Wednesday, November 27, 2024
Google search engine
HomeDeshਪ੍ਰਵਾਸੀ ਪੰਛੀਆਂ ਦੀ ਆਮਦ ਘਟੀ, ਨਵੰਬਰ ਮਹੀਨੇ ਘੱਟ ਪੈ ਰਹੀ ਠੰਢ ਹੋ...

ਪ੍ਰਵਾਸੀ ਪੰਛੀਆਂ ਦੀ ਆਮਦ ਘਟੀ, ਨਵੰਬਰ ਮਹੀਨੇ ਘੱਟ ਪੈ ਰਹੀ ਠੰਢ ਹੋ ਸਕਦਾ ਹੈ ਵੱਡਾ ਕਾਰਨ

ਪਠਾਨਕੋਟ ਦੇ ਨਾਲ ਲੱਗਦੇ ਰਣਜੀਤ ਸਾਗਰ ਡੈਮ ਅਤੇ ਕੇਸ਼ੋਪੁਰ ਸ਼ੰਭ ਵਿੱਚ ਪ੍ਰਵਾਸੀ ਪੰਛੀਆਂ ਦੀ ਆਮਦ ਬਹੁਤ ਘੱਟ ਹੋ ਗਈ ਹੈ।

ਲਗਾਤਾਰ ਵਧ ਰਹੀ ਗਲੋਬਲ ਵਾਰਮਿੰਗ ਦੇ ਮਾੜੇ ਪ੍ਰਭਾਵ ਨਜ਼ਰ ਆਉਣ ਲੱਗ ਪਏ ਹਨ, ਇਸ ਦਾ ਅਸਰ ਹੁਣ ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ, ਇਸ ਵਾਰ ਨਵੰਬਰ ਮਹੀਨੇ ਵਿੱਚ ਠੰਢ ਨਾ ਪੈਣ ਕਾਰਨ ਰੂਸ ਸਮੇਤ ਹੋਰ ਠੰਡੇ ਦੇਸ਼ਾਂ ਤੋਂ ਆਏ ਪ੍ਰਵਾਸੀ ਪੰਛੀਆਂ ਦੀ ਆਮਦ ਘੱਟ ਦੇਖਣ ਨੂੰ ਮਿਲ ਰਹੀ ਹੈ। ਦੱਸ ਦਈਏ ਕਿ ਪਠਾਨਕੋਟ ਦੇ ਨਾਲ ਲੱਗਦੇ ਰਣਜੀਤ ਸਾਗਰ ਡੈਮ ਅਤੇ ਕੇਸ਼ੋਪੁਰ ਸ਼ੰਭ ਵਿੱਚ ਪ੍ਰਵਾਸੀ ਪੰਛੀਆਂ ਦੀ ਆਮਦ ਬਹੁਤ ਘੱਟ ਹੋ ਗਈ ਹੈ।

ਇਸ ਦਾ ਵੱਡਾ ਕਾਰਨ ਨਵੰਬਰ ਮਹੀਨੇ ਘੱਟ ਠੰਡ ਪੈਣਾ ਵੀ ਹੋ ਸਕਦਾ ਹੈ। ਪਹਿਲਾਂ ਦੇ ਮੁਕਾਬਲੇ ਇਸ ਵਾਰ ਪ੍ਰਵਾਸੀ ਪੰਛੀਆਂ ਦੀ ਘੱਟ ਆਮਦ ਗਲੋਬਲ ਵਾਰਮਿੰਗ ਹੈ। ਪਠਾਨਕੋਟ ਜੰਗਲੀ ਜੀਵ ਵਿਭਾਗ ਦਾ ਕਹਿਣਾ ਹੈ ਕਿ ਜੇਕਰ ਆਉਣ ਵਾਲੇ ਸਮੇਂ ‘ਚ ਠੰਡ ਵਧੀ ਤਾਂ ਪਠਾਨਕੋਟ ‘ਚ ਪਹਿਲਾਂ ਵਾਂਗ ਪ੍ਰਵਾਸੀ ਪੰਛੀ ਜ਼ਰੂਰ ਦੇਖਣ ਨੂੰ ਮਿਲਣਗੇ। ਜਿਸ ਲਈ ਜੰਗਲੀ ਜੀਵ ਵਿਭਾਗ ਵੱਲੋਂ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪਠਾਨਕੋਟ ਦੇ ਡੀ.ਐਫ.ਓ ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਠੰਡ ਘੱਟ ਹੋਣ ਕਾਰਨ ਪ੍ਰਵਾਸੀ ਪੰਛੀ ਪਿਛਲੇ ਸਾਲ ਦੇ ਮੁਕਾਬਲੇ ਹੁੱਣ ਤੱਕ ਘੱਟ ਆਏ ਹਨ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ 15 ਨਵੰਬਰ ਤੱਕ ਰਣਜੀਤ ਸਾਗਰ ਡੈਮ ਝੀਲ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਪ੍ਰਵਾਸੀ ਪੰਛੀਆਂ ਪਹੁੰਚਣਗੇ। ਉਨ੍ਹਾਂ ਨੇ ਦੱਸਿਆ ਕਿ ਇਸ ਸਮੇਂ ਪ੍ਰਵਾਸੀ ਪੰਛੀਆਂ ਦੀਆਂ ਚਾਰ ਤੋਂ ਪੰਜ ਕਿਸਮਾਂ ਆਈਆਂ ਹਨ, ਜੋ ਘੱਟ ਠੰਡੇ ਇਲਾਕਿਆਂ ਵਿੱਚ ਰਹਿ ਸਕਦੇ ਹਨ। ਇਹ ਪੰਛੀ ਸਭ ਤੋਂ ਪਹਿਲਾਂ ਆਉਂਦੇ ਹਨ ਅਤੇ ਸਭ ਤੋਂ ਅਖੀਰ ਵਿੱਚ ਜਾਂਦੇ ਹਨ।

