ਮੁਨੀਰ ਦੇ ਬਿਆਨਾਂ ਕਾਰਨ ਭਾਰਤ ਅਤੇ Pakistan ਵਿਚਕਾਰ ਤਣਾਅ ਅਤੇ ਟਕਰਾਅ ਦੀ ਸਥਿਤੀ ਪੈਦਾ ਹੋ ਗਈ।
ਜੇਕਰ ਮੌਜੂਦਾ ਸਮੇਂ ਵਿੱਚ ਭਾਰਤ ਦੇਸ਼ ਦਾ ਕੋਈ ਦੁਸ਼ਮਣ ਮੰਨਿਆ ਜਾ ਸਕਦਾ ਹੈ ਤਾਂ ਉਹ ਕੋਈ ਹੋਰ ਨਹੀਂ ਸਗੋਂ ਪਾਕਿਸਤਾਨੀ ਫੌਜ ਦਾ ਮੁਖੀ ਜਨਰਲ ਅਸੀਮ ਮੁਨੀਰ ਹੈ। ਕਿਉਂਕਿ ਉਸ ਦੇ ਕਾਰਜਕਾਲ ਵਿੱਚ ਅੱਤਵਾਦੀਆਂ ਨੂੰ ਪਾਲਣ-ਪੋਸ਼ਣ ਅਤੇ ਉਨ੍ਹਾਂ ਨੂੰ ਭਾਰਤ ਵਿਰੁੱਧ ਵਰਤਣ ਦਾ ਕੰਮ ਬਹੁਤ ਜ਼ਿਆਦਾ ਵਧ ਗਿਆ। ਇਸ ਕਾਰਨ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਅਤੇ ਟਕਰਾਅ ਦੀ ਸਥਿਤੀ ਪੈਦਾ ਹੋ ਗਈ। ਇੱਕ ਵੱਡੀ ਜੰਗ ਹੋਣੋ ਟਲ ਗਈ। ਭਾਰਤੀ ਫੌਜ ਦੇ ਇਸ ਆਪ੍ਰੇਸ਼ਨ ਤੋਂ ਬਾਅਦ ਲੱਗਦਾ ਹੈ ਕਿ ਪਾਕਿਸਤਾਨ ਨੂੰ ਬਹੁਤ ਨੁਕਸਾਨ ਹੋਇਆ ਹੈ। ਇਸ ਤੋਂ ਬਾਅਦ ਉਹਨੂੰ ਆਪਣੇ ਦੇਸ਼ ਵਿੱਚ ਜ਼ਬਰਦਸਤ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ।
ਪਰ ਤੁਸੀਂ ਜਾਣਦੇ ਹੋ ਕਿ ਮੁਨੀਰ ਦਾ ਸਬੰਧ ਭਾਰਤ ਵਾਲੇ ਪੰਜਾਬ ਨਾਲ ਹੈ। ਜੀ ਹਾਂ ਜਨਰਲ ਅਸੀਮ ਮੁਨੀਰ ਦਾ ਸਬੰਧ ਪੰਜਾਬ ਦੇ ਜਲੰਧਰ ਨਾਲ ਹੈ। ਦਰਅਸਲ, ਮੁਨੀਰ ਦਾ ਪਰਿਵਾਰਕ ਇਤਿਹਾਸ ਭਾਰਤ ਦੇ ਪੰਜਾਬ ਨਾਲ ਡੂੰਘਾ ਜੁੜਿਆ ਹੋਇਆ ਹੈ। ਉਹ ਇੱਕ ਪੰਜਾਬੀ ਮੁਸਲਿਮ ਸਈਅਦ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਦੇਸ਼ ਦੀ ਵੰਡ ਤੋਂ ਪਹਿਲਾਂ ਉਸਦਾ ਪਰਿਵਾਰ ਜਲੰਧਰ ਵਿੱਚ ਰਹਿੰਦਾ ਸੀ।
ਜਦੋਂ 1947 ਵਿੱਚ ਭਾਰਤ-ਪਾਕਿਸਤਾਨ ਵੰਡ ਹੋਈ, ਤਾਂ ਪੂਰੇ ਪੰਜਾਬ ਵਿੱਚ ਫਿਰਕੂ ਦੰਗੇ ਭੜਕ ਉੱਠੇ। ਇਨ੍ਹਾਂ ਦੰਗਿਆਂ ਕਾਰਨ, ਜਨਰਲ ਮੁਨੀਰ ਦੇ ਪਿਤਾ, ਸਈਅਦ ਸਰਵਰ ਮੁਨੀਰ, ਆਪਣੇ ਪਰਿਵਾਰ ਨਾਲ ਪਾਕਿਸਤਾਨ ਜਾਣ ਲਈ ਮਜਬੂਰ ਹੋਏ। ਪਹਿਲਾਂ ਉਨ੍ਹਾਂ ਦਾ ਪਰਿਵਾਰ ਕੁਝ ਸਮੇਂ ਲਈ ਪਾਕਿਸਤਾਨੀ ਪੰਜਾਬ ਦੇ ਟੋਭਾ ਟੇਕ ਸਿੰਘ ਜ਼ਿਲ੍ਹੇ ਵਿੱਚ ਰਿਹਾ, ਫਿਰ ਉਹ ਰਾਵਲਪਿੰਡੀ ਦੇ ਢੇਰੀ ਹਸਨਾਬਾਦ ਇਲਾਕੇ ਵਿੱਚ ਵਸ ਗਏ। ਉਹ ਇੱਕ ਮੁਹਾਜਿਰ (ਪ੍ਰਵਾਸੀ ਮੁਸਲਮਾਨ) ਸੀ ਜਿਸਨੇ ਪਾਕਿਸਤਾਨ ਵਿੱਚ ਇੱਕ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਸੀ।
School ਦੇ ਪ੍ਰਿੰਸੀਪਲ ਸਨ ਪਿਤਾ
ਮੁਨੀਰ ਦੇ ਪਿਤਾ ਰਾਵਲਪਿੰਡੀ ਦੇ ਇੱਕ ਸਕੂਲ ਦੇ ਪ੍ਰਿੰਸੀਪਲ ਸਨ ਅਤੇ ਸਥਾਨਕ ਮਸਜਿਦ ਦੇ ਇਮਾਮ ਵਜੋਂ ਵੀ ਸੇਵਾ ਨਿਭਾਉਂਦੇ ਸਨ। ਉਹਨਾਂ ਨੂੰ ਇੱਕ ਪੜ੍ਹਿਆ-ਲਿਖਿਆ, ਧਾਰਮਿਕ ਅਤੇ ਅਨੁਸ਼ਾਸਿਤ ਵਿਅਕਤੀ ਮੰਨਿਆ ਜਾਂਦਾ ਸੀ, ਜਿਸਦਾ ਪ੍ਰਭਾਵ ਅਸੀਮ ਮੁਨੀਰ ਦੀ ਸੋਚ ਅਤੇ ਪਾਲਣ-ਪੋਸ਼ਣ ‘ਤੇ ਸਪੱਸ਼ਟ ਤੌਰ ‘ਤੇ ਦੇਖਿਆ ਜਾ ਸਕਦਾ ਹੈ। ਜਨਰਲ ਮੁਨੀਰ ਨੇ ਆਪਣੀ ਮੁੱਢਲੀ ਸਿੱਖਿਆ ਰਾਵਲਪਿੰਡੀ ਦੇ ਇੱਕ ਇਸਲਾਮੀ ਮਦਰੱਸੇ, ਦਾਰ-ਉਲ-ਤਜਵੀਦ ਤੋਂ ਪ੍ਰਾਪਤ ਕੀਤੀ, ਜਿੱਥੇ ਕੁਰਾਨ ਪਾਠ, ਤਾਜਵੀਦ ਅਤੇ ਧਾਰਮਿਕ ਅਧਿਐਨ ‘ਤੇ ਜ਼ੋਰ ਦਿੱਤਾ ਜਾਂਦਾ ਸੀ। ਬਾਅਦ ਵਿੱਚ, ਉਹ ਪਾਕਿਸਤਾਨ ਫੌਜ ਦੀਆਂ ਸੇਵਾਵਾਂ ਵਿੱਚ ਸ਼ਾਮਲ ਹੋਇਆ ਅਤੇ ਹੌਲੀ-ਹੌਲੀ ਸਿਖਰ ‘ਤੇ ਪਹੁੰਚ ਗਿਆ। ਪਰ ਉਸਦੀ ਸ਼ੁਰੂਆਤੀ ਪਰਵਰਿਸ਼ ਅਤੇ ਧਾਰਮਿਕ ਪਿਛੋਕੜ ਨੇ ਉਸਦੇ ਨਜ਼ਰੀਏ ਨੂੰ ਡੂੰਘਾ ਪ੍ਰਭਾਵਿਤ ਕੀਤਾ।
ਇਹ ਇੱਕ ਦਿਲਚਸਪ ਤੱਥ ਹੈ ਕਿ ਇਸ ਜੇਹਾਦੀ ਜਨਰਲ, ਜੋ ਆਪਣੇ ਭਾਰਤ ਵਿਰੋਧੀ ਬਿਆਨਾਂ ਅਤੇ ਨੀਤੀਆਂ ਲਈ ਜਾਣਿਆ ਜਾਂਦਾ ਹੈ, ਦੀਆਂ ਜੜ੍ਹਾਂ ਭਾਰਤ ਦੀ ਉਸੇ ਧਰਤੀ ‘ਤੇ ਹਨ ਜਿੱਥੋਂ ਵੰਡ ਸਮੇਂ ਉਸਦਾ ਪਰਿਵਾਰ ਹਿਜਰਤ ਕਰਕੇ ਆਇਆ ਸੀ। ਉਹ ਪਰਿਵਾਰ ਜੋ ਜਲੰਧਰ ਦੀਆਂ ਗਲੀਆਂ ਵਿੱਚ ਖੇਡਦਾ ਸੀ ਅੱਜ ਪਾਕਿਸਤਾਨ ਦੀ ਫੌਜ ਦੀ ਕਮਾਂਡ ਕਰ ਰਿਹਾ ਹੈ। ਇਸ ਨੂੰ ਇਤਫਾਕ ਹੀ ਕਹੀਏ ਕਿ ਮੁਨੀਰ ਦੀ ਫੌਜ ਨੇ ਜਲੰਧਰ ਦੇ ਆਦਮਪੁਰ ਬੇਸ ਨੂੰ ਸਭ ਤੋਂ ਜ਼ਿਆਦਾ ਨਿਸ਼ਾਨਾ ਬਣਾਇਆ ਸੀ।