ਨਜ਼ਦੀਕੀ ਪਿੰਡ ਸਮਸਤਪੁਰ ਵਿਖੇ ਖੇਤਾਂ ਵਿੱਚੋਂ ਡਿਫਿਊਜ ਮਿਜ਼ਾਈਲ ਦੇ ਪਾਰਟ ਮਿਲਣ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਨਜ਼ਦੀਕੀ ਪਿੰਡ ਸਮਸਤਪੁਰ ਵਿਖੇ ਖੇਤਾਂ ਵਿੱਚੋਂ ਡਿਫਿਊਜ ਮਿਜ਼ਾਈਲ ਦੇ ਪਾਰਟ ਮਿਲਣ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਪਾਰਟੀ ਦੇ ਏਐਸਆਈ ਦਇਆ ਚੰਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਆਪਣੇ ਇਲਾਕੇ ਵਿੱਚ ਰਾਤ ਵੇਲੇ ਡਿਊਟੀ ਕਰ ਰਹੇ ਸਨ ਤਾਂ ਸਵੇਰੇ 8:05 ‘ਤੇ ਉਨ੍ਹਾਂ ਨੂੰ ਕਿਸੇ ਵਿਅਕਤੀ ਨੇ ਫੋਨ ਕੀਤਾ ਕਿ ਸਮਸਤਪੁਰ ਤੋਂ ਧੋਗੜੀ ਰੋਡ ‘ਤੇ ਦਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਸਰਮਸਤਪੁਰ ਦੀ ਪੈਲੀ ਦੇ ਵਿੱਚ ਡਿਫਿਊਜ ਮਿਜ਼ਾਈਲ ਡਿੱਗੀ ਹੈ। ਇਸੇ ਤਰ੍ਹਾਂ ਦੂਸਰੀ ਮਿਜ਼ਾਈਲ ਨਜ਼ਦੀਕੀ ਪਿੰਡ ਮੰਡ ਮੌੜ ਸੁਖਜਿੰਦਰ ਸਿੰਘ ਮੰਡ ਦੇ ਖੇਤਾਂ ਵਿੱਚ ਡਿੱਗੀ ਹੈ।
ਮੌਕੇ ‘ਤੇ ਪਹੁੰਚੀ ਕਿਸ਼ਨਗੜ੍ਹ ਪੁਲਿਸ ਪਾਰਟੀ ਦੇ ਮੁਲਾਜ਼ਮਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਦੱਸਿਆ ਕਿ 5:30 ਵਜੇ ਦੇ ਕਰੀਬ ਸਾਨੂੰ ਸੂਚਨਾ ਮਿਲੀ ਕਿ ਮੰਡਾਂ ਪਿੰਡ ਵਿੱਚ ਮਿਜ਼ਾਈਲ ਡਿੱਗੀ ਹੈ।
ਇਸੇ ਤਰ੍ਹਾਂ ਇਲਾਕੇ ਦੇ ਵਿੱਚ ਹੋਰ ਕਈ ਥਾਵਾਂ ‘ਤੇ ਇਸ ਤਰ੍ਹਾਂ ਦੀਆਂ ਮਿਜ਼ਾਈਲ ਨੁਮਾ ਚੀਜ਼ਾਂ ਡਿੱਗਣ ਦੇ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋਇਆ ਹੈ ਅਤੇ ਲੋਕਾਂ ਦੇ ਵਿੱਚ ਡਰ ਪੈਦਾ ਹੋਇਆ ਹੈ।