1 ਨਵੰਬਰ ਤੋਂ ਪੰਜਾਬ ਦੇ ਸਾਰੇ ਸਕੂਲਾਂ ਦਾ ਸਮਾਂ ਬਦਲ ਗਿਆ ਹੈ (Punjab School Time Changed)। ਪਰ ਸਕੂਲੀ ਬੱਚੇ 4 ਨਵੰਬਰ ਤੋਂ ਸਵੇਰੇ 9 ਵਜੇ ਸਕੂਲ ਜਾ ਸਕਣਗੇ ਕਿਉਂਕਿ 3 ਨਵੰਬਰ ਤਕ ਸਕੂਲਾਂ ‘ਚ ਛੁੱਟੀ ਹੈ। ਦਰਅਸਲ, ਸੂਬੇ ‘ਚ 31 ਅਕਤੂਬਰ ਨੂੰ ਦੀਵਾਲੀ ਦੀ ਛੁੱਟੀ ਅਤੇ 1 ਨਵੰਬਰ ਨੂੰ ਵਿਸ਼ਵਕਰਮਾ ਦੀ ਛੁੱਟੀ ਹੁੰਦੀ ਹੈ।
ਇਸ ਦੇ ਨਾਲ ਹੀ ਟਿੱਕੇ ਕਾਰਨ ਸ਼ਨਿਚਰਵਾਰ ਯਾਨੀ 2 ਨਵੰਬਰ ਨੂੰ ਛੁੱਟੀ ਹੋਵੇਗੀ ਤੇ 3 ਨਵੰਬਰ ਨੂੰ ਐਤਵਾਰ ਹੈ, ਇਸ ਲਈ ਸਕੂਲ ਸੋਮਵਾਰ ਯਾਨੀ 4 ਨਵੰਬਰ ਨੂੰ ਸ਼ੁਰੂ ਹੋਣਗੇ।
ਇਕ ਸੈਸ਼ਨ ‘ਚ ਤਿੰਨ ਵਾਰ ਬਦਲਦਾ ਹੈ ਸਮਾਂ
ਪੰਜਾਬ ‘ਚ ਸਕੂਲਾਂ ਦਾ ਸਮਾਂ ਇਕ ਸੈਸ਼ਨ ‘ਚ 3 ਵਾਰ ਬਦਲਦਾ ਹੈ। 1 ਅਪ੍ਰੈਲ ਤੋਂ 30 ਸਤੰਬਰ ਤਕ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤਕ ਰਹਿੰਦਾ ਹੈ। 1 ਤੋਂ 31 ਅਕਤੂਬਰ ਤਕ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 8.30 ਤੋਂ 2.30 ਵਜੇ ਤਕ ਅਤੇ ਮਿਡਲ ਤੋਂ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 8.30 ਤੋਂ 2.50 ਵਜੇ ਤੱਕ ਰਹਿੰਦਾ ਹੈ। ਇਸੇ ਤਰ੍ਹਾਂ 1 ਨਵੰਬਰ ਤੋਂ 28 ਫਰਵਰੀ ਤਕ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤਕ ਅਤੇ ਮਿਡਲ ਤੋਂ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3.20 ਵਜੇ ਤਕ ਰਹਿੰਦਾ ਹੈ।