Friday, April 18, 2025
Google search engine
HomeDeshPunjab ਵਿੱਚ ਵੱਧ ਰਿਹਾ ਗਰਮੀ ਦਾ ਪ੍ਰਭਾਵ, ਤਾਪਮਾਨ 30 ਡਿਗਰੀ ਤੋਂ ਪਾਰ,...

Punjab ਵਿੱਚ ਵੱਧ ਰਿਹਾ ਗਰਮੀ ਦਾ ਪ੍ਰਭਾਵ, ਤਾਪਮਾਨ 30 ਡਿਗਰੀ ਤੋਂ ਪਾਰ, ਕਈ ਜਿਲ੍ਹੀਆਂ ‘ਚ ਮੀਂਹ ਪੈਣ ਦੀ ਸੰਭਾਵਨਾ

ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਔਸਤਨ 0.3 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ

ਪੰਜਾਬ ਵਿੱਚ ਗਰਮੀ ਦਾ ਪ੍ਰਭਾਵ ਲਗਾਤਾਰ ਵਧਦਾ ਜਾ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਅੱਜ ਪੰਜਾਬ ਦੇ ਜਿਆਦਾਤਰ ਜਿਲ੍ਹਿਆਂ ਦਾ ਅਸਮਾਨ ਸਾਫ਼ ਰਹੇਗਾ, ਜਿਸ ਕਾਰਨ ਤਾਪਮਾਨ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ। 24 ਘੰਟਿਆਂ ਦੇ ਅੰਦਰ ਤਾਪਮਾਨ ਵਿੱਚ 2 ਡਿਗਰੀ ਸੈਲਸੀਅਸ ਤੱਕ ਦਾ ਵਾਧਾ ਹੋ ਸਕਦਾ ਹੈ, ਪਰ ਆਉਣ ਵਾਲੇ ਦਿਨਾਂ ਵਿੱਚ ਥੋੜ੍ਹੀ ਰਾਹਤ ਦੀ ਵੀ ਉਮੀਦ ਹੈ।
ਸੂਬੇ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਔਸਤਨ 0.3 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ, ਜਦੋਂ ਕਿ ਇਹ ਆਮ ਨਾਲੋਂ 3.2 ਡਿਗਰੀ ਸੈਲਸੀਅਸ ਵੱਧ ਸੀ। ਬਠਿੰਡਾ ਵਿੱਚ ਸੂਬੇ ਦਾ ਸਭ ਤੋਂ ਵੱਧ ਤਾਪਮਾਨ 34.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇੰਨਾ ਹੀ ਨਹੀਂ, ਸੋਮਵਾਰ ਨੂੰ ਸੂਬੇ ਦੇ ਸਾਰੇ ਜ਼ਿਲ੍ਹਿਆਂ ਦਾ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ। ਅੱਜ 2 ਡਿਗਰੀ ਹੋਰ ਤਾਪਮਾਨ ਵੱਧ ਸਕਦਾ ਹੈ। ਜਿਸ ਨਾਲ ਗਰਮੀ ਹੋਰ ਵੱਧ ਸਕਦੀ ਹੈ।

30°C ਤੋਂ ਵੱਧ ਤਾਪਮਾਨ ਵਾਲੇ ਪ੍ਰਮੁੱਖ ਸ਼ਹਿਰ

  • ਅੰਮ੍ਰਿਤਸਰ: 30.7°C
  • ਲੁਧਿਆਣਾ: 31.6°C
  • ਪਟਿਆਲਾ: 32.3°C
  • ਪਠਾਨਕੋਟ: 30.5°C
  • ਬਠਿੰਡਾ (ਹਵਾਈ ਅੱਡਾ): 34.5°C
  • ਫਤਿਹਗੜ੍ਹ ਸਾਹਿਬ: 30.4°C
  • ਫਿਰੋਜ਼ਪੁਰ: 32.4°C
  • ਹੁਸ਼ਿਆਰਪੁਰ: 30.5°C
  • ਮੋਹਾਲੀ: 32.3°C

ਬੁੱਧਵਾਰ ਤੋਂ ਮੀਂਹ ਪੈਣ ਦੀ ਸੰਭਾਵਨਾ

ਪੰਜਾਬ ਵਿੱਚ ਦੋ ਦਿਨ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਵਿੱਚ ਬੁੱਧਵਾਰ ਤੇ ਵੀਰਵਾਰ ਨੂੰ ਦੋ ਦਿਨਾਂ ਦੀ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਜਿਸ ਕਾਰਨ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਦੋ ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜੇਕਰ ਹਿਮਾਚਲ ਵਿੱਚ ਚੰਗੀ ਬਾਰਿਸ਼ ਹੁੰਦੀ ਹੈ ਤਾਂ ਪੰਜਾਬ ਵਿੱਚ ਦੋ ਦਿਨਾਂ ਤੱਕ ਵਧਦੇ ਤਾਪਮਾਨ ਤੋਂ ਕੁਝ ਰਾਹਤ ਮਿਲ ਸਕਦੀ ਹੈ।

ਪੰਜਾਬ ਦੇ ਸ਼ਹਿਰਾਂ ਦਾ ਅੱਜ ਦਾ ਮੌਸਮ

  • ਅੰਮ੍ਰਿਤਸਰ ਵਿੱਚ ਧੁੱਪ ਰਹੇਗੀ ਤੇ ਹਲਕੇ ਬੱਦਲ ਵੀ ਰਹਿਣਗੇ। ਤਾਪਮਾਨ ਵਿੱਚ ਵਾਧਾ ਸੰਭਵ ਹੈ। ਤਾਪਮਾਨ 17 ਤੋਂ 32 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।
  • ਜਲੰਧਰ ਵਿੱਚ ਸੂਰਜ ਚਮਕੇਗਾ ਤੇ ਹਲਕੇ ਬੱਦਲ ਵੀ ਦਿਖਾਈ ਦੇਣਗੇ। ਤਾਪਮਾਨ ਵਿੱਚ ਵਾਧਾ ਸੰਭਵ ਹੈ। ਤਾਪਮਾਨ 15 ਤੋਂ 33 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।
  • ਲੁਧਿਆਣਾ ਵਿੱਚ ਧੁੱਪ ਨਿਕਲੇਗੀ ਅਤੇ ਅਸਮਾਨ ਸਾਫ਼ ਰਹੇਗਾ। ਤਾਪਮਾਨ ਵਿੱਚ ਵਾਧਾ ਸੰਭਵ ਹੈ। ਤਾਪਮਾਨ 15 ਤੋਂ 34 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।
  • ਪਟਿਆਲਾ ਵਿੱਚ ਸੂਰਜ ਚਮਕੇਗਾ, ਅਸਮਾਨ ਸਾਫ਼ ਹੋਵੇਗਾ। ਤਾਪਮਾਨ ਵਿੱਚ ਵਾਧਾ ਸੰਭਵ ਹੈ। ਤਾਪਮਾਨ 16 ਤੋਂ 33 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।
  • ਮੋਹਾਲੀ ਵਿੱਚ ਧੁੱਪ ਨਿਕਲੇਗੀ ਅਤੇ ਅਸਮਾਨ ਸਾਫ਼ ਰਹੇਗਾ। ਤਾਪਮਾਨ ਵਿੱਚ ਵਾਧਾ ਸੰਭਵ ਹੈ। ਤਾਪਮਾਨ 17 ਤੋਂ 33 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments