Saturday, February 28, 2026
Google search engine
HomeDeshAmritsar ‘ਚ ਤਿੰਨ ਰੋਜ਼ਾ ‘Rangla Punjab ਉਤਸਵ’, ਕੈਬਿਨੇਟ ਮੰਤਰੀ ਹਰਭਜਨ ਈਟੀਓ ਨੇ...

Amritsar ‘ਚ ਤਿੰਨ ਰੋਜ਼ਾ ‘Rangla Punjab ਉਤਸਵ’, ਕੈਬਿਨੇਟ ਮੰਤਰੀ ਹਰਭਜਨ ਈਟੀਓ ਨੇ ਕੀਤਾ ਉਦਘਾਟਨ

ਕੈਬਿਨੇਟ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਪੰਜਾਬ ਦੀ ਧਨੀ ਵਿਰਾਸਤ ਨੂੰ ਸੰਭਾਲਣ ਅਤੇ ਅੱਗੇ ਵਧਾਉਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ।

ਪੰਜਾਬ ਸਰਕਾਰ ਦੇ ਟੂਰਿਜ਼ਮ ਅਤੇ ਸੱਭਿਆਚਾਰਕ ਮਾਮਲਿਆਂ ਦੇ ਵਿਭਾਗ ਵੱਲੋਂ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਮੈਦਾਨ ਵਿੱਚ ਆਯੋਜਿਤ ਤਿੰਨ ਦਿਵਸੀ ਰੰਗਲਾ ਪੰਜਾਬ ਉਤਸਵ ਦਾ ਅੱਜ ਪੂਰੀ ਸ਼ਾਨੋ-ਸ਼ੌਕਤ ਨਾਲ ਆਗਾਜ਼ ਕੀਤਾ ਗਿਆ। ਇਸ ਉਤਸਵ ਦਾ ਉਦਘਾਟਨ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਕੀਤਾ ਗਿਆ।
ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੈਬਿਨੇਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਇਸ ਤਿੰਨ ਦਿਵਸੀ ਉਤਸਵ ਦਾ ਮੁੱਖ ਮਕਸਦ ਪੰਜਾਬ ਦੀ ਧਨੀ ਸੱਭਿਆਚਾਰਕ ਵਿਰਾਸਤ, ਰਹਿਣ-ਸਹਿਣ ਅਤੇ ਰਵਾਇਤੀ ਖਾਣ-ਪੀਣ ਨੂੰ ਵਿਸ਼ਵ ਪੱਧਰ ਤੇ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਰੰਗਲਾ ਪੰਜਾਬ ਉਤਸਵ ਵਿੱਚ ਪੰਜਾਬ ਦੀਆਂ ਵੱਖ-ਵੱਖ ਸੱਭਿਆਚਾਰਕ ਝਲਕੀਆਂ ਇੱਕ ਹੀ ਮੰਚ ਤੇ ਵੇਖਣ ਨੂੰ ਮਿਲ ਰਹੀਆਂ ਹਨ।

ਪੰਜਾਬੀ ਸੱਭਿਆਚਾਰ ਜੀਵੰਤ ਪਰੰਪਰਾਵਾਂ ਨਾਲ ਭਰਪੂਰ

ਉਨ੍ਹਾਂ ਨੇ ਕਿਹਾ ਕਿ ਪੰਜਾਬੀ ਸਭਿਆਚਾਰ ਦੁਨੀਆ ਦੇ ਸਭ ਤੋਂ ਧਨੀ ਅਤੇ ਜੀਵੰਤ ਸਭਿਆਚਾਰਾਂ ਵਿੱਚੋਂ ਇੱਕ ਹੈ, ਜੋ ਆਪਣੇ ਵਿਲੱਖਣ ਰਹਿਣ-ਸਹਿਣ, ਸੁਆਦਲੇ ਖਾਣ-ਪੀਣ, ਲੋਕ ਨਾਚ- ਭੰਗੜਾ ਤੇ ਗਿੱਧਾ ਭਾਈਚਾਰੇ ਦੀ ਭਾਵਨਾ ਲਈ ਜਾਣਿਆ ਜਾਂਦਾ ਹੈ। ਇਸ ਦੀਆਂ ਰਵਾਇਤੀ ਕਲਾਵਾਂ, ਬੋਲੀਆਂ ਤੇ ਮਹਿਮਾਨ ਨਵਾਜ਼ੀ ਦੇਸ਼-ਵਿਦੇਸ਼ ਵਿੱਚ ਮਸ਼ਹੂਰ ਹਨ।
ਕੈਬਿਨੇਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਸਰਕਾਰ ਪੰਜਾਬ ਦੀ ਧਨੀ ਵਿਰਾਸਤ ਨੂੰ ਸੰਭਾਲਣ ਅਤੇ ਅੱਗੇ ਵਧਾਉਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਟੂਰਿਜ਼ਮ ਅਤੇ ਸੱਭਿਆਚਾਰਕ ਮਾਮਲਿਆਂ ਦਾ ਵਿਭਾਗ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਅਜਿਹੇ ਪ੍ਰੋਗਰਾਮ ਕਰਵਾ ਰਿਹਾ ਹੈ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਅਤੇ ਰਿਵਾਇਤਾਂ ਨਾਲ ਜੋੜਿਆ ਜਾ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰ ਸਮੇਤ ਇਸ ਉਤਸਵ ਵਿੱਚ ਸ਼ਾਮਲ ਹੋ ਕੇ ਰੰਗਲੇ ਪੰਜਾਬ ਦੀ ਸੁੰਦਰਤਾ ਦਾ ਆਨੰਦ ਲੈਣ।

ਜਾਣੋ ਉਤਸਵ ‘ਚ ਕੀ ਹੈ ਖਾਸ?

ਉਤਸਵ ਦੌਰਾਨ ਇੱਕ ਆਕਰਸ਼ਕ ਕਰਾਫਟ ਬਾਜ਼ਾਰ ਲਗਾਇਆ ਗਿਆ ਹੈ। ਜਿੱਥੇ ਵਪਾਰੀ ਰਵਾਇਤੀ ਪੰਜਾਬੀ ਹੱਥਕਲਾ ਅਤੇ ਹੋਰ ਵਸਤਾਂ ਦੀ ਵਿਕਰੀ ਕਰ ਰਹੇ ਹਨ। ਇਸ ਤੋਂ ਇਲਾਵਾ ਫੂਡ ਕੋਰਟ ਵਿੱਚ ਵੱਖ-ਵੱਖ ਕਿਸਮਾਂ ਦੇ ਵਿਆੰਜਨਾਂ ਲਈ ਲਗਭਗ 30 ਸਟਾਲ ਲਗਾਏ ਗਏ ਹਨ। ਬੱਚਿਆਂ ਦੇ ਮਨੋਰੰਜਨ ਲਈ ਖਾਸ ਝੂਲਿਆਂ ਦੀ ਵੀ ਵਿਵਸਥਾ ਕੀਤੀ ਗਈ ਹੈ। ਇਸ ਦੇ ਨਾਲ ਹੀ ਵੱਖ-ਵੱਖ ਸਰਕਾਰੀ ਵਿਭਾਗਾਂ ਵੱਲੋਂ ਸਟਾਲ ਲਗਾ ਕੇ ਲੋਕ-ਕਲਿਆਣਕ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਤਿੰਨਾਂ ਸ਼ਾਮਾਂ ਵਿੱਚ ਪੰਜਾਬ ਦੇ ਪ੍ਰਸਿੱਧ ਗਾਇਕ-ਕਲਾਕਾਰ ਆਪਣੀਆਂ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਲੋਕ ਨਾਚ ਗਿੱਧਾ ਅਤੇ ਭੰਗੜੇ ਦੀਆਂ ਰੰਗਾ ਰੰਗ ਪੇਸ਼ਕਾਰੀਆਂ ਵੀ ਮੁੱਖ ਆਕਰਸ਼ਣ ਰਹਿਣਗੀਆਂ।

ਪ੍ਰੋਗਰਾਮਾਂ ਬਾਰੇ ਜਾਣੋ

27 ਫਰਵਰੀ ਦੀ ਸ਼ਾਮ ਨੂੰ ਪਹਿਲੇ ਦਿਨ ਵਿਰਾਸਤ ਸੰਧੂ, ਜਸਪਿੰਦਰ ਨਰੂਲਾ ਅਤੇ ਜੈਜ਼ੀ ਬੀ ਪ੍ਰਸਤੁਤੀ ਦੇ ਰਹੇ ਹਨ। ਦੂਜੇ ਦਿਨ ਕੌਰ ਬੀ ਅਤੇ ਕੁਲਵਿੰਦਰ ਬਿੱਲਾ ਆਪਣੀ ਗਾਇਕੀ ਨਾਲ ਸਮਾਂ ਬੰਨ੍ਹਣਗੇ। ਆਖ਼ਰੀ ਦਿਨ ਹਰਜੀਤ ਹਰਮਨ, ਬਾਣੀ ਸੰਧੂ ਅਤੇ ਮਨਮੋਹਨ ਵਾਰਿਸ ਆਪਣੀਆਂ ਪੇਸ਼ਕਾਰੀਆਂ ਪੇਸ਼ ਕਰਨਗੇ। ਦਰਸ਼ਕਾਂ ਦੀ ਬੈਠਕ ਲਈ ਖਾਸ ਪ੍ਰਬੰਧ ਕੀਤੇ ਗਏ ਹਨ।
28 ਫਰਵਰੀ ਅਤੇ 1 ਮਾਰਚ ਦੀ ਸ਼ਾਮ ਨੂੰ ਆਕਰਸ਼ਕ ਡਰੋਨ ਸ਼ੋਅ ਵੀ ਆਯੋਜਿਤ ਕੀਤਾ ਜਾਵੇਗਾ। ਕਿਸੇ ਵੀ ਕੌਮ ਲਈ ਹਰ ਪੀੜ੍ਹੀ ਦਾ ਇਹ ਮੂਲ ਕਰਤੱਬ ਹੁੰਦਾ ਹੈ ਕਿ ਉਹ ਆਪਣੀ ਵਿਰਾਸਤ ਨੂੰ ਸੰਭਾਲੇ। ਅੱਜ ਸਾਨੂੰ ਜੋ ਕੁਝ ਮਿਲਿਆ ਹੈ, ਉਹ ਸਾਨੂੰ ਆਪਣੀ ਵਿਰਾਸਤ ਤੋਂ ਹੀ ਮਿਲਿਆ ਹੈ ਅਤੇ ਜੋ ਅਸੀਂ ਅਗਲੀ ਪੀੜ੍ਹੀ ਨੂੰ ਦੇਵਾਂਗੇ, ਉਹ ਅੱਗੇ ਵੀ ਉਸੇ ਤਰ੍ਹਾਂ ਸੰਭਾਲਿਆ ਜਾਵੇਗਾ। ਇਸ ਲਈ ਅਜਿਹੇ ਵਿਰਾਸਤੀ ਮੇਲੇ ਕਿਸੇ ਵੀ ਕੌਮ ਅਤੇ ਰਾਜ ਲਈ ਬਹੁਤ ਜ਼ਰੂਰੀ ਹਨ।

ਉਤਸਵ ਦੀ ਐਂਟਰੀ ਬਿਲਕੁਲ ਫ੍ਰੀ

ਪੰਜਾਬ ਸਰਕਾਰ ਵੱਲੋਂ ਇਸ ਉਤਸਵ ਨੂੰ ਮੁਫ਼ਤ (ਫ੍ਰੀ ਆਫ਼ ਕਾਸਟ) ਰੱਖਣਾ ਬਹੁਤ ਹੀ ਸਰਾਹਣਯੋਗ ਕਦਮ ਹੈ। ਵਿਰਾਸਤ ਨੂੰ ਅੱਗੇ ਵਧਾਉਣ ਵਾਲੇ ਐਸੇ ਪ੍ਰੋਗਰਾਮ ਕਿਸੇ ਇੱਕ ਵਰਗ ਤੱਕ ਸੀਮਿਤ ਨਹੀਂ ਹੋ ਸਕਦੇ। ਵੱਧ ਤੋਂ ਵੱਧ ਲੋਕਾਂ ਅਤੇ ਖ਼ਾਸ ਕਰਕੇ ਬੱਚਿਆਂ ਦੀ ਭਾਗੀਦਾਰੀ—ਇਹੀ ਇਸ ਦੀ ਕਾਮਯਾਬੀ ਹੈ।
ਇਸ ਮੌਕੇ ਉੱਤੇ ਪ੍ਰਸਿੱਧ ਗਾਇਕ, ਕਲਾਕਾਰ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਲੋਕਾਂ ਤੱਕ ਪਹੁੰਚ ਰਹੀਆਂ ਹਨ। ਲੋਕ ਇਨ੍ਹਾਂ ਪ੍ਰੋਗਰਾਮਾਂ ਦਾ ਆਨੰਦ ਲੈਣਗੇ ਅਤੇ ਆਪਣੀ ਵਿਰਾਸਤ ਨਾਲ ਜੁੜਨਗੇ—ਇਹੀ ਰੰਗਲਾ ਪੰਜਾਬ ਫੈਸਟੀਵਲ ਦੀ ਸਭ ਤੋਂ ਵੱਡੀ ਖਾਸੀਅਤ ਹੈ। ਡਰੋਨ ਸ਼ੋਅ ਅੰਮ੍ਰਿਤਸਰ ਦੀ ਧਰਤੀ ਤੇ ਪਹਿਲੀ ਵਾਰ ਹੋ ਰਹੇ ਹਨ, ਜਿਨ੍ਹਾਂ ਦੌਰਾਨ ਆਸਮਾਨ ਵਿੱਚ ਪੂਰੇ ਪੰਜਾਬ ਦੀ ਧਨੀ ਵਿਰਾਸਤ ਜੀਵੰਤ ਰੂਪ ਵਿੱਚ ਨਜ਼ਰ ਆਵੇਗੀ। ਇਹ ਆਯੋਜਨ ਮਨੋਰੰਜਨ ਦੇ ਨਾਲ-ਨਾਲ ਸੱਭਿਆਚਾਰ ਅਤੇ ਇਤਿਹਾਸ ਨਾਲ ਜੁੜਨ ਦਾ ਇੱਕ ਅਨੋਖਾ ਮੌਕਾ ਵੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments