ਭਾਜਪਾ ਦੇ ਕੌਮੀ ਪ੍ਰਧਾਨ ਤੇ ਕੇਂਦਰੀ ਮੰਤਰੀ ਜੇਪੀ ਨੱਡਾ ਸ਼ਨਿਚਰਵਾਰ ਨੇ ਜੇਐਲਐਨ ਸਟੇਡੀਅਮ ‘ਚ ਦਿੱਲੀ ਦੀਆਂ ਔਰਤਾਂ ਨੂੰ ਦਿੱਤੇ ਜਾਣ ਵਾਲੇ 2500 ਰੁਪਏ ਦੀ ਪਹਿਲੀ ਕਿਸ਼ਤ ਦਾ ਆਗਾਜ਼ ਕੀਤਾ।
ਦਿੱਲੀ ਦੀਆਂ ਔਰਤਾਂ ਦੇ ਸਨਮਾਨ ਲਈ ਦਿੱਲੀ ਦੀ ਨਵੀਂ ਭਾਜਪਾ ਸਰਕਾਰ ਨੇ ਜਵਾਹਰਲਾਲ ਨਹਿਰੂ ਸਟੇਡਿਯਮ (JLN) ‘ਚ ਇਕ ਪ੍ਰੋਗਰਾਮ ਕਰਵਾਇਆ। ਇਸ ਮੌਕੇ ਔਰਤਾਂ ਨੂੰ ਹਰ ਮਹੀਨੇ 2500 ਰੁਪਏ ਦੇਣ ਵਾਲੀ ‘ਮਹਿਲਾ ਸਨਮਾਨ ਯੋਜਨਾ’ ਦਾ ਸ਼ੁਭਾਰੰਭ ਕੀਤਾ। ਇਸ ਤੋਂ ਬਾਅਦ ਇਸ ਯੋਜਨਾ ਦਾ ਲਾਭ ਲੈਣ ਲਈ ਔਰਤਾਂ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਵੇਗੀ। ਔਰਤਾਂ ਦੇ ਹਿੱਤ ਵਿਚ ਹੋਰ ਐਲਾਨ ਵੀ ਕੀਤੇ ਗਏ।
ਭਾਜਪਾ ਦੇ ਕੌਮੀ ਪ੍ਰਧਾਨ ਤੇ ਕੇਂਦਰੀ ਮੰਤਰੀ ਜੇਪੀ ਨੱਡਾ ਸ਼ਨਿਚਰਵਾਰ ਨੇ ਜੇਐਲਐਨ ਸਟੇਡੀਅਮ ‘ਚ ਦਿੱਲੀ ਦੀਆਂ ਔਰਤਾਂ ਨੂੰ ਦਿੱਤੇ ਜਾਣ ਵਾਲੇ 2500 ਰੁਪਏ ਦੀ ਪਹਿਲੀ ਕਿਸ਼ਤ ਦਾ ਆਗਾਜ਼ ਕੀਤਾ।
ਕੈਬਨਿਟ ‘ਚ ਮਿਲੀ ਸੀ ਮਨਜ਼ੂਰੀ
ਹਾਲਾਂਕਿ, ਦਿੱਲੀ ਸਰਕਾਰ ਦੀ ਦੂਜੀ ਕੈਬਨਿਟ ਮੀਟਿੰਗ ‘ਚ ਔਰਤਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਦੇਣ ਵਾਲੀ ‘ਮਹਿਲਾ ਸਨਮਾਨ ਯੋਜਨਾ’ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਉਥੇ ਮੌਜੂਦ ਭੀੜ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ‘ਚ ਭਾਜਪਾ ਦੀ ਸਰਕਾਰ ਬਣਾਉਣ ‘ਚ ਔਰਤਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਦਿੱਲੀ ਦੀਆਂ ਔਰਤਾਂ ਦੇ ਬਿਨਾ ਭਾਜਪਾ ਦੀ ਜਿੱਤ ਸੰਭਵ ਨਹੀਂ ਸੀ। ਜਦ ਤਕ ਔਰਤਾਂ ਦੇ ਮਨ ਵਿਚ ਆਤਮਵਿਸ਼ਵਾਸ ਨਹੀਂ ਪੈਦਾ ਹੁੰਦਾ, ਤਦ ਤਕ ਵਿਕਸਿਤ ਭਾਰਤ ਸੰਭਵ ਨਹੀਂ ਹੈ।
ਨੱਡਾ ਨੇ ਕਿਹਾ ਕਿ ਆਉਣ ਵਾਲੇ ਸਮੇਂ ‘ਚ 33 ਪ੍ਰਤੀਸ਼ਤ ਔਰਤਾਂ ਲੋਕ ਸਭਾ ਦੀਆਂ ਮੈਂਬਰ ਬਣਨਗੀਆਂ। ਜਿਸ ਦੇਸ਼ ਵਿਚ ਨਾਰੀ ਦਾ ਸਤਿਕਾਰ ਨਹੀਂ ਹੁੰਦਾ, ਉਹ ਕਦੇ ਵੀ ਅੱਗੇ ਨਹੀਂ ਵਧਦਾ।
ਇਸੇ ਦੌਰਾਨ ਸਟੇਡੀਅਮ ‘ਚ ਔਰਤਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ, “ਅੱਜ ਜਦੋਂ ਮੈਂ ਇਸ ਪ੍ਰੋਗਰਾਮ ‘ਚ ਆਈ ਤਾਂ ਬਹੁਤ ਭਾਵੁਕ ਹੋ ਗਈ। ਅੱਜ ਮਹਿਲਾ ਦਿਵਸ ‘ਤੇ ਇਹ ਸਭ ਤੋਂ ਵੱਡਾ ਸਨਮਾਨ ਹੈ। ਇੱਕ ਮਹਿਲਾ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾਇਆ ਗਿਆ।”
ਸੀਐਮ ਨੇ ਕਿਹਾ, “ਮੈਂ ਸਿੱਖਿਆ, ਸੁਰੱਖਿਆ ਤੇ ਖੁਸ਼ਹਾਲੀ ਲਈ ਹਰ ਸੰਭਵ ਕੋਸ਼ਿਸ਼ ਕਰਾਂਗੀ। ਮੇਰੀਆਂ ਭੈਣਾਂ ਦੀ ਸੁਰੱਖਿਆ ਮੇਰੀ ਜ਼ਿੰਮੇਵਾਰੀ ਹੈ। ਦਿੱਲੀ ਦੇ ਵਿਕਾਸ ਲਈ ਸਿਹਤ ਅਤੇ ਹੋਰ ਕੰਮਾਂ ਦਾ ਰੋਡਮੈਪ ਤਿਆਰ ਕੀਤਾ ਗਿਆ ਹੈ।”
ਮਹਿਲਾ ਸੁਰੱਖਿਆ ਮੁਲਾਜ਼ਮਾਂ ਦੀ ਗਿਣਤੀ ਵਧਾਈ ਜਾਵੇਗੀ
ਸੀਐਮ ਗੁਪਤਾ ਨੇ ਕਿਹਾ ਕਿ ਔਰਤਾਂ ਦੀ ਸੁਰੱਖਿਆ ਲਈ ਸੀਸੀਟੀਵੀ ਕੈਮਰੇ ਤੇ ਮਹਿਲਾ ਸੁਰੱਖਿਆ ਮੁਲਾਜ਼ਮਾਂ ਦੀ ਗਿਣਤੀ ਵਧਾਈ ਜਾਵੇਗੀ। ਇਸਦੇ ਨਾਲ ਹੀ, ਵਨ-ਸਟਾਪ ਸੈਂਟਰ ਤੇ ਪਿੰਕ ਟਾਇਲਟ ਦਾ ਨਿਰਮਾਣ ਕੀਤਾ ਜਾਵੇਗਾ। ਦਿੱਲੀ ਦੀਆਂ ਭੈਣਾਂ ਨਾਲ ਕੀਤੇ ਸਾਰੇ ਵਾਅਦੇ ਅਸੀਂ ਪੂਰੇ ਕਰਾਂਗੇ।