ਪਹਿਲਗਾਮ ਹਮਲੇ ਤੋਂ ਬਾਅਦ, ਭਾਰਤ ਨੇ ਪਾਕਿਸਤਾਨ ਵਿਰੁੱਧ ਕਈ ਜਵਾਬੀ ਕਦਮ ਚੁੱਕੇ।
ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਅਟਾਰੀ-ਵਾਹਘਾ ਬਾਰਡਰ ਤੇ ਆਪਣੇ ਵੱਲ ਦੇ ਗੇਟ ਦੁਬਾਰਾ ਖੋਲ੍ਹ ਦਿੱਤੇ, ਜਿਸ ਨਾਲ ਭਾਰਤ ਵਿੱਚ ਫਸੇ ਉਸਦੇ ਨਾਗਰਿਕਾਂ ਨੂੰ ਵਾਪਸ ਜਾਉਣ ਦੀ ਆਗਿਆ ਮਿਲ ਗਈ। ਇਹ ਕਦਮ ਇਸਲਾਮਾਬਾਦ ਤੋਂ ਲਗਭਗ 24 ਘੰਟੇ ਦੀ ਚੁੱਪੀ ਤੋਂ ਬਾਅਦ ਚੁੱਕਿਆ ਗਿਆ ਹੈ। ਇਸ ਦੌਰਾਨ, ਬਹੁਤ ਸਾਰੇ ਪਾਕਿਸਤਾਨੀ ਨਾਗਰਿਕ – ਜਿਨ੍ਹਾਂ ਵਿੱਚੋਂ ਬਹੁਤ ਸਾਰੇ ਬਜ਼ੁਰਗ ਵੀ ਸ਼ਾਮਲ ਸਨ- ਭਾਰਤੀ ਧਰਤੀ ‘ਤੇ ਫਸੇ ਰਹੇ। ਹਾਲਾਂਕਿ, ਨਵੀਂ ਦਿੱਲੀ ਨੇ ਉਨ੍ਹਾਂ ਦੀ ਵਾਪਸੀ ਨੂੰ ਸੁਰੱਖਿਅਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ।
ਇਹ ਕਦਮ ਇਸਲਾਮਾਬਾਦ ਤੋਂ ਲਗਭਗ 24 ਘੰਟਿਆਂ ਦੀ ਚੁੱਪੀ ਤੋਂ ਬਾਅਦ ਆਇਆ ਹੈ ਜਿਸ ਦੌਰਾਨ ਕਈ ਪਾਕਿਸਤਾਨੀ ਨਾਗਰਿਕ – ਜੋ ਭਾਰਤ ਵਿੱਚ ਰਹਿੰਦ ਆਪਣੇ ਪਰਿਵਾਰਾਂ ਜਾ ਰਿਸ਼ਤੇਦਾਰਾਂ ਨੂੰ ਮਿਲਣ ਆਏ ਸਨ – ਇਸ ਅਨਿਸ਼ਚਿਤਤਾ ਦੌਰਾਨ ਭਾਰਤ ਦੀ ਧਰਤੀ ‘ਤੇ ਫਸੇ ਰਹੇ ਜਦੋਂ ਕਿ ਨਵੀਂ ਦਿੱਲੀ ਨੇ ਉਨ੍ਹਾਂ ਦੀ ਵਾਪਸੀ ਲਈ ਤਿਆਰ ਸੀ। ਦੱਸ ਦੇਈਏ ਕਿ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਇਨ੍ਹਾਂ ਨਾਗਰਿਕਾਂ ਦੇ ਸ਼ਾਰਟ ਟਰਮ ਵੀਜ਼ੇ ਰੱਦ ਕਰ ਦਿੱਤੇ ਸਨ। ਇਸ ਹਮਲੇ ਵਿੱਚ 26 ਲੋਕ ਮਾਰੇ ਗਏ ਸਨ।
ਵੀਰਵਾਰ ਨੂੰ ਪਾਕਿਸਤਾਨ ਨੇ ਆਪਣੇ ਗੇਟ ਬੰਦ ਰੱਖੇ ਸਨ, ਜਿਸ ਕਾਰਨ ਬਹੁਤ ਸਾਰੇ ਪਾਕਿਸਤਾਨੀ ਨਾਗਰਿਕ ਭਾਰਤ ਵੱਲ ਅਟਾਰੀ ਵਿੱਚ ਫੱਸ ਗਏ ਸਨ। 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ 26 ਲੋਕਾਂ ਦੇ ਕਤਲੇਆਮ ਤੋਂ ਬਾਅਦ ਭਾਰਤ ਵੱਲੋਂ ਸਾਰੇ ਪਾਕਿਸਤਾਨੀ ਨਾਗਰਿਕਾਂ ਨੂੰ ਦੇਸ਼ ਛੱਡਣ ਦੇ ਹੁਕਮ ਦਿੱਤੇ ਗਏ ਸਨ ਅਤੇ ਇਸ ਲਈ ਇੱਕ ਹਫ਼ਤੇ ਦੀ ਸਮਾਂ ਸੀਮਾ ਤੈਅ ਕੀਤੀ ਗਈ ਸੀ, ਹਾਲਾਂਕਿ ਭਾਰਤ ਨੇ ਬਾਅਦ ਵਿੱਚ ਅਗਲੇ ਹੁਕਮਾਂ ਤੱਕ ਪਾਕਿਸਤਾਨੀਆਂ ਨੂੰ ਦੇਸ਼ ਛੱਡਣ ਲਈ ਵੱਡੀ ਰਾਹਤ ਵੀ ਦੇ ਦਿੱਤੀ ਸੀ।
ਵੀਜ਼ਾ ‘ਤੇ ਆਧਾਰ ਤੇ ਵੱਖ-ਵੱਖ ਸੀ ਡੈੱਡਲਾਈਨ
ਸਰਹੱਦ ‘ਤੇ ਫਸੇ ਲੋਕਾਂ ਵਿੱਚ ਪਾਕਿਸਤਾਨੀ ਨਾਗਰਿਕ ਸੂਰਜ ਕੁਮਾਰ ਵੀ ਸ਼ਾਮਲ ਹੈ, ਜੋ ਆਪਣੀ ਬਜ਼ੁਰਗ ਮਾਂ ਨੂੰ ਹਰਿਦੁਆਰ ਦੀ ਯਾਤਰਾ ‘ਤੇ ਲਿਜਾਣ ਲਈ ਭਾਰਤ ਆਇਆ ਸੀ। ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸੂਰਜ ਨੇ ਕਿਹਾ, “ਮੈਂ ਦਸ ਦਿਨ ਪਹਿਲਾਂ 45 ਦਿਨਾਂ ਦੇ ਵੀਜ਼ੇ ‘ਤੇ ਭਾਰਤ ਆਇਆ ਸੀ ਪਰ ਮੈਨੂੰ ਜਲਦੀ ਜਾਣ ਲਈ ਕਿਹਾ ਗਿਆ। ਜਦੋਂ ਮੈਂ ਅੱਜ ਸਵੇਰੇ 6 ਵਜੇ ਵਾਪਸ ਜਾਣ ਲਈ ਅਟਾਰੀ ਪਹੁੰਚਿਆ ਤਾਂ ਗੇਟ ਬੰਦ ਸਨ।”
1008 ਪਾਕਿਸਤਾਨੀ ਨਾਗਰਿਕ ਪਰਤੇ
ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਪੈਦਾ ਹੋਏ ਵਿਵਾਦ ਕਾਰਨ 30 ਅਪ੍ਰੈਲ ਤੱਕ 1008 ਪਾਕਿਸਤਾਨੀ ਨਾਗਰਿਕ ਵਾਪਸ ਪਰਤ ਚੁੱਕੇ ਹਨ। ਉੱਧਰ, 1 ਮਈ ਨੂੰ, ਪਾਕਿਸਤਾਨ ਨੇ ਗੇਟ ਨਹੀਂ ਖੋਲ੍ਹੇ, ਜਿਸ ਕਾਰਨ ਕੋਈ ਵੀ ਨਾਗਰਿਕ ਸਰਹੱਦ ਪਾਰ ਨਹੀਂ ਸਕਿਆ।
ਜਦੋਂ ਕਿ ਪਾਕਿਸਤਾਨ ਤੋਂ ਆਉਣ ਵਾਲੇ ਭਾਰਤੀਆਂ ਦੀ ਗਿਣਤੀ ਇਸ ਤੋਂ ਵੱਧ ਹੈ। ਕੱਲ੍ਹ ਤੱਕ, 1575 ਭਾਰਤੀ ਪਾਕਿਸਤਾਨ ਤੋਂ ਵਾਪਸ ਆ ਚੁੱਕੇ ਹਨ। ਅੱਜ ਵੀ ਬਹੁਤ ਸਾਰੇ ਭਾਰਤੀਆਂ ਅਤੇ ਪਾਕਿਸਤਾਨੀਆਂ ਦਾ ਆਉਣਾ-ਜਾਉਣਾ ਜਾਰੀ ਹੈ।
ਵੀਜ਼ਾ ਦੀ ਕਿਸਮ ਦੇ ਆਧਾਰ ‘ਤੇ ਐਗਜ਼ਿਟ ਡੈੱਡਲਾਈਨ ਵੱਖ-ਵੱਖ ਸੀ: ਸਾਰਕ ਵੀਜ਼ਾ ਲਈ 26 ਅਪ੍ਰੈਲ, 12 ਹੋਰ ਸ਼੍ਰੇਣੀਆਂ ਲਈ 27 ਅਪ੍ਰੈਲ ਅਤੇ ਮੈਡੀਕਲ ਵੀਜ਼ਾ ਲਈ 29 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਗਿਆ ਸੀ।
ਪਾਕਿਸਤਾਨੀ ਮੰਤਰੀ ਨੇ ਮੁੜ ਦਿੱਤੀ ਧਮਕੀ
ਦੋਵਾਂ ਗੁਆਂਢੀ ਮੁਲਕਾਂ ਵਿਚਕਾਰ ਤਣਾਅ ਵਧਣ ਤੇ ਪਾਕਿਸਤਾਨੀ ਮੰਤਰੀ ਹਨੀਫ਼ ਅੱਬਾਸੀ ਨੇ ਖੁੱਲ੍ਹ ਕੇ ਭਾਰਤ ਨੂੰ ਪ੍ਰਮਾਣੂ ਹਮਲੇ ਦੀ ਧਮਕੀ ਦਿੰਦਿਆ ਚੇਤਾਵਨੀ ਦਿੱਤੀ ਕਿ ਪਾਕਿਸਤਾਨ ਦੇ ਹਥਿਆਰ – ਜਿਸ ਵਿੱਚ ਗੌਰੀ, ਸ਼ਾਹੀਨ ਅਤੇ ਗਜ਼ਨਵੀ ਮਿਜ਼ਾਈਲਾਂ ਦੇ ਨਾਲ-ਨਾਲ 130 ਪ੍ਰਮਾਣੂ ਹਥਿਆਰ ਸ਼ਾਮਲ ਹਨ – “ਸਿਰਫ਼ ਭਾਰਤ ਲਈ” ਹੀ ਰੱਖੇ ਗਏ ਹਨ।
ਅੱਬਾਸੀ ਨੇ ਕਿਹਾ ਕਿ ਜੇਕਰ ਭਾਰਤ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਕੇ ਪਾਕਿਸਤਾਨ ਦੀ ਪਾਣੀ ਦੀ ਸਪਲਾਈ ਰੋਕਣ ਦੀ ਹਿੰਮਤ ਕਰਦਾ ਹੈ, ਤਾਂ ਉਸਨੂੰ “ਪੂਰੀ ਤਰ੍ਹਾਂ ਦੀ ਜੰਗ ਲਈ ਤਿਆਰ ਰਹਿਣਾ ਚਾਹੀਦਾ ਹੈ”। ਉਨ੍ਹਾਂ ਨੇ ਐਲਾਨ ਕੀਤਾ ਕਿ ਪਾਕਿਸਤਾਨ ਦੇ ਪਰਮਾਣੂ ਹਥਿਆਰ ਪ੍ਰਦਰਸ਼ਣ ਲਈ ਨਹੀਂ ਹਨ, ਅਤੇ ਉਨ੍ਹਾਂ ਦੇ ਅੱਡੇ ਦੇਸ਼ ਭਰ ਵਿੱਚ ਲੁਕੇ ਹੋਏ ਹਨ, ਜੇਕਰ ਭੜਕਾਇਆ ਗਿਆ ਤਾਂ ਅਸੀਂ ਹਮਲਾ ਕਰਨ ਲਈ ਤਿਆਰ ਹਾਂ।