Thursday, May 8, 2025
Google search engine
HomeDeshਭੈਣ-ਜੀਜਾ… ਪਰਿਵਾਰ ਦੇ 10 ਮੈਂਬਰਾਂ ਦੀ ਮੌਤ ‘ਤੇ ਰੋਇਆ ਅੱਤਵਾਦੀ Masood Azhar,...

ਭੈਣ-ਜੀਜਾ… ਪਰਿਵਾਰ ਦੇ 10 ਮੈਂਬਰਾਂ ਦੀ ਮੌਤ ‘ਤੇ ਰੋਇਆ ਅੱਤਵਾਦੀ Masood Azhar, ਕਿਹਾ- ਮੈਂ ਵੀ ਮਰ ਜਾਂਦਾ

ਭਾਰਤੀ ਹਵਾਈ ਸੈਨਾ ਦੇ ਹਮਲੇ ਵਿੱਚ ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ ਦੇ ਪਰਿਵਾਰ ਦੇ ਦਸ ਮੈਂਬਰ ਮਾਰੇ ਗਏ ਸਨ।

ਪਹਿਲਗਾਮ ਹਮਲੇ ਦੇ ਜਵਾਬ ਵਿੱਚ ਭਾਰਤ ਨੇ ਪਾਕਿਸਤਾਨ ‘ਤੇ ਵੱਡਾ ਹਮਲਾ ਕੀਤਾ ਹੈ। ਇਸ ਹਮਲੇ ਵਿੱਚ, ਭਾਰਤੀ ਹਵਾਈ ਸੈਨਾ ਨੇ ਪੀਓਕੇ ਅਤੇ ਪਾਕਿਸਤਾਨ ਵਿੱਚ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਆਪ੍ਰੇਸ਼ਨ ਸਿੰਦੂਰ ਤਹਿਤ 25 ਮਿੰਟ ਤੱਕ ਇਹ ਹਮਲਾ ਕੀਤਾ ਗਿਆ ਅਤੇ 9 ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ। ਰਿਪੋਰਟਾਂ ਅਨੁਸਾਰ, ਇਨ੍ਹਾਂ ਹਮਲਿਆਂ ਵਿੱਚ ਲਗਭਗ 100 ਅੱਤਵਾਦੀ ਮਾਰੇ ਗਏ ਹਨ। ਪਰ ਸਭ ਤੋਂ ਵੱਡਾ ਨੁਕਸਾਨ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਹੋਇਆ ਹੈ।
ਇਸ ਹਮਲੇ ਵਿੱਚ ਮਸੂਦ ਅਜ਼ਹਰ ਦੇ ਪਰਿਵਾਰ ਦੇ ਕਈ ਲੋਕ ਮਾਰੇ ਗਏ ਹਨ, ਜਿਸ ਤੋਂ ਬਾਅਦ ਮਸੂਦ ਅਜ਼ਹਰ ਨੇ ਬਿਆਨ ਜਾਰੀ ਕੀਤਾ ਹੈ। ਆਪਣੀਆਂ ਅੱਤਵਾਦੀ ਸਾਜ਼ਿਸ਼ਾਂ ਨਾਲ ਆਮ ਨਾਗਰਿਕਾਂ ਦੀਆਂ ਜਾਨਾਂ ਲੈਣ ਵਾਲਾ ਅਜ਼ਹਰ ਅੱਜ ਆਪਣੇ ਪਰਿਵਾਰ ਲਈ ਰੋ ਰਿਹਾ ਹੈ। ਹੁਣ ਉਸ ਕੋਲ ਕੁਝ ਵੀ ਨਹੀਂ ਬਚਿਆ, ਨਾ ਹੀ ਉਸਦਾ ਕੋਈ ਪਰਿਵਾਰ ਹੈ ਅਤੇ ਨਾ ਹੀ ਭਾਰਤ ਨੇ ਉਸਦੇ ਟਿਕਾਣੇ ਛੱਡੇ ਹਨ, ਜਿੱਥੋਂ ਅੱਤਵਾਦੀਆਂ ਨੂੰ ਟ੍ਰੇਂਡ ਕਰਿਆ ਕਰਦਾ ਸੀ। ਹੁਣ ਅਜ਼ਹਰ ਕੋਲ ਜਿਉਣ ਲਈ ਕੁਝ ਨਹੀਂ ਬਚਿਆ ਅਤੇ ਉਹ ਕਹਿ ਰਿਹਾ ਹੈ ਕਿ ਜੇ ਮੈਂ ਵੀ ਮਰ ਜਾਂਦਾ ਤਾਂ ਚੰਗਾ ਹੁੰਦਾ।
ਕੌਣ-ਕੌਣ ਮਾਰਿਆ ਗਿਆ?
ਉਰਦੂ ਵਿੱਚ ਲਿਖੇ ਇੱਕ ਪੱਤਰ ਵਿੱਚ ਮਸੂਦ ਅਜ਼ਹਰ ਨੇ ਕਿਹਾ ਹੈ ਕਿ ਭਾਰਤ ਵੱਲੋਂ ਰਾਤ ਨੂੰ ਕੀਤੇ ਗਏ ਹਮਲੇ ਵਿੱਚ, ਮੇਰੇ ਪਰਿਵਾਰ ਦੇ 5 ਮਾਸੂਮ ਬੱਚੇ, ਪਰਦਾਨਸ਼ੀਨ ਔਰਤਾਂ ਅਤੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਅਜ਼ਹਰ ਨੇ ਕਿਹਾ ਕਿ ਰਾਤ ਦੇ ਹਮਲੇ ਵਿੱਚ ਮੇਰੇ ਪਰਿਵਾਰ ਦੇ 10 ਮੈਂਬਰ ਸ਼ਹੀਦ ਹੋ ਗਏ। ਜਿਸ ਵਿੱਚ ਮੇਰੀ ਪਿਆਰੀ ਵੱਡੀ ਭੈਣ ਅਤੇ ਉਸਦਾ ਪਤੀ (ਭਰਾ) ਮਾਰੇ ਗਏ, ਪੰਜ ਮਾਸੂਮ ਬੱਚੇ ਮਾਰੇ ਗਏ, ਮੇਰਾ ਭਾਣਜਾ ਅਤੇ ਉਸਦੀ ਪਤਨੀ ਮਾਰੇ ਗਏ, ਹੁਜ਼ੈਫਾ ਅਤੇ ਉਨ੍ਹਾਂ ਦੀ ਮਾਂ ਮਾਰੀ ਗਈ, ਅਤੇ ਮੇਰੇ ਦੋ ਪਿਆਰੇ ਸਾਥੀਆਂ ਸਮੇਤ ਕੁੱਲ 14 ਲੋਕ ਮਾਰੇ ਗਏ ਹਨ।
ਭਾਰਤ ਨੇ ਪਹੁੰਚਾਈ ਅੱਤਵਾਦ ਨੂੰ ਡੂੰਘੀ ਸੱਟ
ਸਿਰਫ਼ ਮਸੂਦ ਅਜ਼ਹਰ ਹੀ ਨਹੀਂ, ਭਾਰਤ ਨੇ ਆਪ੍ਰੇਸ਼ਨ ਸਿੰਦੂਰ ਰਾਹੀਂ ਸੈਂਕੜੇ ਪਾਕਿਸਤਾਨੀ ਅੱਤਵਾਦੀਆਂ ਦੀ ਕਮਰ ਤੋੜ ਦਿੱਤੀ ਹੈ। ਭਾਰਤ ਦੇ ਇਸ ਹਮਲੇ ਵਿੱਚ ਲਗਭਗ 100 ਅੱਤਵਾਦੀ ਮਾਰੇ ਗਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਪਹਿਲਗਾਮ ਹਮਲੇ ਤੋਂ ਬਾਅਦ ਕਿਹਾ ਸੀ ਕਿ ਦੋਸ਼ੀਆਂ ਨੂੰ ਉਨ੍ਹਾਂ ਦੀ ਕਲਪਨਾ ਤੋਂ ਪਰੇ ਸਜ਼ਾ ਦਿੱਤੀ ਜਾਵੇਗੀ ਅਤੇ ਹਮਲੇ ਦੇ 15 ਦਿਨਾਂ ਬਾਅਦ, ਭਾਰਤ ਨੇ ਇਹ ਕਰ ਕੇ ਇਹ ਸਾਬਤ ਕਰ ਦਿੱਤਾ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments