਦੌਰਾਨ ਉਸ ਦੀ ਸੱਟ ਨੂੰ ਲੈ ਕੇ ਇੱਕ ਅਪਡੇਟ ਸਾਹਮਣੇ ਆਇਆ ਹੈ। ਦੈਨਿਕ ਜਾਗਰਣ ਦੇ ਖੇਡ ਸੰਪਾਦਕ ਅਭਿਸ਼ੇਕ ਤ੍ਰਿਪਾਠੀ ਮੁਤਾਬਕ ਕੁਲਦੀਪ ਯਾਦਵ ਆਪਣੀ ਸੱਟ ਦੀ ਸਰਜਰੀ ਲਈ ਜਰਮਨੀ ਜਾਣਗੇ।
ਅਜਿਹਾ ਹੈ ਕੁਲਦੀਪ ਯਾਦਵ ਦਾ ਕ੍ਰਿਕਟ ਕਰੀਅਰ
29 ਸਾਲਾ ਕੁਲਦੀਪ ਯਾਦਵ ਦੇ ਕ੍ਰਿਕਟ ਕਰੀਅਰ ਦੀ ਗੱਲ ਕਰੀਏ ਤਾਂ ਉਹ ਭਾਰਤ ਲਈ ਹੁਣ ਤੱਕ ਕੁੱਲ 13 ਟੈਸਟ, 106 ਵਨਡੇ ਅਤੇ 40 ਟੀ-20 ਮੈਚ ਖੇਡ ਚੁੱਕੇ ਹਨ। ਉਨ੍ਹਾਂ ਦੇ ਨਾਂ ਟੈਸਟ ਕ੍ਰਿਕਟ ‘ਚ 56 ਵਿਕਟਾਂ, ਵਨਡੇ ‘ਚ 172 ਵਿਕਟਾਂ ਅਤੇ ਟੀ-20 ‘ਚ 69 ਵਿਕਟਾਂ ਹਨ। ਕੁਲਦੀਪ ਯਾਦਵ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੀ ਜਾ ਰਹੀ ਟੈਸਟ ਸੀਰੀਜ਼ ਦੇ ਪਹਿਲੇ ਟੈਸਟ ਮੈਚ ਤੋਂ ਬਾਅਦ ਤੋਂ ਹੀ ਮੈਦਾਨ ਤੋਂ ਦੂਰ ਹਨ।
ਨਿਊਜ਼ੀਲੈਂਡ ਖਿਲਾਫ਼ ਪਹਿਲੇ ਟੈਸਟ ਮੈਚ ‘ਚ ਕੁਲਦੀਪ ਯਾਦਵ ਨੇ ਪਹਿਲੀ ਪਾਰੀ ‘ਚ 3 ਵਿਕਟਾਂ ਲਈਆਂ, ਜਦਕਿ ਦੂਜੀ ਪਾਰੀ ‘ਚ ਉਸ ਨੂੰ ਕੋਈ ਸਫਲਤਾ ਨਹੀਂ ਮਿਲੀ ਸੀ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments