ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਅਜੇ ਵੈਸਟਨ ਡਿਸਟਰਬੈਂਸ ਸਰਗਰਮ ਹੈ।
ਅਜੇ ਫਰਵਰੀ ਮਹੀਨਾ ਅੱਧਾ ਵੀ ਨਹੀਂ ਗੁਜ਼ਰਿਆ ਕਿ ਗਰਮੀ ਦਾ ਅਹਿਸਾਸ ਹੋਣ ਲੱਗ ਪਿਆ ਹੈ। ਦਿਨ ਵੇਲੇ ਸੂਰਜ ਤਿੱਖਾ ਚੁੱਭਦਾ ਹੈ। ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 0.2 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਹਾਲਾਂਕਿ, ਇਹ ਸੂਬੇ ਵਿੱਚ ਆਮ ਨਾਲੋਂ 4 ਡਿਗਰੀ ਸੈਲਸੀਅਸ ਵੱਧ ਹੈ। ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ 27.1 ਡਿਗਰੀ ਪਟਿਆਲਾ ਵਿੱਚ ਦਰਜ ਕੀਤਾ ਗਿਆ। ਜਿਸਨੂੰ ‘ਕਾਫ਼ੀ ਜ਼ਿਆਦਾ’ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ, ਘੱਟੋ-ਘੱਟ ਤਾਪਮਾਨ ਆਮ ਰਹਿੰਦਾ ਹੈ, ਜਿਸ ਕਾਰਨ ਰਾਤ ਨੂੰ ਮੌਸਮ ਠੰਡਾ ਰਹਿ ਰਿਹਾ ਹੈ।
ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਅਜੇ ਵੈਸਟਨ ਡਿਸਟਰਬੈਂਸ ਸਰਗਰਮ ਹੈ। ਇਹ ਡਿਸਟਰਬੈਂਸ ਅਫਗਾਨਿਸਤਾਨ ਦੀਆਂ ਸਰਹੱਦਾਂ ਦੇ ਅੰਦਰ ਹੈ। ਵੈਸਟਨ ਡਿਸਟਰਬੈਂਸ ਕਾਰਨ, ਮੈਦਾਨੀ ਇਲਾਕਿਆਂ ਵਿੱਚ ਇਸਦਾ ਪ੍ਰਭਾਵ ਮਹਿਸੂਸ ਨਹੀਂ ਕੀਤਾ ਜਾ ਰਿਹਾ ਹੈ। ਪਰ ਇਸ ਕਾਰਨ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਪਹਾੜੀ ਇਲਾਕਿਆਂ ਵਿੱਚ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ।
ਬਹੁਤਾ ਨਹੀਂ ਬਦਲੇਗਾ ਮੌਸਮ
ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਪੰਜ ਦਿਨਾਂ ਵਿੱਚ ਪੰਜਾਬ ਦੇ ਇਲਾਕਿਆਂ ਵਿੱਚ ਕੋਈ ਵੱਡਾ ਬਦਲਾਅ ਨਹੀਂ ਦੇਖਣ ਨੂੰ ਮਿਲੇਗਾ। ਇੱਕ ਅੰਦਾਜ਼ੇ ਅਨੁਸਾਰ, ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ ਅਤੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਜਿਸ ਤੋਂ ਬਾਅਦ ਗਰਮੀ ਵਿੱਚ ਵਾਧਾ ਮਹਿਸੂਸ ਕੀਤਾ ਜਾਵੇਗਾ।
ਜੇਕਰ ਗੱਲ ਕਰੀਏ ਮੌਸਮ ਦੀ ਤਾਂ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਤਾਪਮਾਨ 8 ਡਿਗਰੀ ਤੋਂ ਲੈ ਕੇ 23 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ ਜਦੋਂ ਕਿ ਅੱਜ ਅਸਮਾਨ ਸਾਫ਼ ਰਹੇਗਾ ਅਤੇ ਧੁੱਪ ਵਿੱਚ ਖਿੜੀ ਰਹੇਗੀ। ਜਲੰਧਪ ਵਿੱਚ ਵੀ ਕੁੱਝ ਇਸੇ ਤਰ੍ਹਾਂ ਦਾ ਮੌਸਮ ਰਹੇਗਾ ਪਰ ਐਥੇ ਤਾਪਮਾਨ ਕੁੱਝ ਵਧਿਆ ਹੋਇਆ ਮਹਿਸੂਸ ਹੋਵੇਗਾ। ਜਲੰਧਰ ਵਿੱਚ ਤਾਪਮਾਨ 9 ਡਿਗਰੀ ਤੋਂ ਲੈਕੇ 25 ਡਿਗਰੀ ਸੈਲਸੀਅਸ ਤੱਕ ਰਹਿਣ ਦੀ ਉਮੀਦ ਹੈ। ਲੁਧਿਆਣਾ ਵਿੱਚ ਤਾਪਮਾਨ 10 ਡਿਗਰੀ ਤੋਂ 24 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।
ਮਾਲਵਾ ਇਲਾਕੇ ਦੇ ਦੋ ਅਹਿਮ ਜ਼ਿਲ੍ਹੇ ਮੋਹਾਲੀ ਅਤੇ ਪਟਿਆਲਾ ਗਰਮੀ ਦਾ ਸਾਹਮਣਾ ਕਰਨਗੇ। ਜਿੱਥੇ ਮੋਹਾਲੀ ਵਿੱਚ ਤਾਪਮਾਨ 13 ਡਿਗਰੀ ਤੋਂ ਲੈਕੇ 26 ਡਿਗਰੀ ਸੈਲਸੀਅਸ ਤੱਕ ਜਾ ਸਕਦਾ ਹੈ। ਓਧਰ ਪਟਿਆਲਾ ਵਿੱਚ ਵੀ ਤਾਪਮਾਨ 13 ਡਿਗਰੀ ਤੋਂ 26 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਤੋਂ ਇਲਾਵਾ ਮਾਲਵਾ ਇਲਾਕੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਸੂਰਜ ਖਿੜਿਆ ਰਹੇਗਾ।