HomeDeshPunjab Byelection 2024 : ਕਿੰਨੀ ਜਾਇਦਾਦ ਦੀ ਮਾਲਕਨ ਹਨ ਅੰਮ੍ਰਿਤਾ ਵੜਿੰਗ ?...
Punjab Byelection 2024 : ਕਿੰਨੀ ਜਾਇਦਾਦ ਦੀ ਮਾਲਕਨ ਹਨ ਅੰਮ੍ਰਿਤਾ ਵੜਿੰਗ ? ਪੈਸਿਆਂ ਦੇ ਮਾਮਲੇ ‘ਚ ਨੇੜੇ-ਤੇੜੇ ਵੀ ਨਹੀਂ ਢੁਕਦੇ ਮਨਪ੍ਰੀਤ ਬਾਦਲ ਤੇ ਡਿੰਪੀ ਢਿੱਲੋਂ
ਬੀਤੇ ਕੱਲ੍ਹ ਗਿੱਦੜਬਾਹਾ ਤੋਂ ਭਾਜਪਾ ਉਮੀਦਵਾਰ Manpreet Badal, ‘ਆਪ’ ਦੇ Dimpy Dhillon ਤੇ ਕਾਂਗਰਸ ਉਮੀਦਵਾਰ Amrita Warring ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ।
ਵਿਧਾਨ ਸਭਾ ਜ਼ਿਮਨੀ ਚੋਣ (Punjab Assembly By election 2024) ਲਈ ਵੀਰਵਾਰ ਨੂੰ ਗਿੱਦੜਬਾਹਾ, ਬਰਨਾਲਾ, ਚੱਬੇਵਾਲ ਤੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕਿਆਂ ਤੋਂ 10 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਗਿੱਦੜਬਾਹਾ ਤੋਂ ਭਾਜਪਾ ਉਮੀਦਵਾਰ ਮਨਪ੍ਰੀਤ ਬਾਦਲ (Manpreet Badal), ‘ਆਪ’ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ (Dimpy Dhillon) ਤੇ ਕਾਂਗਰਸ ਉਮੀਦਵਾਰ ਅੰਮ੍ਰਿਤਾ ਵੜਿੰਗ (Amrita Warring) ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ।
ਮਨਪ੍ਰੀਤ ਨਾਲ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ, ਅਵਿਨਾਸ਼ ਰਾਏ ਖੰਨਾ ਮੌਜੂਦ ਸਨ ਜਦਕਿ ਡਿੰਪੀ ਢਿੱਲੋਂ ਨਾਲ ਕੈਬਨਿਟ ਮੰਤਰੀ ਅਮਨ ਅਰੋੜਾ ਮੌਜੂਦ ਸਨ। ਉੱਥੇ ਹੀ, ਅੰਮ੍ਰਿਤਾ ਵੜਿੰਗ ਦੇ ਨਾਲ ਉਨ੍ਹਾਂ ਦੇ ਪਤੀ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਮੌਜੂਦ ਸਨ।
ਕਿੰਨੀ ਜਾਇਦਾਦ ਦੇ ਮਾਲਕ ਹਨ ਮਨਪ੍ਰੀਤ ਬਾਦਲ ?
ਉਮੀਦਵਾਰਾਂ ਵੱਲੋਂ ਚੋਣ ਅਧਿਕਾਰੀ ਨੂੰ ਦਿੱਤੇ ਗਏ ਜਾਇਦਾਦਾਂ ਦੇ ਵੇਰਵਿਆਂ ਅਨੁਸਾਰ ਅੰਮ੍ਰਿਤਾ ਵੜਿੰਗ ਮਨਪ੍ਰੀਤ ਬਾਦਲ ਤੋਂ ਵੱਧ ਅਮੀਰ ਹਨ। ਮਨਪ੍ਰੀਤ ਸਿੰਘ ਬਾਦਲ ਕੋਲ ਕੁੱਲ 1.66 ਕਰੋੜ ਰੁਪਏ ਦੀ ਚੱਲ ਜਾਇਦਾਦ ਹੈ। ਅਚੱਲ ਜਾਇਦਾਦ ‘ਚ ਉਹ 1.57 ਕਰੋੜ ਰੁਪਏ ਦੀ ਕਮਰਸ਼ੀਅਲ ਇਮਾਰਤ ਦੇ ਮਾਲਕ ਹਨ। ਇਕ ਲੱਖ ਰੁਪਏ ਨਕਦ ਹਨ। ਬੈਂਕ ਖਾਤੇ ‘ਚ 2.21 ਲੱਖ ਰੁਪਏ ਜਮ੍ਹਾ ਹਨ। 3.65 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਹਨ।
ਅੰਮ੍ਰਿਤਾ ਵੜਿੰਗ ਕੋਲ ਕਿੰਨੀ ਜਾਇਦਾਦ ?
ਕਾਂਗਰਸ ਉਮੀਦਵਾਰ ਅੰਮ੍ਰਿਤਾ ਵੜਿੰਗ ਕੋਲ ਕੁੱਲ 4.61 ਕਰੋੜ ਰੁਪਏ ਦੀ ਚੱਲ ਤੇ 4.57 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ। 2.73 ਲੱਖ ਰੁਪਏ ਨਕਦ ਹਨ ਤੇ 24,669 ਰੁਪਏ ਦੋ ਬੈਂਕ ਖਾਤਿਆਂ ‘ਚ ਜਮ੍ਹਾਂ ਹਨ। ਉਨ੍ਹਾਂ ਨੇ 65.69 ਲੱਖ ਰੁਪਏ ਦਾ ਨਿਵੇਸ਼ ਵੀ ਕੀਤਾ ਹੋਇਆ ਹੈ।
33 ਲੱਖ ਰੁਪਏ ਦੇ ਗਹਿਣੇ ਹਨ। ‘ਆਪ’ ਉਮੀਦਵਾਰ ਡਿੰਪੀ ਢਿੱਲੋਂ ਕੋਲ ਕੁੱਲ 1.70 ਕਰੋੜ ਰੁਪਏ ਦੀ ਚੱਲ ਤੇ 3.28 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ। 22.06 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਹਨ। ਡੇਢ ਲੱਖ ਰੁਪਏ ਦੀ ਇੱਕ ਪਿਸਤੌਲ ਵੀ ਹੈ।
ਭਾਜਪਾ ਉਮੀਦਵਾਰ ਕੇਵਲ ਸਿੰਘ ਕਰੋੜਪਤੀ ਤੇ ਉਨ੍ਹਾਂ ਦੀ ਪਤਨੀ ਅਰਬਪਤੀ
ਬਰਨਾਲਾ ਤੋਂ ਕੁੱਲ ਅੱਠ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਭਾਜਪਾ ਉਮੀਦਵਾਰ 74 ਸਾਲਾ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਵੀਰਵਾਰ ਨੂੰ ਆਪਣੇ ਸਮਰਥਕਾਂ ਸਮੇਤ ਨਾਮਜ਼ਦਗੀ ਪੱਤਰ ਦਾਖਲ ਕੀਤਾ। ਉਨ੍ਹਾਂ ਆਪਣੇ ਪੁੱਤਰ ਕਰਨ ਢਿੱਲੋਂ ਨੂੰ ਕਵਰਿੰਗ ਉਮੀਦਵਾਰ ਬਣਾਇਆ। ਨਾਮਜ਼ਦਗੀ ਸਮੇਂ ਦਿੱਤੇ ਸਬੂਤਾਂ ਅਨੁਸਾਰ ਇਕੱਲੇ ਢਿੱਲੋਂ ਕੋਲ ਕੁੱਲ 57.53 ਕਰੋੜ ਰੁਪਏ ਦੀ ਜਾਇਦਾਦ ਹੈ।
ਉਨ੍ਹਾਂ ਕੋਲ 89 ਲੱਖ ਰੁਪਏ ਦੇ ਗਹਿਣੇ ਵੀ ਹਨ ਜਿਨ੍ਹਾਂ ਦੀ ਕੀਮਤ 12 ਲੱਖ ਰੁਪਏ ਹੈ। ਪਤਨੀ ਮਨਜੀਤ ਕੌਰ ਦੇ ਨਾਂ ‘ਤੇ ਕੁੱਲ 1.54 ਅਰਬ ਰੁਪਏ ਦੀ ਜਾਇਦਾਦ ਹੈ। ਬਰਨਾਲਾ ਤੋਂ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਢਿੱਲੋਂ ਨੇ ਵੀ ਨਾਮਜ਼ਦਗੀ ਦਾਖ਼ਲ ਕੀਤੀ ਹੈ। ਉਨ੍ਹਾਂ ਦਾ ਟਰਾਂਸਪੋਰਟ ਦਾ ਕਾਰੋਬਾਰ ਹੈ। ਕੁੱਲ ਜਾਇਦਾਦ 7.55 ਕਰੋੜ ਰੁਪਏ ਤੇ ਪੀਐਨਬੀ ਦਾ ਕਰਜ਼ਾ 1.78 ਕਰੋੜ ਰੁਪਏ ਹੈ।
ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਤੇ ਭਾਜਪਾ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਨੇ ਵੀਰਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕੀਤੇ। ਰਾਖਵੀਂ ਸੀਟ ਵਿਧਾਨ ਸਭਾ ਚੱਬੇਵਾਲ ਤੋਂ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਦੇ ਪੁੱਤਰ ਡਾ: ਇਸ਼ਾਂਕ ਨੇ ਨਾਮਜ਼ਦਗੀ ਦਾਖ਼ਲ ਕੀਤੀ | ਨਾਮਜ਼ਦਗੀ ਤੋਂ ਪਹਿਲਾਂ ਚੱਬੇਵਾਲ ਵਿੱਚ ਵਿਸ਼ਾਲ ਰੋਡ ਸ਼ੋਅ ਵੀ ਕੀਤਾ ਗਿਆ।