Saturday, April 19, 2025
Google search engine
HomeDeshShiromani Akali Dal ਦੀ ਨਵੀਂ ਪਾਰਟੀ ਨੇ Amritsar ਵਿਖੇ ਖੋਲ੍ਹਿਆ ਦਫ਼ਤਰ, ਇਸ...

Shiromani Akali Dal ਦੀ ਨਵੀਂ ਪਾਰਟੀ ਨੇ Amritsar ਵਿਖੇ ਖੋਲ੍ਹਿਆ ਦਫ਼ਤਰ, ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੀ ਬੀਬੀ ਜਗੀਰ ਕੌਰ

ਦਫ਼ਤਰ ਤੋਂ ਭਰਤੀ ਲਈ ਵਰਕਰ ਕਾਪੀਆਂ ਹਾਸਲ ਕਰ ਸਕਦੇ ਹਨ।

ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ 18 ਮਾਰਚ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰ ਕੇ ਆਰੰਭੀ ਗਈ ਭਰਤੀ ਮੁਹਿੰਮ ਤੋਂ ਬਾਅਦ ਪਾਰਟੀ ਦਾ ਅੰਮ੍ਰਿਤਸਰ ਵਿਖੇ ਪਹਿਲਾ ਦਫ਼ਤਰ ਖੋਲ੍ਹ ਲਿਆ ਹੈ। ਦਫ਼ਤਰ ਦੇ ਉਦਘਾਟਨ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਦਫ਼ਤਰ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ | ਉਹਨਾਂ ਕਿਹਾ ਕਿ ਇਸ ਦਫ਼ਤਰ ਤੋਂ ਭਰਤੀ ਲਈ ਵਰਕਰ ਕਾਪੀਆਂ ਹਾਸਲ ਕਰ ਸਕਦੇ ਹਨ। ਜਿਸ ਦਾ ਪੂਰਾ ਬਿਓਰਾ ਇਸ ਦਫ਼ਤਰ ਕੋਲ ਰੱਖਿਆ ਜਾਵੇਗਾ। ਇਸ ਮੌਕੇ ਡਾਕਟਰ ਰਤਨ ਸਿੰਘ ਅਜਨਾਲਾ, ਬੀਬੀ ਕਿਰਨਜੋਤ ਕੌਰ, ਭਾਈ ਮਨਜੀਤ ਸਿੰਘ ਆਦਿ ਮੌਜੂਦ ਸਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments