ਦਿਨ ਦੇ ਤਾਪਮਾਨ ਵਿਚ ਗਿਰਾਵਟ ਆਉਂਦੀ ਜਾ ਰਹੀ ਹੈ। ਹਲਕੀ ਸਰਦੀ ਦੀ ਸ਼ੁਰੂਆਤ ਹੋ ਗਈ ਹੈ।
ਉੱਤਰ-ਪੱਛਮ ਤੋਂ ਚੱਲਣ ਵਾਲੀ ਹਵਾ ਨੇ ਦਿੱਲੀ ਦੇ ਨਾਲ-ਨਾਲ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਵਿਚ ਧੁੰਦ ਦਾ ਸੰਘਣਾਪਨ ਵਧਾ ਦਿੱਤਾ ਹੈ। ਦਿਨ ਦੇ ਤਾਪਮਾਨ ਵਿਚ ਗਿਰਾਵਟ ਆਉਂਦੀ ਜਾ ਰਹੀ ਹੈ।
ਹਲਕੀ ਸਰਦੀ ਦੀ ਸ਼ੁਰੂਆਤ ਹੋ ਗਈ ਹੈ। ਜੰਮੂ-ਕਸ਼ਮੀਰ ਦੇ ਪਹਾੜਾਂ ’ਤੇ 23 ਨਵੰਬਰ ਤੋਂ ਨਵੀਂ ਪੱਛਮੀ ਗੜਬੜੀ ਆਉਣ ਵਾਲੀ ਹੈ। ਇਸਦੇ ਅਸਰ ਨਾਲ ਮੀਂਹ ਤੇ ਬਰਫ਼ਬਾਰੀ ਆਰੰਭ ਹੋ ਸਕਦੀ ਹੈ।
26-27 ਨਵੰਬਰ ਤੋਂ ਬਰਫ਼ੀਲੀਆਂ ਹਵਾਵਾਂ ਉੱਤਰੀ ਖੇਤਰ ਵਿਚ ਚੱਲਣ ਲੱਗਣਗੀਆਂ। ਦਿੱਲੀ ਤੋਂ ਲੈ ਕੇ ਭੋਪਾਲ ਤੱਕ ਦੇ ਘੱਟੋ-ਘੱਟ ਤਾਪਮਾਨ ਵਿਚ ਗਿਰਾਵਟ ਆਵੇਗੀ।
ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਅਗਲੇ ਤਿੰਨ ਦਿਨਾਂ ਲਈ ਜਾਰੀ ਚਿਤਾਵਨੀ ਵਿਚ ਦਿੱਲੀ, ਪੰਜਾਬ ਤੇ ਹਰਿਆਣਾ ਸਣੇ ਪੱਛਮੀ ਉੱਤਰ ਪ੍ਰਦੇਸ਼ ਵਿਚ ਸੰਘਣੀ ਧੁੰਦ ਦਾ ਖਦਸ਼ਾ ਪ੍ਰਗਟਾਇਆ ਹੈ।
ਦਿਸਣਹੱਦ ਕਾਫੀ ਘੱਟ ਹੋਵੇਗੀ। ਬੁੱਧਵਾਰ ਤੱਕ ਘੱਟੋ-ਘੱਟ ਤਾਪਮਾਨ ਆਮ ਪਾਇਆ ਗਿਆ ਹੈ ਪਰ ਹੁਣ ਹੇਠਾਂ ਆਉਣ ਦੀ ਸੰਭਾਵਨਾ ਹੈ। ਉੱਤਰ ਵੱਲੋਂ ਚੱਲਣ ਵਾਲੀ ਹਵਾ ਪੂਰਬੀ ਉੱਤਰ ਪ੍ਰਦੇਸ਼ ਤੇ ਬਿਹਾਰ ਤੱਕ ਧੁੰਦ ਦਾ ਵਿਸਥਾਰ ਕਰ ਸਕਦੀ ਹੈ।
ਪਾਕਿਸਤਾਨ ਵੱਲੋਂ ਜਿਹੜੀ ਪੱਛਮੀ ਗੜਬੜੀ ਆਉਣ ਵਾਲੀ ਹੈ, ਉਹ ਮਜ਼ਬੂਤ ਨਹੀਂ ਹੈ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇਹ ਕਾਫੀ ਮਜ਼ਬੂਤ ਹੈ ਪਰ ਹੁਣ ਇਸਦੀ ਸਥਿਤੀ ਕਮਜ਼ੋਰ ਦੱਸੀ ਜਾ ਰਹੀ ਹੈ। ਹਾਲਾਂਕਿ ਇਸ ਵਿਚਾਲੇ ਦੱਖਣ ਵਿਚ ਬੰਗਾਲ ਦੀ ਖਾੜੀ ’ਚ ਚੱਕਰਵਾਤ ਬਣਨ ਦੀ ਸਥਿਤੀ ਹੈ।
ਜੇਕਰ ਇਹ ਮਜ਼ਬੂਤ ਬਣਿਆ ਤਾਂ ਇਸਦੇ ਪ੍ਰਭਾਵ ਨਾਲ 23 ਨਵੰਬਰ ਤੱਕ ਮੱਧ ਭਾਰਤ ਤੱਕ ਬੱਦਲ ਆਉਣੇ ਸ਼ੁਰੂ ਹੋ ਜਾਣਗੇ। ਹਾਲੇ ਬਿਹਾਰ, ਝਾਰਖੰਡ ਤੇ ਓਡੀਸ਼ਾ ਵਿਚ ਹਵਾ ਦੀ ਰਫ਼ਤਾਰ ਕਾਫੀ ਹੌਲੀ ਹੈ।
ਅਜਿਹੇ ਵਿਚ ਤਾਪਮਾਨ ’ਚ ਗਿਰਾਵਟ ਨਹੀਂ ਹੋ ਰਹੀ ਹੈ। ਹਾਲਾਂਕਿ 22 ਨਵੰਬਰ ਤੋਂ ਬਾਅਦ ਬੰਗਾਲ ਦੀ ਖਾੜੀ ਵਿਚ ਘੱਟ ਦਬਾਅ ਦਾ ਅਸਰ ਬਿਹਾਰ ਤੇ ਝਾਰਖੰਡ ਤੱਕ ਦੇਖਿਆ ਜਾ ਸਕਦਾ ਹੈ। ਕਈ ਖੇਤਰਾਂ ਵਿਚ ਬੱਦਲ ਛਾਏ ਰਹਿ ਸਕਦੇ ਹਨ।