ਦੇਸ਼ ਦੁਨੀਆਂ ਵਿੱਚ ਸੰਗਤਾਂ ਅੱਜ ਸ਼੍ਰੀ ਗੁਰੂ ਰਵਿਦਾਸ ਜੀ ਦਾ ਅਵਤਾਰ ਦਿਹਾੜਾ ਮਨਾ ਰਹੀਆਂ ਹਨ।
ਦੇਸ਼ ਦੁਨੀਆਂ ਵਿੱਚ ਸੰਗਤਾਂ ਅੱਜ ਸ਼੍ਰੀ ਗੁਰੂ ਰਵਿਦਾਸ ਜੀ ਦਾ ਅਵਤਾਰ ਦਿਹਾੜਾ ਮਨਾ ਰਹੀਆਂ ਹਨ। ਅੱਜ ਕਾਂਸ਼ੀ ਵਿੱਚ ਵੀ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਬੇਸ਼ੱਕ ਭਗਤ ਜੀ ਦੀ ਜਨਮ ਤਰੀਕ ਬਾਰੇ ਵੱਖ ਵੱਖ ਵਿਦਵਾਨਾਂ ਵਿੱਚ ਮਤਭੇਦ ਹਨ ਪਰ ਮੰਨਿਆ ਜਾਂਦਾ ਹੈ ਕਿ ਭਗਤ ਜੀ 14ਵੀਂ ਸਦੀ ਦੇ ਅਵਤਾਰ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1293 ਤੇ ਦਰਜ਼ ਭਗਤ ਜੀ ਦੇ ਸ਼ਬਦ ‘ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ’ ਤੋਂ ਅੰਦਾਜ਼ਾ ਲੱਗਦਾ ਹੈ ਕਿ ਰਵਿਦਾਸ ਜੀ ਦਾ ਜਨਮ ਬਨਾਰਸ ਦੇ ਆਸ ਪਾਸ ਹੋਇਆ ਹੋਵੇਗਾ। ਆਪ ਜੀ ਦੇ ਪਿਤਾ ਸੰਤੋਖ ਦਾਸ ਅਤੇ ਮਾਤਾ ਕਲਸੀ ਦੇਵੀ ਸਨ।
ਆਪ ਜੀ ਮੱਧਕਾਲ ਦੇ ਅਵਤਾਰ ਹੁੰਦੇ ਹੋਏ ਵੀ ਅਧੁਨਿਕ ਚੇਤਨਾ ਰੱਖਦੇ ਸਨ। ਆਪ ਜੀ ਦੀ ਬਾਣੀ ਅੱਜ ਦੇ ਸਮਾਜ ਨੂੰ ਵੀ ਸੇਧ ਦਿੰਦੀ ਹੈ, ਆਪ ਜੀ ਲਿਖਦੇ ਹਨ ‘ਐਸਾ ਚਾਹੂੰ ਰਾਜ ਮੈਂ, ਜਹਾਂ ਮਿਲੇ ਸਭਨ ਕੋ ਅੰਨ, ਛੋਟ ਬੜੇ ਸਭ ਸਮ ਵਸੇ, ਰਵਿਦਾਸ ਰਹੇ ਪ੍ਰਸੰਨ, ਅੱਜ 21ਵੀਂ ਸਦੀ ਦੀਆਂ ਸਰਕਾਰਾਂ ਲੋੜਵੰਦਾਂ ਨੂੰ ਰਾਸ਼ਨ ਦਿੰਦੀਆਂ ਹਨ, ਸਾਡਾ ਸੰਵਿਧਾਨ ਸਾਰੇ ਨਾਗਰਿਕਾਂ ਨੂੰ ਬਰਾਬਰਤਾ ਦਾ ਅਧਿਕਾਰ ਦਿੰਦਾ ਹੈ। ਸ਼ਾਇਦ ਭਗਤ ਜੀ ਦੇ ਸੁਪਨਿਆਂ ਦਾ ਰਾਜ ਕੁੱਝ ਅਜਿਹਾ ਹੀ ਹੋਵੇਗਾ।
ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ
ਅੱਜ ਵੀ ਅਸੀਂ ਸਾਡੇ ਸਮਾਜ ਵਿੱਚ ਫੈਲੇ ਹੋਏ ਭੇਦਭਾਵ ਨੂੰ ਖ਼ਤਮ ਕਰਨ ਲਈ ਅਨੇਕਾਂ ਕੋਸ਼ਿਸਾਂ ਕਰ ਰਹੇ ਹਨ। ਪਰ ਅੱਜ ਤੋਂ ਸੈਕੜੇ ਸਾਲ ਪਹਿਲਾਂ ਭਗਤ ਰਵਿਦਾਸ ਦੁਨੀਆਂ ਨੂੰ ਸਮਝਾ ਰਹੇ ਹਨ ਕਿ ਸਾਡੇ ਵਿੱਚ ਕੋਈ ਫ਼ਰਕ ਨਹੀਂ ਹੈ। ਚਾਹੇ ਭਗਤ ਜੀ ਦੀ ਬਾਣੀ ਅਧਿਆਤਮਕ ਹੈ। ਪਰ ਇਸ ਦਾ ਅਸਰ ਸਮਾਜਿਕ ਵੀ ਹੈ। ਆਪ ਜੀ ਬਾਰੇ ਬਹੁਤ ਸਾਰੀਆਂ ਮਾਨਤਾ ਪ੍ਰਚੱਲਿਤ ਹਨ। ਬੇਸੱਕ ਭਗਤ ਜੀ ਦੁਨੀਆਵੀਂ ਮਾਇਆ, ਲਾਲਚ ਤੋਂ ਬਹੁਤ ਦੂਰ ਸਨ। ਇੱਕ ਵਾਰ ਭਗਵਾਨ ਨੇ ਸੋਚਿਆ ਕਿ ਰਵਿਦਾਸ ਜੀ ਨੂੰ ਥੋੜ੍ਹੀ ਮਾਇਆ (ਪੈਸੇ) ਦੇ ਦਿੱਤੇ ਜਾਣ ਤਾਂ ਜੋ ਉਹ ਚੋਪੜੀ ਛੱਡ ਆਪਣਾ ਚੰਗਾ ਘਰ ਬਣਾ ਲੈਣ। ਭਗਵਾਨ ਜੁਤੀ ਠੀਕ ਕਰਵਾਉਣ ਦੇ ਬਹਾਨੇ ਆਏ। ਕਿਉਂਕਿ ਭਗਤ ਜੀ ਜੁੱਤੀਆਂ ਗੰਢਣ ਦਾ ਕੰਮ ਕਰਿਆ ਕਰਦੇ ਸਨ।
ਭਗਵਾਨ ਨੇ ਭਗਤ ਜੀ ਤੋਂ ਲੁਕੋਕੇ ਪਾਰਸ (ਅਜਿਹੀ ਚੀਜ ਜਿਸ ਨਾਲ ਲੋਹਾ ਲਗਾਉਣ ਤੇ ਉਹ ਸੋਨਾ ਬਣ ਜਾਂਦਾ ਹੈ) ਉਹਨਾਂ ਕੋਲ ਰੱਖ ਦਿੱਤੀ। ਕਿਉਂਕਿ ਜੇਕਰ ਉਹ ਸਿੱਧੇ ਭਗਤ ਜੀ ਨੂੰ ਦਿੰਦੇ ਤਾਂ ਉਹਨਾਂ ਨੇ ਮਨ੍ਹਾਂ ਕਰ ਦੇਣਾ ਸੀ। ਕਈ ਮਹੀਨੇ ਨਿਕਲ ਗਏ ਉਹ ਪਾਰਸ ਉੱਥੇ ਹੀ ਪਿਆ ਰਿਹਾ ਭਗਤ ਜੀ ਨੇ ਉਸ ਨੂੰ ਹੱਥ ਵੀ ਨਹੀਂ ਲਗਾਇਆ। ਜਦੋਂ ਭਗਵਾਨ ਮੁੜ ਭਗਤ ਜੀ ਕੋਲ ਆਏ ਤਾਂ ਉਹਨਾਂ ਨੂੰ ਪਾਰਸ ਉਸੇ ਥਾਂ ਮਿਲਿਆ।
ਮਨ ਚੰਗਾ ਤਾਂ…
ਗੁਰੂ ਜੀ ਨੇ ਤੀਰਥਾਂ ਤੇ ਜਾਕੇ ਕਰਮਕਾਂਡ ਕਰਨ ਦਾ ਭਰਮ ਤੋੜਣ ਦਾ ਯਤਨ ਕੀਤਾ ਹੈ।ਗੁਰੂ ਜੀ ਸਮਝਾਉਂਦੇ ਹੋ ਕਿ ਜੇਕਰ ਮਨ ਚੰਗਾ ਹੈ। ਮਨ ਵਿੱਚ ਕੋਈ ਪਾਪ ਨਹੀਂ ਹੈ ਤਾਂ ਗੰਗਾ ਚੱਲਕੇ ਤੁਹਾਡੇ ਘਰ ਆ ਜਾਵੇਗੀ। ਪਰ ਜੇਕਰ ਮਨ ਵਿੱਚ ਖੋਟ ਜਾਂ ਪਾਪ ਹੈ ਫਿਰ ਗੰਗਾ ਉੱਪਰ ਜਾ ਕੇ ਇਸਨਾਨ ਕਰਨਾ ਵੀ ਬੇਅਰਥ ਹੈ। ਭਗਤ ਰਵਿਦਾਸ ਜੀ ਆਪਣੀ ਬਾਣੀ ਵਿੱਚ ਇਹ ਵੀ ਆਖਦੇ ਹਨ ਕਿ ਜੇਕਰ ਮਨ ਚੰਗਾ ਹੈ ਤਾਂ ਭਗਵਾਨ ਵੀ ਤੁਹਾਡੀ ਮਦਦ ਖੁਦ ਕਰਦਾ ਹੈ। ਉਹ ਤੁਹਾਨੂੰ ਨੀਵੇ ਤੋਂ ਉੱਚੇ ਕਰ ਦਿੰਦਾ ਹੈ।
ਸ਼੍ਰੀ ਗੁਰੂ ਰਵਿਦਾਸ ਜੀ ਲਿਖਦੇ ਹਨ।
ਐਸੀ ਲਾਲ ਤੁਝ ਬਿਨੁ ਕਉਨੁ ਕਰੈ
ਗਰੀਬ ਨਿਵਾਜੁ ਗੁਸਈਆ ਮੇਰਾ ਮਾਥੈ ਛਤ੍ਰੁ ਧਰੈ
ਜਾ ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੁਹੀ
ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