Tuesday, November 26, 2024
Google search engine
HomeDeshMission ਰੁਜ਼ਗਾਰ- CM Bhagwant Mann ਨੇ 1205 ਨੌਜਵਾਨਾਂ ਨੂੰ ਵੰਡੇ...

Mission ਰੁਜ਼ਗਾਰ- CM Bhagwant Mann ਨੇ 1205 ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ

ਰਾਜਧਾਨੀ Chandigarh ਵਿੱਚ CM Bhagwant Mann ਅਤੇ AAP Supremo Arvind Kejriwal ਨੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ।

Punjab ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਰੁਜ਼ਗਾਰ ਦੇ ਤਹਿਤ Chandigarh ਦੇ ਟਗੋਰ ਥੀਏਟਰ ਵਿੱਚ CM Bhagwant Mann ਅਤੇ Delhi ਦੇ ਸਾਬਕਾ ਮੁੱਖ ਮੰਤਰੀ Arvind Kejriwal ਵੱਲੋਂ Punjab ਪੁਲਿਸ ਵਿੱਚ ਨਵ- ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਪੁਲਿਸ ਵਿੱਚ ਸ਼ਾਮਿਲ ਹੋਏ 1205 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ।

ਇਮਾਨਦਾਰੀ ਨਾਲ ਕਰਿਓ ਨੌਕਰੀ- ਮਾਨ

ਨਿਯੁਕਤੀ ਪੱਤਰ ਵੰਡਣ ਵਾਲੇ ਸਮਾਗਮ ਵਿੱਚ ਸੰਬੋਧਨ ਕਰਦਿਆਂ CM Bhagwant Mann ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਬਿਨਾਂ ਕੋਈ ਪੈਸੇ ਲਏ, ਬਿਨਾਂ ਕਿਸੇ ਸਿਫਾਰਿਸ ਤੋਂ ਨੌਜਵਾਨਾਂ ਦੀ ਭਰਤੀ ਕੀਤੀ ਹੈ।

ਉਹਨਾਂ ਨੇ ਨਵ- ਨਿਯੁਕਤ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨੌਕਰੀ ਜੁਆਇਨ ਕਰਨ ਤੋਂ ਬਾਅਦ ਸਾਰੇ ਨੌਜਵਾਨ ਇਮਾਨਦਾਰੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ। ਕਿਉਂਕਿ ਜੇਕਰ ਉਹ ਨੌਜਵਾਨ ਇਮਾਨਦਾਰੀ ਨਾਲ ਕੰਮ ਕਰਨਗੇ ਤਾਂਹੀਂ ਪੰਜਾਬ ਅੱਗੇ ਵਧੇਗਾ।

ਹੋਲੀ ਹੋਲੀ ਕਰ ਰਹੇ ਹਾਂ ਭਰਤੀਆਂ- ਮਾਨ

CM Bhagwant Mann  ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਦੀ ਸਰਕਾਰ ਵੱਲੋਂ ਹੋਲੀ ਹੋਲੀ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਵਿੱਚ ਵੀ ਹੋਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ।

‘SSF ਨਾਲ ਹਾਦਸਿਆਂ ਵਿੱਚ ਹੋਣ ਵਾਲੀਆਂ ਘਟੀਆਂ ਮੌਤਾਂ’

ਇਸ ਮੌਕੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ CM Bhagwant Mann  ਨੇ ਕਿਹਾ ਕਿ Punjab ਸਰਕਾਰ ਵੱਲੋਂ ਬਣਾਈ ਗਈ ਸੜਕ ਸੁਰੱਖਿਆ ਫੋਰਸ ਨਾਲ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ ਕਮੀ ਆਈ ਹੈ। ਉਹਨਾਂ ਦਾਅਵਾ ਕੀਤਾ ਕਿ ਸਰਕਾਰ ਅਜਿਹੀਆਂ ਕੋਸ਼ਿਸਾਂ ਕਰ ਰਹੀ ਹੈ ਕਿ ਸੜਕ ਹਾਦਸਿਆਂ ਵਿੱਚ ਜਾਣ ਵਾਲੀਆਂ ਹੋਰ ਜ਼ਿਆਦਾ ਜਾਨਾਂ ਨੂੰ ਬਚਾਇਆ ਜਾ ਸਕੇ।

ਸਭ ਤੋਂ ਵਧੀਆਂ ਕਾਨੂੰਨ ਵਿਵਸਥਾ- Arvind Kejriwal

Delhi ਦੇ ਸਾਬਕਾ ਮੁੱਖ ਮੰਤਰੀ Arvind Kejriwalਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਪੂਰੇ ਦੇਸ਼ ਨਾਲੋਂ ਜ਼ਿਆਦਾ ਵਧੀਆਂ ਕਾਨੂੰਨ ਵਿਵਸਥਾ ਹੈ। ਉਹਨਾਂ ਕਿਹਾ ਕਿ CM Bhagwant Mann ਦੀ ਸਰਕਾਰ ਦਾ ਪਹਿਲਾਂ ਕੰਮ Punjab ਦੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਦੇਣਾ ਹੈ।

ਉਹਨਾਂ ਕਿਹਾ ਕਿ Punjab ਦੇ ਵਿੱਚ ਜਦੋ ਦੀ ਕਾਨੂੰਨ ਵਿਵਸਥਾ ਆਈ ਹੈ ਉਦੋਂ ਤੋਂ ਕਾਨੂੰਨ ਵਿਵਸਥਾ ਵਿੱਚ ਸੁਧਾਰ ਆਇਆ ਹੈ। ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ Punjab ਵਿੱਚ ਹੁਣ ਉਦਯੋਗਿਕ ਯੂਨਿਟ ਆਉਣੇ ਸ਼ੁਰੂ ਹੋ ਗਏ ਹਨ ਜਿਸ ਨਾਲ ਹੋਰ ਵੀ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments