ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਭੀੜ ‘ਚੋਂ ਕਿਸੇ ਨੇ ਨਿਕ ‘ਤੇ ਲੇਜ਼ਰ ਲਾਈਟ ਸ਼ੋਅ ਕੀਤੀ ਹੈ।
ਗਲੋਬਲ ਸਟਾਰ ਪ੍ਰਿਅੰਕਾ ਚੋਪੜਾ (Priyanka Chopra) ਦੇ ਪਤੀ ਨਿਕ ਜੋਨਸ (Nick Jonas) ਦੀ ਕਾਫੀ ਫੈਨ ਫਾਲੋਇੰਗ ਹੈ। ਅਦਾਕਾਰਾ ਨਾਲ ਵਿਆਹ ਤੋਂ ਬਾਅਦ ਉਨ੍ਹਾਂ ਦੀ ਸੋਸ਼ਲ ਮੀਡੀਆ ‘ਤੇ ਫੈਨ ਫਾਲੋਇੰਗ ਹੋਰ ਵਧ ਗਈ ਹੈ। ਉਸ ਦੇ ਗੀਤ ਪੂਰੀ ਦੁਨੀਆ ਵਿਚ ਮਸ਼ਹੂਰ ਹਨ।
ਇਨ੍ਹੀਂ ਦਿਨੀਂ ਨਿਕ ਜੋਨਸ ਮਿਊਜ਼ੀਕਲ ਵਰਲਡ ਟੂਰ ਕੰਸਰਟ ‘ਤੇ ਹਨ। ਉਹ ਆਪਣੇ ਭਰਾ ਕੇਵਿਨ ਅਤੇ ਜੋਅ ਜੋਨਸ ਦੇ ਨਾਲ ਟੂਰ ਦੌਰਾਨ ਵੱਖ-ਵੱਖ ਸ਼ਹਿਰਾਂ ਵਿੱਚ ਜਾ ਕੇ ਅਤੇ ਉਨ੍ਹਾਂ ਦੇ ਗੀਤ ਗਾ ਕੇ ਲੋਕਾਂ ਦਾ ਮਨੋਰੰਜਨ ਕਰ ਰਿਹਾ ਹੈ। ਕੁਝ ਦਿਨ ਪਹਿਲਾਂ ਪੈਰਿਸ ‘ਚ ਉਨ੍ਹਾਂ ਦਾ ਕੰਸਰਟ ਹੋਇਆ ਸੀ, ਜਿਸ ਤੋਂ ਬਾਅਦ ਹੁਣ ਪ੍ਰਾਗ (Prague) ‘ਚ ਉਨ੍ਹਾਂ ਦਾ ਕੰਸਰਟ ਆਯੋਜਿਤ ਕੀਤਾ ਗਿਆ ਹੈ। ਪਰ ਇੱਥੇ ਉਹ ਪਰਫਾਰਮੈਂਸ ਦੇ ਵਿਚਕਾਰ ਸਟੇਜ ਤੋਂ ਭੱਜ ਗਿਆ।
ਨਿਕ ਜੋਨਸ ‘ਤੇ ਸਾਧਿਆ ਨਿਸ਼ਾਨਾ
ਨਿਕ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕਾਂ ਨੇ ਉਨ੍ਹਾਂ ਲਈ ਚਿੰਤਾ ਜਤਾਈ ਹੈ। ਦਰਅਸਲ, ਨਿਕ ਜੋਨਸ ਪ੍ਰਾਗ ਵਿੱਚ ਕੇਵਿਨ ਅਤੇ ਜੋਅ ਦੇ ਨਾਲ ਇੱਕ ਲਾਈਵ ਸ਼ੋਅ ਵਿੱਚ ਪਰਫਾਰਮ ਕਰ ਰਹੇ ਸਨ। ਫਿਰ ਇਸ ਦੌਰਾਨ ਕਿਸੇ ਨੇ ਉਸ ਨੂੰ ਲੇਜ਼ਰ ਨਾਲ ਨਿਸ਼ਾਨਾ ਬਣਾਇਆ। ਇਹ ਦੇਖ ਕੇ ਨਿਕ ਘਬਰਾ ਗਿਆ ਤੇ ਸਟੇਜ ਤੋਂ ਭੱਜ ਗਿਆ।