ਡੀ.ਐਫ.ਓ ਪਰਮਜੀਤ ਸਿੰਘ ਨੇ ਦੱਸਿਆ ਕਿ ਪੰਛੀਆਂ ਦੇ ਇੱਥੇ ਠਹਿਰਣ ਲਈ ਵਿਭਾਗ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ 15 ਨਵੰਬਰ ਤੱਕ ਕੇਸ਼ੋਪੁਰ ਸ਼ੰਭ ਅਤੇ ਰਣਜੀਤ ਸਾਗਰ ਡੈਮ ਝੀਲ ਦਾ ਸਾਰਾ ਇਲਾਕਾ ਪ੍ਰਵਾਸੀ ਪੰਛੀਆਂ ਨਾਲ ਭਰ ਜਾਵੇਗਾ। ਇਸ ਬਾਰੇ ਹੋਰ ਜਿਆਦਾ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਇੱਥੇ 20 ਤੋਂ 22 ਹਜ਼ਾਰ ਪੰਛੀਆਂ ਨੇ ਪਰਵਾਸ ਕੀਤਾ ਸੀ ਅਤੇ ਇਸ ਸਾਲ ਵੀ ਉਮੀਦ ਹੈ ਕਿ ਇਨ੍ਹਾਂ ਪੰਛੀਆਂ ਦੀ ਗਿਣਤੀ ਹੋਰ ਵਧੇਗੀ।

ਪੰਜਾਬ ਦੇ ਵੈਟਲੈਂਡ ਵਿੱਚ ਪ੍ਰਵਾਸੀ ਪੰਛੀਆਂ ਦੇ ਆਉਣ ਵਿੱਚ ਦੇਰੀ ਦਾ ਮੁੱਖ ਕਾਰਨ ਗਰਮ ਮੌਸਮ ਅਤੇ ਵੈਟਲੈਂਡ ਦੇ ਆਸ-ਪਾਸ ਦੇ ਖੇਤਰਾਂ ਵਿੱਚ ਸਥਾਨਕ ਗੜਬੜੀ ਹੋ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿੱਚ ਸੱਤ ਸੁਰੱਖਿਅਤ ਵੈਟਲੈਂਡ ਹਨ, ਜਿਨ੍ਹਾਂ ਵਿੱਚੋਂ ਛੇ ਹਰੀਕੇ ਵਾਈਲਡਲਾਈਫ ਸੈਂਚੁਰੀ, ਨੰਗਲ ਵਾਈਲਡ ਲਾਈਫ ਸੈਂਚੁਰੀ, ਰੋਪੜ ਕੰਜ਼ਰਵੇਸ਼ਨ ਰਿਜ਼ਰਵ, ਕਾਂਜਲੀ ਵੈਟਲੈਂਡ, ਬਿਆਸ ਰਿਵਰ ਕੰਜ਼ਰਵੇਸ਼ਨ ਰਿਜ਼ਰਵ ਅਤੇ ਕੇਸ਼ੋਪੁਰ ਸ਼ੰਭ ਕਮਿਊਨਿਟੀ ਰਿਜ਼ਰਵ ਨੂੰ ਰਾਮਸਰ ਸਾਈਟਾਂ ਵਜੋਂ ਮਨੋਨੀਤ ਕੀਤਾ ਗਿਆ ਹੈ। ਜਿਨ੍ਹਾਂ ਨੂੰ ਵੈਟਲੈਂਡਜ਼ ਦੇ ਰੂਪ ਵਿੱਚ ਉਨ੍ਹਾਂ ਦੀ ਮਹੱਤਤਾ ਲਈ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਹੈ, ਜਦਕਿ ਰਣਜੀਤ ਸਾਗਰ ਡੈਮ ਕੰਜ਼ਰਵੇਸ਼ਨ ਰਿਜ਼ਰਵ ਨੂੰ ਰਾਸ਼ਟਰੀ ਵੈਟਲੈਂਡ ਵਜੋਂ ਮਾਨਤਾ ਦਿੱਤੀ ਗਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments