Thursday, November 28, 2024
Google search engine
HomeDeshਭਾਰਤ-ਨਿਊਜ਼ੀਲੈਂਡ ਵਿਚਾਲੇ ਪਹਿਲੇ ਦਿਨ ਦਾ ਮੈਚ ਮੀਂਹ ਕਾਰਨ ਰੱਦ, ਉਤਸ਼ਾਹਿਤ ਪ੍ਰਸ਼ੰਸਕ ਨਿਰਾਸ਼...

ਭਾਰਤ-ਨਿਊਜ਼ੀਲੈਂਡ ਵਿਚਾਲੇ ਪਹਿਲੇ ਦਿਨ ਦਾ ਮੈਚ ਮੀਂਹ ਕਾਰਨ ਰੱਦ, ਉਤਸ਼ਾਹਿਤ ਪ੍ਰਸ਼ੰਸਕ ਨਿਰਾਸ਼ ਪਰਤੇ

ਜਦੋਂ ਬੈਂਗਲੁਰੂ ‘ਚ ਮੀਂਹ ਪੈ ਰਿਹਾ ਸੀ ਤਾਂ ਵਿਰਾਟ ਕੋਹਲੀ ਤੇ ਯਸ਼ਸਵੀ ਜੈਸਵਾਲ ਦੀਆ ਤਸਵੀਰਾਂ ਤੇਜ਼ੀ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆ। 

IND vs NZ 1st Test Day 1 Match: ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾਂ ਮੈਚ ਅੱਜ ਹੋਣਾ ਸੀ ਪਰ ਬੈਂਗਲੁਰੂ ‘ਚ ਮੀਂਹ ਦੀ ਵਜ੍ਹਾ ਨਾਲ ਪਹਿਲੇ ਦਿਨ ਦੀ ਖੇਡ ਨਾ ਹੋ ਸਕੀ। ਭਾਰੀ ਮੀਂਹ ਕਾਰਨ ਪਹਿਲੇ ਟੈਸਟ ਦੇ ਪਹਿਲੇ ਦਿਨ ਦਾ ਖੇਡ ਰੱਦ ਹੋ ਗਿਆ ਹੈ। ਪਹਿਲੇ ਟੈਸਟ ਦੇ ਪਹਿਲੇ ਦਿਨ ਦਾ ਖੇਡ ‘ਚ ਟਾਸ ਤਕ ਨਹੀਂ ਹੋ ਸਕਿਆ।
ਮੀਂਹ ਕਾਰਨ ਪਹਿਲੇ ਦਿਨ ਦੀ ਖੇਡ ਰੱਦ
ਭਾਰਤ ਬਨਾਮ ਨਿਊਜ਼ੀਲੈਂਡ ਦੇ ਪਹਿਲੇ ਟੈਸਟ ਦੇ ਪਹਿਲੇ ਦਿਨ ਮੀਂਹ ਨੇ ਦਸਤਕ ਦਿੱਤੀ ਤੇ ਬੈਂਗਲੁਰੂ ‘ਚ ਰੁਕ-ਰਕ ਕੇ ਮੀਂਹ ਕਾਰਨ ਮੁਕਾਬਲਾ ਰੱਦ ਕੀਤਾ ਗਿਆ। 9 ਵਜੇ ਤੋਂ ਪਹਿਲਾਂ ਹੀ ਬੈਂਗਲੁਰੂ ‘ਚ ਮੀਂਹ ਪੈ ਰਿਹਾ ਸੀ, ਜਿਸ ਵਜ੍ਹਾ ਨਾਲ ਦੋਵੇਂ ਟੀਮਾਂ ਦੇ ਖਿਡਾਰੀ ਕਾਫ਼ੀ ਸਮੇਂ ਤਕ ਸਟੇਡੀਅਮ ਨਹੀਂ ਆਏ।
ਇਸ ਦੇ ਨਾਲ ਹੀ ਮੈਚ ਦੇਖਣ ਪਹੁੰਚੇ ਫੈਨਜ਼ ਕੁਝ ਘੰਟੇ ਹੱਥ ਤੇ ਹੱਥ ਧਰ ਕੇ ਛੱਤਰੀ ਲੈ ਕੇ ਸਟੇਡੀਅਮ ਤੋਂ ਬਾਹਰ ਖੜੇ ਰਹੇ ਪਰ ਮੀਂਹ ਨੇ ਰੁਕਣ ਦਾ ਨਾਂ ਨਹੀਂ ਲਿਆ, ਜਿਸ ਤੋਂ ਬਾਅਦ ਪਹਿਲੇ ਦਿਨ ਦਾ ਖੇਡ ਰੱਦ ਹੁੰਦਾ ਹੋਇਆ ਦੇਖ ਕੇ ਫੈਨਜ਼ ਨਿਰਾਸ਼ ਹੋ ਗਏ।
ਜਦੋਂ ਬੈਂਗਲੁਰੂ ‘ਚ ਮੀਂਹ ਪੈ ਰਿਹਾ ਸੀ ਤਾਂ ਵਿਰਾਟ ਕੋਹਲੀ ਤੇ ਯਸ਼ਸਵੀ ਜੈਸਵਾਲ ਦੀਆ ਤਸਵੀਰਾਂ ਤੇਜ਼ੀ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆ, ਜਿਸ ‘ਚ ਦੋਵੋਂ ਖਿਡਾਰੀਆਂ ਨੂੰ ਇਨਡੋਰ ਪ੍ਰੈਕਟਿਸ ਕਰਦੇ ਹੋਏ ਦੇਖਿਆ ਗਿਆ ਹੈ। ਕੋਹਲੀ-ਯਸ਼ਸਵੀ ਦੀਆਂ ਕਿੰਗ ਬੈਗ ਨਾਲ ਜਾਂਦੇ ਹੋਏ ਤਸਵੀਰਾਂ ਦੇਖੀਆਂ ਗਈਆਂ। ਦੂਸਰੇ ਦਿਨ ਦੇ ਖੇਡ ‘ਚ ਯਸ਼ਸਵੀ ਨੂੰ ਰੋਹਿਤ ਨਾਲ ਓਪਨਿੰਗ ਕਰਦੇ ਹੋਏ ਦੇਖਿਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਬੀਸੀਸੀਆਈ ਨੇ ਦੂਸਰੇ ਦਿਨ ਦੀ ਖੇਡ ਦੀ ਟਾਈਮਿੰਗ ‘ਚ ਬਦਲਾਅ ਕੀਤਾ। ਬੀਸੀਸੀਆਈ ਨੇ ਇਹ ਜਾਣਕਾਰੀ ਦਿੱਤੀ ਕਿ ਕੱਲ੍ਹ 17 ਅਕਤੂਬਰ ਨੂੰ ਟਾਸ 8:45 ਵਜੇ ਹੋਵੇਗੀ। ਮੈਚ ਦੀ ਸ਼ੁਰੂਆਤ 9:15 ਵਜੇ ਹੋਵੇਗੀ।
ਦੋਵੇਂ ਟੀਮਾਂ ਦੀ ਸੰਭਾਵਿਤ ਪਲਾਈਨਿੰਗ-11 ਭਾਰਤ- ਰੋਹਿਤ ਸ਼ਰਮਾ
ਭਾਰਤ- ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਕੇਐਲ ਰਾਹੁਲ, ਰਵਿੰਦਰ ਜਡੇਜਾ, ਆਰ ਅਸ਼ਵਿਨ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ ਤੇ ਆਕਾਸ਼ ਦੀਪ।
ਨਿਊਜ਼ੀਲੈਂਡ- ਟਾਮ ਲੈਥਮ (ਕਪਤਾਨ), ਡੇਵੋਨ ਕੋਨਵੇ, ਵਿਲ ਯੰਗ, ਰਚਿਨ ਰਵਿੰਦਰਾ, ਡੇਰਿਲ ਮਿਸ਼ੇਲ, ਟਾਮ ਬਲੰਡਲ (ਵਿਕਟ-ਕੀਪਰ), ਗਲੇਨ ਫਿਲਿਪਸ, ਮਿਸ਼ੇਲ ਸੈਂਟਨਰ/ਮਾਈਕਲ ਬ੍ਰੇਸਵੈੱਲ, ਟਿਮ ਸਾਊਥੀ, ਐਜਾਜ਼ ਪਟੇਲ ਅਤੇ ਵਿਲੀਅਮ ਓ’ਰੂਰਕੇ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments