HomeDeshSrinagar ‘ਚ ਗੁਰਦੁਆਰਾ ਛੇਂਵੀ ਪਾਤਸ਼ਾਹੀ ਤੋਂ ਸਜਾਏ ਗਏ ਨਗਰ ਕੀਰਤਨ, CM Mann...
Srinagar ‘ਚ ਗੁਰਦੁਆਰਾ ਛੇਂਵੀ ਪਾਤਸ਼ਾਹੀ ਤੋਂ ਸਜਾਏ ਗਏ ਨਗਰ ਕੀਰਤਨ, CM Mann ਤੇ Kejriwal ਰਹੇ ਮੌਜੂਦ
ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਆਪਣੀ ਗੱਡੀ ਖੁਦ ਚਲਾ ਕੇ ਗੁਰਦੁਆਰਾ ਸਾਹਿਬ ਪਹੁੰਚੇ।
ਸ਼੍ਰੀਨਗਰ ਵਿਖੇ ਗੁਰਦੁਆਰਾ ਸਾਹਿਬ ਛੇਂਵੀ ਪਾਤਸ਼ਾਹੀ ਤੋਂ ਅੱਜ ਗੁਰੂ ਤੇਗ ਬਹਾਦਰ ਜੀ ਦੇ 350 ਸ਼ਹੀਦੀ ਸ਼ਤਾਬਦੀ ਸਮਾਗਮਾਂ ਵਿਚਕਾਰ ਨਗਰ ਕੀਰਤਨ ਸਜਾਏ ਗਏ। ਗੁਰਦੁਆਰਾ ਸਾਹਿਬ ਦੇ ਬਾਹਰ ਭਾਰੀ ਗਿਣਤੀ ‘ਚ ਸੁਰੱਖਿਆ ਬਲ ਤੈਨਾਤ ਕੀਤੇ ਗਏ ਸਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਿਖੇ ਨਤਮਸਤਕ ਹੋਣ ਲਈ ਪਹੁੰਚੇ।
ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਆਪਣੀ ਗੱਡੀ ਖੁਦ ਚਲਾ ਕੇ ਗੁਰਦੁਆਰਾ ਸਾਹਿਬ ਪਹੁੰਚੇ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਗੁਰਦੁਆਰ ਛੇਂਵੀ ਪਾਤਸ਼ਾਹੀ ‘ਚ ਇਲਾਹੀ ਗੁਰਬਾਣੀ ਕੀਰਤਨ ਦਰਬਾਰ ਸਜਾਏ ਗਏ। ਪੂਰੇ ਦਿਨ-ਰਾਤ ਗੁਰੂ ਕੇ ਲੰਗਰ ਵਰਤਦੇ ਰਹੇ। ਵਿਸ਼ੇਸ਼ ਸਮਾਗਮ ਦੌਰਾਨ ਸ਼੍ਰੀਨਗਰ ਦੇ ਮਸ਼ਹੂਰ ਰਾਗੀ ਹਰਜਿੰਦਰ ਸਿੰਘ ਨੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਧਾਰਮਿਕ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਨਗਰ ਕੀਰਤਨ ਦੇ ਰੁੱਪ ‘ਚ ਜੱਥਾ ਅਨੰਦਪੁਰ ਸਾਹਿਬ ਦੇ ਲਈ ਰਵਾਨਾ ਹੋਵੇਗਾ। ਇਸ ‘ਚ ਕਸ਼ਮੀਰੀ ਪੰਡਿਤ ਸਾਮਲ ਹੋਣਗੇ। ਗੁਰੂ ਨੂੰ ਧਰਮ ਦੀ ਗੱਲ ਕਹਿਣ ਲਈ ਜਦੋਂ ਕਸ਼ਮੀਰੀ ਪੰਡਿਤ ਚਲੇ ਸਨ, ਉਸ ਨੂੰ ਦੁਹਰਾਉਣਾ ਹੈ। ਇਹ ਜੱਥਾ ਜੰਮੂ,ਪਠਾਨਕੋਟ, ਹੁਸ਼ਿਆਰਪੁਰ ਤੋਂ ਹੁੰਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਪਹੁੰਚੇਗਾ। ਅਜਿਹੇ ਤਿੰਨ ਜੱਥੇ ਅੰਮ੍ਰਿਤਸਰ ਤੇ ਹੋਰ ਅਸਥਾਨਾਂ ਤੋਂ ਸ੍ਰੀ ਅਨੰਦਪੁਰ ਵਿਖੇ ਪਹੁੰਚਣਗੇ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਸਰਕਾਰ ਅਨੰਦਪੁਰ ਸਾਹਿਬ ‘ਚ ਕਈ ਵੱਡੇ ਪ੍ਰੋਗਰਾਮ ਕਰਵਾ ਰਹੀ ਹੈ। ਮੈਂ ਪੂਰੀ ਦੁਨੀਆਂ ਦੇ ਲੋਕਾਂ ਨੂੰ ਸੱਦਾ ਦਿੰਦਾ ਹਾਂ ਕਿ ਉਹ ਵੱਧ ਤੋਂ ਵੱਧ ਗਿਣਤੀ ‘ਚ ਆਉਣ ਤੇ ਗੁਰੂ ਸਾਹਿਬ ਦੇ ਸਰਵ-ਉੱਚ ਬਲਿਦਾਨ ਨੂੰ ਨਮਨ ਕਰਨ। ਮੈਂ ਖੁਦ ਨੂੰ ਵਡਭਾਗੀ ਸਮਝਦਾ ਹਾਂ ਕਿ ਇਸ ਪਵਿੱਤਰ ਮੌਕੇ ਇਸ ਪਵਿੱਤਰ ਅਸਥਾਨ ‘ਤੇ ਆਉਣ ਦਾ ਮੌਕਾ ਮਿਲਿਆ।