ਸ਼੍ਰੋਮਣੀ ਅਕਾਲੀ ਦਲ ਅੱਜ ਆਪਣਾ ਨਵਾਂ ਪ੍ਰਧਾਨ ਚੁਣ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਨਵਾਂ ਪ੍ਰਧਾਨ ਮਿਲਣ ਜਾ ਰਿਹਾ ਹੈ। ਇਹ ਚੋਣ ਸ਼੍ਰੀ ਹਰਿਮੰਦਰ ਸਾਹਿਬ ਦੇ ਬਿੱਲਕੁੱਲ ਸਾਹਮਣੇ ਤੇਜਾ ਸਿੰਘ ਸੁਮੰਦਰੀ ਹਾਲ ਵਿਖੇ ਹੋਵੇਗੀ। ਜਿਸ ਦੇ ਲਈ ਵੱਖ ਵੱਖ ਸੂਬਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਡੇਲੀਗੇਟ ਪਹੁੰਚਣੇ ਸ਼ੁਰੂ ਹੋ ਗਏ ਹਨ। ਸਿਆਸੀ ਮਸਲਿਆਂ ਵਿੱਚ ਚਰਚਾਵਾਂ ਇਸ ਗੱਲ ਨੂੰ ਲੈਕੇ ਹਨ ਕਿ ਪ੍ਰਧਾਨਗੀ ਇੱਕ ਵਾਰ ਮੁੜ ਬਾਦਲ ਪਰਿਵਾਰ ਦੇ ਹੱਥ ਆਵੇਗੀ ਮਤਲਬ ਮੁੜ ਸੁਖਬੀਰ ਬਾਦਲ ਪ੍ਰਧਾਨ ਬਣਨਗੇ ਜਾਂ ਫਿਰ ਪ੍ਰਧਾਨਗੀ ਬਾਦਲ ਪਰਿਵਾਰ ਹੱਥੋਂ ਖੁੱਸ ਜਾਵੇਗੀ।
ਹਾਲਾਂਕਿ ਅੱਜ ਇਹ ਸਾਫ਼ ਹੋ ਜਾਵੇਗਾ ਕਿ ਅਕਾਲੀ ਦਲ ਦਾ ਨਵਾਂ ਪ੍ਰਧਾਨ ਕੌਣ ਹੋਵੇਗੀ। ਜਿਸ ਦੀ ਅਗਵਾਈ ਵਿੱਚ ਲੁਧਿਆਣਾ ਦੀ ਜ਼ਿਮਨੀ ਚੋਣ ਅਤੇ ਅਗਲੀਆਂ ਵਿਧਾਨ ਸਭਾ ਚੋਣਾਂ ਲੜੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਪ੍ਰਧਾਨਗੀ ਨੂੰ ਲੈਕੇ ਹੋਏ ਵਿਵਾਦ ਤੋਂ ਬਾਅਦ ਅਕਾਲੀ ਦਲ ਨੇ 4 ਹਲਕਿਆਂ ਦੀਆਂ ਜ਼ਿਮਨੀ ਚੋਣ ਵਿੱਚ ਉਮੀਦਵਾਰ ਉਤਾਰਣ ਤੋਂ ਇਨਕਾਰ ਕਰ ਦਿੱਤਾ ਸੀ।
27 ਲੱਖ ਤੋਂ ਵੱਧ ਲੋਕ ਬਣੇ ਮੈਂਬਰ-ਚੀਮਾ
ਓਧਰ ਪ੍ਰਧਾਨ ਦੀ ਚੋਣ ਮੌਕੇ ਜਰਨਲ ਡੈਲੀਗੇਟ ਸ਼ੈਸਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ੍ਰੋਮਣੀ ਕਮੇਟੀ 1920 ਵਿਚ ਹੋਂਦ ਵਿਚ ਆਈ ਅਤੇ ਪੰਥਕ ਮਸਲਿਆਂ ਨੂੰ ਹੋਰ ਮਜਬੂਤੀ ਦੇਣ ਲਈ ਸ੍ਰੋਮਣੀ ਅਕਾਲੀ ਦਲ ਬਣਾਇਆ ਗਿਆ ਅਤੇ ਉਸ ਵੇਲੇ ਤੋਂ ਚਲਦੀ ਆ ਰਹੀ ਰਿਵਾਇਤ ਅਨੁਸਾਰ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਲਈ ਜਰਨਲ ਡੈਲੀਗੇਟ ਸ਼ੈਸਨ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਕਰਵਾਇਆ ਜਾਂਦਾ ਹੈ ਜੋ ਕਿ ਸਾਡੀ ਭਾਵਨਾਵਾ ਨਾਲ ਜੁੜੀ ਇਕ ਰਿਵਾਇਤ ਹੈ ।
ਚੀਮਾ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੀ ਭਰਤੀ ਪ੍ਰੀਕਿਆ ਵੱਖ ਵੱਖ ਪੜਾਵਾਂ ਵਿਚ ਹੁੰਦੀ ਹੋਈ ਵਰਕਰਾਂ ਅਤੇ ਆਗੂਆਂ ਦੀ ਅਣਥੱਕ ਮਿਹਨਤ ਦਾ ਨਤੀਜਾ ਜੋ ਰਿਕਾਰਡ ਤੋੜ ਭਰਤੀ 27.5 ਲੱਖ ਹੋਈ ਹੈ। ਜਿਸਦਾ ਜਰਨਲ ਡੈਲੀਗੇਟ ਸ਼ੈਸਨ ਅੱਜ ਹੋ ਰਿਹਾ ਹੈ।