Wednesday, November 27, 2024
Google search engine
HomeDeshKulhad Pizza Couple ਨੂੰ ਹਾਈਕੋਰਟ ਨੇ ਦਿੱਤੀ Security, ਨਿਹੰਗ ਸਿੰਘ ਤੋਂ...

Kulhad Pizza Couple ਨੂੰ ਹਾਈਕੋਰਟ ਨੇ ਦਿੱਤੀ Security, ਨਿਹੰਗ ਸਿੰਘ ਤੋਂ ਮਿਲੀ ਸੀ ਅਜਿਹੀ ਧਮਕੀ

Jalandhar ਦਾ ਮਸ਼ਹੂਰ ਕੁੱਲ੍ਹੜ Kulhad Pizza Couple ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ।

ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪੀਜ਼ਾ ਜੋੜਾ (Kulhad Pizza Couple) ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਇਹ ਜੋੜਾ ਨਵੇਂ ਵਿਵਾਦ ਦੇ ਚਲਦਿਆਂ ਚਰਚਾ ਬਟੋਰ ਰਹੇ ਹਨ। ਜਿਸ ਨੇ ਇੰਟਰਨੈੱਟ ਉੱਪਰ ਤਰਥੱਲੀ ਮਚਾ ਦਿੱਤੀ ਹੈ। ਦਰਅਸਲ, ਹਾਲ ਹੀ ਵਿੱਚ ਬਾਬਾ ਬੁੱਢਾ ਗਰੁੱਪ ਦੇ ਨਿਹੰਗ ਸਿੰਘਾਂ ਵੱਲੋਂ ਕੁੱਲ੍ਹੜ ਪੀਜ਼ਾ ਦੀ ਦੁਕਾਨ ‘ਤੇ ਕਾਫੀ ਹੰਗਾਮਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਪੱਗ ਬੰਨਣ ਨੂੰ ਲੈ ਕੇ ਵੀ ਸਵਾਲ ਚੁੱਕੇ। ਜਿਸ ਨੂੰ ਲੈ ਕੇ ਕੁੱਲ੍ਹੜ ਪੀਜ਼ਾ ਕਪਲ ਜਦੋਂ ਹਾਈਕੋਰਟ ਵਿੱਚ ਸਕਿਓਰਟੀ ਦੇ ਲਈ ਪਹੁੰਚਿਆ ਤਾਂ ਹਾਈਕੋਰਟ ਨੇ ਅੱਜ ਉਸ ਮਾਮਲੇ ਤੇ ਸੁਣਵਾਈ ਕਰਦੇ ਹੋਏ ਪੰਜਾਬ ਸਰਕਾਰ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।

ਕੁੱਲ੍ਹੜ ਪੀਜ਼ਾ ਕਪਲ ਨੂੰ ਸਕਿਓਰਟੀ ਦਿੱਤੀ ਗਈ

ਦਰਅਸਲ, ਜਲਦ ਤੋਂ ਜਲਦ ਕੁੱਲ੍ਹੜ ਪੀਜ਼ਾ ਕਪਲ ਨੂੰ ਸਕਿਓਰਟੀ ਦਿੱਤੀ ਜਾਏਗੀ। ਉਨਾਂ ਨੂੰ ਹਾਈਕੋਰਟ ਦੇ ਵੱਲੋਂ ਸਿਕਿਓਰਟੀ ਦੇਣ ਦੇ ਆਦੇਸ਼ ਪੰਜਾਬ ਸਰਕਾਰ ਨੂੰ ਜਾਰੀ ਕਰ ਦਿੱਤੇ ਗਏ ਨੇ। ਦੱਸ ਦਈਏ ਕਿ ਕੁੱਲ੍ਹੜ ਪੀਜ਼ਾ ਕਪਲ ਤੇ ਨਿਹੰਗ ਮਾਨ ਸਿੰਘ ਅਕਾਲੀ ਲਗਾਤਾਰ ਸੁੱਰਖਿਆਂ ਦੇ ਵਿੱਚ ਨੇ ਮਾਨ ਸਿੰਘ ਅਕਾਲੀ ਨਿਹੰਗ ਸਿੰਘ ਦੇ ਵੱਲੋਂ ਉਹਨਾਂ ਨੂੰ ਪੱਗ ਬੰਨਣ ਨੂੰ ਲੈ ਕੇ ਕਾਫੀ ਇਤਰਾਜ਼ ਜਤਾਇਆ ਗਿਆ ਸੀ।

ਉਨ੍ਹਾਂ ਦਾ ਕਹਿਣਾ ਸੀ ਕਿ ਪੱਗ ਬੰਨ ਕੇ ਜੋ ਇਤਰਾਜ਼ਯੋਗ ਵੀਡੀਓ ਬਣਾਈਆਂ ਜਾ ਰਹੀਆਂ ਨੇ ਉਸ ਦੇ ਨਾਲ ਸਿੱਖਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਜਿਸ ਦੇ ਕਾਰਨ ਉਹ ਕੁੱਲ੍ਹੜ ਪੀਜ਼ਾ ਕਪਲ ਦੇ ਰੈਸਟੋਰੈਂਟ ਤੇ ਵੀ ਪਹੁੰਚੇ ਸੀ। ਇਸ ਦੌਰਾਨ ਖੂਬ ਹੰਗਾਮਾ ਵੀ ਹੋਇਆ। ਹਾਲਾਂਕਿ ਇਸ ਦੌਰਾਨ ਸਹਿਜ ਅਰੋੜਾ ਦੀ ਭੈਣ ਵੱਲੋਂ ਪ੍ਰਦਰਸ਼ਨਕਾਰੀਆਂ ਵਾਲ ਬਦਸਲੂਕੀ ਕਰਨ ਦੇ ਦੋਸ਼ ਵੀ ਲੱਗੇ।

ਦੱਸ ਦੇਈਏ ਕਿ ਜਦੋਂ ਦੁਕਾਨ ਉੱਪਰ ਸਹਿਜ ਅਰੋੜਾ ਉਨ੍ਹਾਂ ਨੂੰ ਨਾ ਮਿਲਿਆ ਤਾਂ ਨਿਹੰਗ ਸਿੰਘ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਇਹ ਧਮਕੀ ਦਿੱਤੀ ਸੀ। ਕਿ ਜੇਕਰ ਉਹਨਾਂ ਨੂੰ ਕੁਝ ਗਲਤ ਕਦਮ ਵੀ ਚੁੱਕਣਾ ਪਿਆ ਤਾਂ ਉਹ ਗੁਰੇਜ਼ ਨਹੀਂ ਕਰਨਗੇ। ਜਿਸ ਤੋਂ ਬਾਅਦ ਕੁੱਲੜ ਪੀਜ਼ਾ ਕਪਲ ਦੇ ਵੱਲੋਂ ਹਾਈਕੋਰਟ ਦੇ ਵਿੱਚ ਪਹੁੰਚ ਕੇ ਸਿਕਿਉਰਟੀ ਦੀ ਮੰਗ ਕੀਤੀ ਗਈ ਸੀ। ਫਿਲਹਾਲ ਉਨ੍ਹਾਂ ਲਈ ਸਿਕਿਉਰਟੀ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments