CM ਮਾਨ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਇਹ ਜਹਾਜ਼ ਅੰਮ੍ਰਿਤਸਰ ਨਾ ਆਵੇ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਇਸ ਵਿੱਚ ਉਨ੍ਹਾਂ ਪੰਜਾਬੀਆਂ ਨੂੰ ਵੱਲੋਂ ਪਸੰਦ ਨਾ ਕੀਤੇ ਜਾਣ ਦੇ ਇਲਜ਼ਾਲ ਲਗਾਏ ਹਨ।ਨਾਲ ਡਿਪੋਰਟ ਕੀਤੇ ਭਾਰਤੀਆਂ ਲਈ ਅੰਮ੍ਰਿਤਸਰ ਏਅਰਪੋਰਟ ਨੂੰ ਚੁਣੇ ਜਾਣ ‘ਤੇ ਸਵਾਲ ਚੁੱਕੇ ਹਨ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।
ਮੁੱਖ ਮੰਤਰ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਉਹ ਇਹ ਮੰਗ ਕਰਦੇ ਹਨ ਕਿ ਅੰਮ੍ਰਿਤਸਰ ਮੋਹਾਲੀ ਤੋਂ ਅਮਰੀਕਾ ਦੀ ਸਿੱਧੀ ਉਡਾਣ ਸ਼ੁਰੂ ਕੀਤੀ ਜਾਵੇ ਉਦੋਂ ਏਅਰਪੋਰਟ ਤਿਆਰ ਨਹੀਂ ਦਾ ਬਹਾਣਾ ਬਣਾਇਆ ਜਾਂਦਾ ਹੈ, ਪਰ ਹੁਣ ਜੇ ਅਮਰੀਕਾ ਤੋਂ ਭਾਰਤੀ ਡਿਪੋਰਟ ਹੋ ਰਹੇ ਹਨ ਤਾਂ ਅੰਮ੍ਰਿਤਸਰ ਏਅਰਪੋਰਟ ਸਹੀ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਪਿਛਲੇ ਜਹਾਜ ‘ਚ 30 ਪੰਜਾਬੀ ਸਨ ਜਦਕਿ ਹਰਿਆਣਾ ਤੇ ਗੁਜਰਾਤ ਦੇ 33-33 ਤੋਂ ਸਨ। ਹਰਿਆਣਾ ਤੇ ਗੁਜਰਾਤ ‘ਚ ਪਿਛਲੀ ਉਡਾਣ ਨਹੀਂ ਉਤਰੀ ਕਿਓਂਕਿ ਉੱਥੇ ਭਾਜਪਾ ਦੀ ਸਰਕਾਰ ਹੈ।
ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ੀਸ਼: ਮਾਨ
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਹੀ ਕਿਉਂ ਆ ਰਹੀਆਂ ਹਨ ਉਡਾਣਾਂ, ਕੀ ਸਿਰਫ ਪੰਜਾਬੀ ਹੀ ਹਨ ਜੋ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਜਾ ਰਹੇ ਹਨ, ਮੀਡਿਆ ਨੂੰ ਕਿਹਾ ਕਿ ਇਹ ਮੈਸੇਜ ਦੇਣ ਦੀ ਕੋਸ਼ੀਸ਼ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਇਹ ਜਹਾਜ਼ ਅੰਮ੍ਰਿਤਸਰ ਨਾ ਆਵੇ। ਭਗਵੰਤ ਮਾਨ ਨੇ ਕਿਹਾ ਕਿ ਜਦੋਂ ਬੰਗਲਾਦੇਸ਼ ਦੀ ਰਾਸ਼ਟਰਪਤੀ ਸ਼ੇਖ ਹਸੀਨਾ ਆਈ ਸੀ ਤਾਂ ਉਸ ਨੂੰ ਹਿੰਡਨ ਵਿੱਚ ਹੀ ਕਿਉਂ ਉਤਾਰਿਆ ਗਿਆ ਸੀ। ਇਹ ਸਿਰਫ ਮੀਡੀਆ ਵੱਲੋਂ ਹਾਈਲਾਈਟ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਹਾਜ਼ ਨੂੰ ਅੰਬਾਲੇ ਵੀ ਉਤਾਰ ਸਕਦੇ ਸਨ ਤੇ ਜਾਣਬੁੱਝ ਕੇ ਪੰਜਾਬ ਦੇ ਅੰਮ੍ਰਿਤਸਰ ਕੀ ਉਤਾਰਿਆ ਜਾ ਰਿਹਾ ਹੈ।
70 ਸਾਲਾਂ ਤੋਂ ਸਿਸਟਮ ਖਰਾਬ ਚੱਲ ਰਿਹਾ ਹੈ: ਮਾਨ
ਉਹਨਾਂ ਕਿਹਾ ਹਰਿਆਣਾ ਵੱਲੋਂ ਆਪਣੇ ਨਾਗਰਿਕਾਂ ਨੂੰ ਲੈਣ ਲਈ ਕੈਦੀਆਂ ਵਾਲੀ ਬੱਸ ਭੇਜੀ ਗਈ ਸੀ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਜਿੱਥੇ ਮਰਜ਼ੀ ਜਹਾਜ਼ ਉਤਾਰੇ ਅਸੀਂ ਆਪਣੇ ਪੰਜਾਬੀਆਂ ਨੂੰ ਆਪ ਲੈ ਕੇ ਆਵਾਂਗੇ। ਉਹਨਾਂ ਕਿਹਾ ਕਿ ਪਿਛਲੇ 70 ਸਾਲ ਤੋਂ ਸਾਰਾ ਸਿਸਟਮ ਖਰਾਬ ਚੱਲ ਰਿਹਾ ਹੈ। ਇਹ ਸਿਸਟਮ ਨੂੰ ਠੀਕ ਕਰਨ ਵਿੱਚ ਸਮਾਂ ਲੱਗੇਗਾ। ਉਹਨਾਂ ਕਿਹਾ ਕਿ ਪਿਛਲੀ ਵਾਰ ਗੁਜਰਾਤ ਦੇ ਬੱਚੇ ਸਨ ਜੋ ਇਸ ਜਹਾਜ਼ ਵਿੱਚ ਆਏ ਸਨ। ਮੋਦੀ ਸਾਹਿਬ ਟਰੰਪ ਨਾਲ਼ ਜਾਦੂ ਵਾਲ਼ੀ ਜੱਫੀ ਪਾ ਰਹੇ ਹਨ।