Tuesday, November 26, 2024
Google search engine
HomeDeshAmerica ਨਾਲ ਤਣਾਅ ਵਿਚਾਲੇ ਜਲਦ ਭਾਰਤ ਆਉਣਗੇ Vladimir Putin, ਰੂਸ ਨੇ ਕਿਹਾ-...

America ਨਾਲ ਤਣਾਅ ਵਿਚਾਲੇ ਜਲਦ ਭਾਰਤ ਆਉਣਗੇ Vladimir Putin, ਰੂਸ ਨੇ ਕਿਹਾ- ਅਸੀਂ ਤਰੀਕ ਤੈਅ ਕਰਨ ‘ਚ ਰੁੱਝੇ ਹਾਂ

Vladimir Putin ਜਲਦ ਹੀ ਭਾਰਤ ਦਾ ਦੌਰਾ ਕਰਨਗੇ।

Russia ਦੇ ਰਾਸ਼ਟਰਪਤੀ Vladimir Putin ਅਗਲੇ ਸਾਲ ਭਾਰਤ ਦਾ ਦੌਰਾ ਕਰ ਸਕਦੇ ਹਨ। ਉਨ੍ਹਾਂ ਦਾ ਇਹ ਦੌਰਾ ਦੋਵਾਂ ਦੇਸ਼ਾਂ ਦੇ ਸਾਲਾਨਾ ਦੌਰਿਆਂ ਦਾ ਹਿੱਸਾ ਹੋਵੇਗਾ। ਹਾਲਾਂਕਿ ਦੋਵੇਂ ਧਿਰਾਂ ਅਜੇ ਤੱਕ ਮੁਲਾਕਾਤ ਦੀ ਤਰੀਕ ਨੂੰ ਅੰਤਿਮ ਰੂਪ ਨਹੀਂ ਦੇ ਸਕੀਆਂ ਹਨ।

Diplomatic ਸੂਤਰਾਂ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਕਿ ਪ੍ਰਧਾਨ ਮੰਤਰੀ Narendra Modi ਨੇ ਜੁਲਾਈ ‘ਚ ਮਾਸਕੋ ਦੌਰੇ ਦੌਰਾਨ ਰੂਸੀ ਰਾਸ਼ਟਰਪਤੀ Putin ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਸੀ। ਪ੍ਰਧਾਨ ਮੰਤਰੀ Modi ਪਿਛਲੇ ਮਹੀਨੇ ਬ੍ਰਿਕਸ ਸੰਮੇਲਨ ‘ਚ ਹਿੱਸਾ ਲੈਣ ਲਈ ਰੂਸ ਦੇ ਕਜ਼ਾਨ ਵੀ ਗਏ ਸਨ।
ਇਸ ਤੋਂ ਪਹਿਲਾਂ ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ Delhi ’ਚ ਭਾਰਤੀ ਸੰਪਾਦਕਾਂ ਨੂੰ ਇਕ ਵੀਡੀਓ ਸੰਦੇਸ਼ ’ਚ ਕਿਹਾ ਸੀ ਕਿ ਭਾਰਤ ਅਤੇ ਰੂਸ ਦੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ Putin ਅਗਲੇ ਸਾਲ ਭਾਰਤ ਆ ਸਕਦੇ ਹਨ। ਹਾਲਾਂਕਿ ਉਨ੍ਹਾਂ ਨੇ ਕੋਈ ਖਾਸ ਸਮਾਂ ਨਹੀਂ ਦੱਸਿਆ ਪਰ ਪੁਸ਼ਟੀ ਕੀਤੀ ਕਿ ਉਨ੍ਹਾਂ ਦਾ ਤਜਵੀਜ਼ੀ ਦੌਰਾ ਤੈਅ ਹੋਵੇਗਾ।
ਪੇਸਕੋਵ ਨੇ ਕਿਹਾ ਕਿ ਉਹ ਦੌਰੇ ਨੂੰ ਲੈ ਕੇ ਆਸ਼ਾਵਾਦੀ ਹਨ। ਦੋਵੇਂ ਧਿਰਾਂ ਜਲਦੀ ਹੀ ਮੀਟਿੰਗ ਕਰਕੇ ਤਰੀਕਾਂ ਤੈਅ ਕਰਨਗੀਆਂ। ਮੀਡੀਆ ਨਾਲ ਇਹ ਗੱਲਬਾਤ ਰੂਸੀ ਸਮਾਚਾਰ ਏਜੰਸੀ ਸਪੁਟਨਿਕ ਨੇ ਕੀਤੀ ਸੀ।
ਜਦੋਂ ਪੇਸਕੋਵ ਨੂੰ ਰਾਸ਼ਟਰਪਤੀ Putin ਵੱਲੋਂ ਨਵੀਂ ਪਰਮਾਣੂ ਨੀਤੀ ‘ਤੇ ਦਸਤਖਤ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਰੂਸ ਕੋਲ ਯੂਕਰੇਨ ਨਾਲੋਂ ਜ਼ਿਆਦਾ ਫੌਜੀ ਸਮਰੱਥਾ ਹੈ, ਇਸ ਲਈ ਕਿਸੇ ਵੀ ਹੋਰ ਤਾਕਤਵਰ ਦੇਸ਼ ਦੀ ਮਦਦ ਨੂੰ ਰੂਸ ‘ਤੇ ਸਾਂਝਾ ਹਮਲਾ ਮੰਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬਾਈਡਨ ਪ੍ਰਸ਼ਾਸਨ ਸ਼ਾਂਤੀ ਨਹੀਂ ਜੰਗ ਚਾਹੁੰਦਾ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments