ਸਲਮਾਨ ਖਾਨ 7 ਦਸੰਬਰ ਨੂੰ ਪ੍ਰਸਿੱਧ ਅੰਤਰਰਾਸ਼ਟਰੀ ਸ਼ੋਅ ਦਬੰਗ ਰੀਲੋਡਡ ਵਿੱਚ ਹਿੱਸਾ ਲੈਣ ਲਈ ਤਿਆਰ ਹਨ।
ਸਿਆਸਤਦਾਨ ਬਾਬਾ ਸਿੱਦੀਕੀ ਦੀ ਮੌਤ ਤੋਂ ਬਾਅਦ ਸਲਮਾਨ ਖਾਨ ਦੇ ਪ੍ਰਸ਼ੰਸਕ ਲਗਾਤਾਰ ਉਨ੍ਹਾਂ ਦੀ ਚਿੰਤਾ ‘ਚ ਹਨ। ਲਾਰੈਂਸ ਬਿਸ਼ਨੋਈ ਨੇ ਸਿੱਦੀਕੀ ਦੀ ਮੌਤ ਦੀ ਜ਼ਿੰਮੇਵਾਰੀ ਲਈ ਹੈ ਅਤੇ ਭਾਈਜਾਨ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ।
ਹਾਲਾਂਕਿ ਇਸ ਮਾਹੌਲ ‘ਚ ਵੀ ਅਦਾਕਾਰ ਲਗਾਤਾਰ ਆਪਣੇ ਕੰਮ ‘ਤੇ ਧਿਆਨ ਦੇ ਰਹੇ ਹਨ। ਬਿੱਗ ਬੌਸ ਦੀ ਸ਼ੂਟਿੰਗ ਚੱਲ ਰਹੀ ਹੈ ਅਤੇ ਸਿਕੰਦਰ ‘ਤੇ ਵੀ ਕੰਮ ਚੱਲ ਰਿਹਾ ਹੈ। ਹੁਣ ਜਾਣਕਾਰੀ ਮਿਲੀ ਹੈ ਕਿ ਅਦਾਕਾਰ ਦੁਬਈ ਜਾ ਰਿਹਾ ਹੈ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਦੇ ਅਨੁਸਾਰ, ਅਦਾਕਾਰ ਜਲਦੀ ਹੀ ਦਬੰਗ ਰੀਲੋਡੇਡ ਈਵੈਂਟ (Dabangg Reloaded) ਲਈ ਦੁਬਈ ਜਾਣਗੇ।
ਸਲਮਾਨ ਖਾਨ ਜਾਣਗੇ ਦੁਬਈ
ਸਲਮਾਨ ਖਾਨ 7 ਦਸੰਬਰ ਨੂੰ ਪ੍ਰਸਿੱਧ ਅੰਤਰਰਾਸ਼ਟਰੀ ਸ਼ੋਅ ਦਬੰਗ ਰੀਲੋਡਡ ਵਿੱਚ ਹਿੱਸਾ ਲੈਣ ਲਈ ਤਿਆਰ ਹਨ। ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਉਸਦੇ ਗਰੁੱਪ ਦੀਆਂ ਧਮਕੀਆਂ ਦੇ ਬਾਵਜੂਦ, ਟਾਈਗਰ 3 ਸਟਾਰ ਨੇ ਆਪਣਾ ਕੰਮ ਬੰਦ ਨਾ ਕਰਨ ਦੀ ਯੋਜਨਾ ਬਣਾਈ ਹੈ। ਸਲਮਾਨ ਦੇ ਨਾਲ-ਨਾਲ ਜੈਕਲੀਨ ਫਰਨਾਂਡੀਜ਼, ਸੋਨਾਕਸ਼ੀ ਸਿਨਹਾ, ਸੁਨੀਲ ਗਰੋਵਰ, ਮਨੀਸ਼ ਪਾਲ ਅਤੇ ਆਸਥਾ ਗਿੱਲ ਵਰਗੀਆਂ ਮਸ਼ਹੂਰ ਹਸਤੀਆਂ ਦੇ ਵੀ ਆਉਣ ਦੀ ਉਮੀਦ ਹੈ। ਇਹ ਪ੍ਰੋਗਰਾਮ ਜੋਰਡੀ ਪਟੇਲ ਵੱਲੋਂ ਕਰਵਾਇਆ ਜਾ ਰਿਹਾ ਹੈ।
ਸਿੰਘਮ ਅਗੇਨ ‘ਚ ਕਰਨਗੇ ਕੈਮਿਓ
ਇਸ ਤੋਂ ਇਲਾਵਾ ਅਦਾਕਾਰ ਜਲਦੀ ਹੀ ਰੋਹਿਤ ਸ਼ੈੱਟੀ ਦੀ ਬਹੁਤ ਉਡੀਕੀ ਜਾ ਰਹੀ ਫਿਲਮ ਸਿੰਘਮ ਅਗੇਨ ਵਿੱਚ ਬਲਾਕਬਸਟਰ ਫਰੈਂਚਾਇਜ਼ੀ ਦਬੰਗ ਤੋਂ ਚੁਲਬੁਲ ਪਾਂਡੇ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਉਹ ਆਖਰੀ ਵਾਰ ਦਬੰਗ 3 ਵਿੱਚ ਸਕ੍ਰੀਨ ‘ਤੇ ਇੱਕ ਇੰਸਪੈਕਟਰ ਦੀ ਭੂਮਿਕਾ ਨਿਭਾਉਂਦੇ ਹੋਏ ਦੇਖਿਆ ਗਿਆ ਸੀ। ਇਹ ਫਿਲਮ ਸਾਲ 2019 ਵਿੱਚ ਰਿਲੀਜ਼ ਹੋਈ ਸੀ। ਖਬਰਾਂ ਮੁਤਾਬਕ ਸਲਮਾਨ ਨੇ ਸਿੰਘਮ ਅਗੇਨ ਦੇ ਕੈਮਿਓ ਲਈ ਇਕ ਦਿਨ ਦਾ ਸਮਾਂ ਦਿੱਤਾ ਹੈ ਤੇ ਉਹ ਇਸ ਦੀ ਸ਼ੂਟਿੰਗ ਜਲਦੀ ਤੋਂ ਜਲਦੀ ਖਤਮ ਕਰ ਲੈਣਗੇ। ‘ਸਿੰਘਮ ਅਗੇਨ’ ‘ਚ ਪਹਿਲੀ ਵਾਰ ਸਲਮਾਨ ਖਾਨ ਅਤੇ ਰੋਹਿਤ ਸ਼ੈੱਟੀ ਦੀ ਜੋੜੀ ਨੂੰ ਦੇਖਣਾ ਦੀਵਾਲੀ ਦੇ ਕਿਸੇ ਵੱਡੇ ਧਮਾਕੇ ਤੋਂ ਘੱਟ ਨਹੀਂ ਹੈ।
ਤੁਹਾਨੂੰ ਦੱਸ ਦੇਈਏ ਕਿ ਅਦਾਕਾਰ ਨੂੰ ਧਮਕੀ ਮਿਲਣ ਤੋਂ ਬਾਅਦ ਉਨ੍ਹਾਂ ਦੀ ਨਿੱਜੀ ਸੁਰੱਖਿਆ ਕਾਫੀ ਵਧਾ ਦਿੱਤੀ ਗਈ ਹੈ। ਸਲਮਾਨ ਨੂੰ Y+ ਸੁਰੱਖਿਆ ਦਿੱਤੀ ਗਈ ਹੈ। ਇਸ ‘ਚ 11 ਪੁਲਿਸ ਬਲ ਐਕਟਰ ਦੇ ਨਾਲ ਹਮੇਸ਼ਾ ਚੌਕਸ ਰਹਿੰਦੇ ਹਨ। ਇਨ੍ਹਾਂ ਵਿਚ 2 ਤੋਂ 4 ਕਮਾਂਡੋ ਵੀ ਹਨ। ਸਲਮਾਨ ਭਾਰੀ ਪੁਲਿਸ ਫੋਰਸ ਅਤੇ ਸੁਰੱਖਿਆ ਗਾਰਡਾਂ ਦੀ ਨਿਗਰਾਨੀ ਹੇਠ ਬਿੱਗ ਬੌਸ 18 ਦੀ ਸ਼ੂਟਿੰਗ ਵੀ ਕਰ ਰਹੇ ਹਨ।