Friday, April 18, 2025
Google search engine
HomeDeshਕਈ ਲੋਕਾਂ ਨੇ Bhindranwale ਬਣਨ ਦੀ ਕੋਸ਼ਿਸ਼ ਕੀਤੀ, ਅੱਜ Assam ‘ਚ ਬੈਠ...

ਕਈ ਲੋਕਾਂ ਨੇ Bhindranwale ਬਣਨ ਦੀ ਕੋਸ਼ਿਸ਼ ਕੀਤੀ, ਅੱਜ Assam ‘ਚ ਬੈਠ ਕੇ ਪਾਠ ਕਰ ਰਹੇ ਹਨ –Amit Shah

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ ਵਿੱਚ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਦੇਸ਼ ਦੀ ਸੁਰੱਖਿਆ ‘ਤੇ ਚਰਚਾ ਕੀਤੀ।

ਰਾਜ ਸਭਾ ਵਿੱਚ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਆਪਣਾ ਭਾਸ਼ਣ ਸ਼ੁਰੂ ਕੀਤਾ। ਉਨ੍ਹਾਂ ਕਿਹਾ, ਮੈਂ ਉਨ੍ਹਾਂ ਸੈਨਿਕਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ ਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨ ਲਈ ਸਰਵਉੱਚ ਕੁਰਬਾਨੀ ਦਿੱਤੀ। ਮੈਂ ਸ਼ਹੀਦਾਂ ਦੇ ਪਰਿਵਾਰਾਂ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣੇ ਪੁੱਤਰਾਂ ਨੂੰ ਦੇਸ਼ ਦੀ ਰੱਖਿਆ ਲਈ ਭੇਜਿਆ। ਇਸ ਦੌਰਾਨ ਅਮਿਤ ਸ਼ਾਹ ਨੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਚ ਬੰਦ ਖਾਲਿਸਤਾਨੀ ਸਮਰਥਕ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਵੱਡਾ ਬਿਆਨ ਦਿੱਤਾ।
ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਵਿੱਚ ਕੁਝ ਲੋਕ ਜਰਨੈਲ ਸਿੰਘ ਭਿੰਡਰਾਵਾਲਾ ਬਣਨਾ ਚਾਹੁੰਦੇ ਸਨ। ਕੋਸ਼ਿਸ਼ਾਂ ਵੀ ਕੀਤੀਆਂ, ਪਰ ਅੱਜ ਉਹ ਲੋਕ ਆਸਾਮ ਵਿੱਚ ਬੈਠੇ ਆਰਾਮ ਨਾਲ ਗੁਰੂ ਸਾਹਿਬ ਦਾ ਪਾਠ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲਾਂਕਿ, ਪੰਜਾਬ ਵਿੱਚ ਸਾਡੀ ਸਰਕਾਰ ਨਹੀਂ ਸੀ, ਫਿਰ ਵੀ ਗ੍ਰਹਿ ਮੰਤਰਾਲੇ ਨੇ ਦ੍ਰਿੜ ਇਰਾਦੇ ਨਾਲ ਅਜਿਹੇ ਲੋਕਾਂ ਨੂੰ ਆਸਾਮ ਭੇਜਿਆ।
ਉਨ੍ਹਾਂ ਅੱਗੇ ਕਿਹਾ ਕਿ ਗ੍ਰਹਿ ਮੰਤਰਾਲਾ ਬਹੁਤ ਮੁਸ਼ਕਲ ਹਾਲਾਤਾਂ ਵਿੱਚ ਕੰਮ ਕਰਦਾ ਹੈ। ਸਰਹੱਦੀ ਸੁਰੱਖਿਆ ਅਤੇ ਅੰਦਰੂਨੀ ਸੁਰੱਖਿਆ ਗ੍ਰਹਿ ਮੰਤਰਾਲੇ ਦੇ ਅਧੀਨ ਆਉਂਦੀ ਹੈ। ਪਰ ਜਦੋਂ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਰਾਜਾਂ ਦੀ ਹੁੰਦੀ ਹੈ, ਤਾਂ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਜਿਸ ਵਿੱਚ ਬਹੁਤ ਸਾਰੇ ਮਾਮਲਿਆਂ ਵਿੱਚ, ਚੀਜ਼ਾਂ ਸਿਰਫ ਰਾਜਾਂ ਦੀਆਂ ਸੀਮਾਵਾਂ ਤੱਕ ਸੀਮਤ ਨਹੀਂ ਰਹਿੰਦੀਆਂ।

ਸਾਹ ਦੇ ਬਿਆਨ ਤੇ ਖਾਲਸਾ ਦਾ ਤਿੱਖਾ ਪਲਟਵਾਰ

ਅਮਿਤ ਸ਼ਾਹ ਦੇ ਅੰਮ੍ਰਿਤਪਾਲ ਤੇ ਦਿੱਤੇ ਬਿਆਨ ਤੇ ਤਿੱਖਾ ਹਮਲਾ ਬੋਲਦਿਆਂ ਫਰੀਦਕੋਟ ਤੋਂ ਆਜ਼ਾਦ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਵਿਦੇਸ਼ਾਂ ਵਿੱਚ ਲੋਕ ਸਿੱਖ ਭਾਈਚਾਰੇ ਦੀ ਸ਼ੰਲਾਘਾ ਕਰਦੇ ਹਨ। ਕਿਧਰੇ ਕੋਈ ਵੀ ਕੁਦਰਤੀ ਆਫਤ ਆ ਜਾਵੇ ਤਾਂ ਸਿੱਖ ਸਭ ਤੋਂ ਪਹਿਲਾਂ ਅੱਗੇ ਹੁੰਦੇ ਹਨ। ਉਹ ਪੀੜਤਾਂ ਨੂੰ ਲੰਗਰ ਸਮੇਤ ਹੋਰ ਜਰੂਰੀ ਮਦਦ ਪਹੁੰਚਾਉਂਦੇ ਹਨ, ਪਰ ਭਾਰਤ ਵਿੱਚ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ।
ਖਾਲਸਾ ਨੇ ਕਿਹਾ ਕਿ ਜਿਹੜੇ 1947 ਵੇਲ੍ਹੇ ਸਾਡੇ ਨਾਲ ਸਮਝੌਤੇ ਹੋਏ ਸਨ, ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਗਿਆ। ਮਹਾਤਮਾ ਗਾਂਧੀ ਨੇ ਸਿੱਖਾਂ ਨੂੰ ਵੱਖਰਾ ਦੇਸ਼ ਦੇਣ ਦੀ ਗੱਲ ਕਹੀ ਸੀ, ਪਰ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਅਸੀਂ ਮਹਾਰਾਜਾ ਰਣਜੀਤ ਸਿੰਘ ਵਾਂਗ ਵੱਖਰੇ ਰਾਜ ਦੀ ਮੰਗ ਕਰਦੇ ਹਾਂ। ਹਾਲਾਂਕਿ ਉਨ੍ਹਾਂ ਨੇ ਵੱਖਰੇ ਦੇਸ਼ ਦੀ ਗੱਲ ਤੋਂ ਸਾਫ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਭਿੰਡਰਾਵਾਲੇ ਇੱਕ ਸੰਤ ਸਨ। ਉਨ੍ਹਾਂ ਤੇ ਇੱਕ ਵੀ ਐਫਆਈਆਰ ਦਰਜ ਨਹੀਂ ਸੀ।

ਦੇਸ਼ ਦੀਆਂ ਸਰਹੱਦਾਂ ਤੋਂ ਬਾਹਰ ਹੁੰਦੀ ਹੈ ਸਾਜਿਸ਼ – ਸ਼ਾਹ

ਅਮਿਤ ਸ਼ਾਹ ਨੇ ਕਿਹਾ,ਕਈ ਅਪਰਾਧ ਅਜਿਹੇ ਹੁੰਦੇ ਹਨ, ਜੋ ਦੇਸ਼ ਦੀਆਂ ਸਰਹੱਦਾਂ ਤੋਂ ਬਾਹਰ ਵੀ ਦੇਸ਼ ਦੇ ਖਿਲਾਫ ਹੁੰਦੇ ਹਨ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਗ੍ਰਹਿ ਮੰਤਰਾਲੇ ਵਿੱਚ ਵੀ ਬਦਲਾਅ ਜ਼ਰੂਰੀ ਹਨ। ਮੈਂ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਬਦਲਾਅ ਲਿਆ ਕੇ ਦੇਸ਼ ਨੂੰ ਮਜ਼ਬੂਤ ​​ਕੀਤਾ ਹੈ। ਜਦੋਂ ਅਸੀਂ ਗ੍ਰਹਿ ਮੰਤਰਾਲੇ ਦੀ ਗੱਲ ਕਰਦੇ ਹਾਂ, ਤਾਂ 2014 ਤੋਂ ਪਹਿਲਾਂ ਦੇਸ਼ ਵਿੱਚ ਬਹੁਤ ਸਾਰੇ ਮੁੱਦੇ ਸਨ, ਜਿਨ੍ਹਾਂ ਨੂੰ ਮੋਦੀ ਸਰਕਾਰ ਨੂੰ ਮਿਲੇ। ਇਸ ਦੇਸ਼ ਦਾ ਵਿਕਾਸ ਤਿੰਨ ਸਮੱਸਿਆਵਾਂ ਕਾਰਨ ਰੁਕ ਗਿਆ ਸੀ। ਇਹ ਨਾਸੂਰ ਸਨ, ਇਹ ਅਜਿਹੀਆਂ ਸਮੱਸਿਆਵਾਂ ਸਨ ਜੋ ਦੇਸ਼ ਦੀ ਸ਼ਾਂਤੀ ਨੂੰ ਭੰਗ ਕਰ ਰਹੀਆਂ ਸਨ।

ਸਰਜੀਕਲ ਸਟ੍ਰਾਈਕ ਅਤੇ ਏਅਰ ਸਟ੍ਰਾਈਕ ਕੀਤੀ

ਗ੍ਰਹਿ ਮੰਤਰੀ ਨੇ ਕਿਹਾ, ਸਾਡੇ ਸੱਤਾ ਵਿੱਚ ਆਉਣ ਤੋਂ ਬਾਅਦ, ਉਰੀ ਅਤੇ ਪੁਲਵਾਮਾ ਵਿੱਚ ਹਮਲੇ ਵੀ ਹੋਏ, ਪਰ ਅਸੀਂ ਚੁੱਪ ਰਹਿਣ ਵਾਲਿਆਂ ਵਿੱਚੋਂ ਨਹੀਂ ਸੀ। ਅਸੀਂ ਸਿਰਫ਼ ਦਸ ਦਿਨਾਂ ਵਿੱਚ ਪਾਕਿਸਤਾਨ ਵਿੱਚ ਵੜ੍ਹ ਕੇ ਸਰਜੀਕਲ ਸਟ੍ਰਾਈਕ ਅਤੇ ਹਵਾਈ ਹਮਲੇ ਕੀਤੇ। ਪੂਰੀ ਦੁਨੀਆ ਵਿੱਚ ਸਿਰਫ਼ ਦੋ ਹੀ ਦੇਸ਼ (ਇਜ਼ਰਾਈਲ ਅਤੇ ਅਮਰੀਕਾ) ਸਨ ਜੋ ਆਪਣੀਆਂ ਸਰਹੱਦਾਂ ਅਤੇ ਫੌਜ ਲਈ ਹਰ ਪੱਧਰ ‘ਤੇ ਤਿਆਰ ਰਹੇ। ਇਸ ਸੂਚੀ ਵਿੱਚ ਭਾਰਤ ਦਾ ਨਾਮ ਵੀ ਸ਼ਾਮਲ ਹੈ। ਇਹ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਹੋਇਆ ਹੈ।

ਸ਼ਾਹ ਨੇ ਇਨ੍ਹਾਂ ਤਿੰਨਾਂ ਮੁੱਦਿਆਂ ਨੂੰ ਦੱਸਿਆ ਨਾਸੂਰ

ਗ੍ਰਹਿ ਮੰਤਰੀ ਨੇ ਕਿਹਾ, ਜੰਮੂ ਕਸ਼ਮੀਰ (ਅੱਤਵਾਦ), ਖੱਬੇ ਪੱਖੀ ਅਤਿਵਾਦ ਅਤੇ ਤੀਜੀ ਸਮੱਸਿਆ ਉੱਤਰ ਪੂਰਬ ਵਿੱਚ ਅਤਿਵਾਦ ਸੀ। ਇਨ੍ਹਾਂ ਸਮੱਸਿਆਵਾਂ ਕਾਰਨ ਚਾਰ ਦਹਾਕਿਆਂ ਵਿੱਚ ਦੇਸ਼ ਦੇ ਲਗਭਗ 92 ਹਜ਼ਾਰ ਨਾਗਰਿਕ ਮਾਰੇ ਗਏ। ਕਸ਼ਮੀਰ ਵਿੱਚ ਗੁਆਂਢੀ ਦੇਸ਼ ਤੋਂ ਅੱਤਵਾਦੀ ਹਰ ਰੋਜ਼ ਦਾਖਲ ਹੁੰਦੇ ਸਨ, ਹਮਲਾ ਕਰਦੇ ਸਨ। ਇੱਕ ਵੀ ਤਿਉਹਾਰ ਅਜਿਹਾ ਨਹੀਂ ਸੀ ਜੋ ਚਿੰਤਾਵਾਂ ਤੋਂ ਬਿਨਾਂ ਨਾ ਲੰਘਿਆ ਹੋਵੇ। ਪਹਿਲਾਂ ਦੀਆਂ ਸਰਕਾਰਾਂ ਚੁੱਪ ਧਾਰੀ ਰੱਖਦੀਆਂ ਸਨ। ਪਰ ਮੋਦੀ ਸਰਕਾਰ ਵਿੱਚ, ਅੱਤਵਾਦ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਨਾਲ ਕੰਮ ਕੀਤਾ ਗਿਆ।

ਹੁਣ ਨਹੀਂ ਨਿਕਲਦੇ ਅੱਤਵਾਦੀਆਂ ਦੇ ਜਨਾਜੇ

ਗ੍ਰਹਿ ਮੰਤਰੀ ਨੇ ਕਿਹਾ, ਧਾਰਾ 370 ਹਟਾਏ ਜਾਣ ਤੋਂ ਬਾਅਦ, ਜੰਮੂ-ਕਸ਼ਮੀਰ ਦੇ ਨੌਜਵਾਨਾਂ ਨੇ ਅੱਤਵਾਦ ਵੱਲ ਨਾ ਮੁੜਨ ਦਾ ਫੈਸਲਾ ਕੀਤਾ ਹੈ। ਦਸ ਸਾਲ ਪਹਿਲਾਂ, ਅੱਤਵਾਦੀਆਂ ਦੀ ਵਡਿਆਈ ਕਰਨਾ ਆਮ ਗੱਲ ਸੀ ਅਤੇ ਉਨ੍ਹਾਂ ਦੇ ਜਨਾਜੇ ਕੱਢੇ ਜਾਂਦੇ ਸਨ। ਪਰ ਹੁਣ ਜਦੋਂ ਅੱਤਵਾਦੀ ਮਾਰੇ ਜਾਂਦੇ ਹਨ, ਤਾਂ ਉਨ੍ਹਾਂ ਨੂੰ ਉੱਥੇ ਹੀ ਦਫ਼ਨਾ ਦਿੱਤਾ ਜਾਂਦਾ ਹੈ। ਅੱਤਵਾਦੀਆਂ ਦੇ ਰਿਸ਼ਤੇਦਾਰ, ਜੋ ਕਦੇ ਸਰਕਾਰੀ ਸਹੂਲਤਾਂ ਦਾ ਆਨੰਦ ਮਾਣਦੇ ਸਨ, ਉਨ੍ਹਾਂ ਨੂੰ ਸਰਕਾਰੀ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਹੈ, ਤਾਂ ਜੋ ਸਖ਼ਤ ਸੰਦੇਸ਼ ਦਿੱਤਾ ਜਾ ਸਕੇ।
ਅਮਿਤ ਸ਼ਾਹ ਨੇ ਰਾਜ ਸਭਾ ਵਿੱਚ ਕਿਹਾ, ਇੱਕ ਦੇਸ਼ ਵਿੱਚ ਦੋ ਨਿਸ਼ਾਨ, ਦੋ ਪ੍ਰਧਾਨ ਅਤੇ ਦੋ ਵਿਧਾਨ ਨਹੀਂ ਹੋ ਸਕਦੇ। ਇਹ ਕਿਵੇਂ ਸੰਭਵ ਹੋ ਸਕਦਾ ਹੈ? ਦੇਸ਼ ਵਿੱਚ ਸਿਰਫ਼ ਇੱਕ ਪ੍ਰਧਾਨ ਮੰਤਰੀ ਹੋ ਸਕਦਾ ਹੈ, ਸਿਰਫ਼ ਇੱਕ ਵਿਧਾਨ ਅਤੇ ਦੇਸ਼ ਦਾ ਸਿਰਫ਼ ਇੱਕ ਝੰਡਾ ਵੀ ਇੱਕ ਹੀ ਹੋ ਸਕਦਾ ਹੈ। ਪਰ, ਇਹ ਪ੍ਰਥਾ ਕਈ ਸਾਲਾਂ ਤੱਕ ਜਾਰੀ ਰਹੀ। 5 ਅਗਸਤ, 2019 ਨੂੰ, ਅਸੀਂ ਧਾਰਾ 370 ਨੂੰ ਹਟਾ ਦਿੱਤਾ ਅਤੇ ਇੱਕ ਨਿਸ਼ਾਨ, ਇੱਕ ਵਿਧਾਨ ਅਤੇ ਇੱਕ ਪ੍ਰਦਾਨ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋਈ। ਅਸੀਂ ਕਸ਼ਮੀਰ ਨੂੰ ਹਮੇਸ਼ਾ ਲਈ ਭਾਰਤ ਨਾਲ ਜੋੜਨ ਦੀ ਪ੍ਰਕਿਰਿਆ ਸ਼ੁਰੂ ਕੀਤੀ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments