HomeDeshKolkata: 'ਹਸਪਤਾਲ ਬੰਦ ਕਰਨਾ ਬਿਹਤਰ', ਮੈਡੀਕਲ ਕਾਲਜ 'ਚ ਹੋਈ ਭੰਨਤੋੜ 'ਤੇ ਕਲਕੱਤਾ... Deshlatest NewsPanjabRajniti Kolkata: ‘ਹਸਪਤਾਲ ਬੰਦ ਕਰਨਾ ਬਿਹਤਰ’, ਮੈਡੀਕਲ ਕਾਲਜ ‘ਚ ਹੋਈ ਭੰਨਤੋੜ ‘ਤੇ ਕਲਕੱਤਾ HC ਦੀ ਸਖ਼ਤ ਟਿੱਪਣੀ By admin August 16, 2024 0 107 Share FacebookTwitterPinterestWhatsApp ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ (RG Kar Medical College) ਵਿਚ ਬੁੱਧਵਾਰ ਅੱਧੀ ਰਾਤ ਨੂੰ ਕੁਝ ਲੋਕ ਹਸਪਤਾਲ ਕੰਪਲੈਕਸ ਵਿਚ ਦਾਖ਼ਲ ਹੋਏ ਅਤੇ ਐਮਰਜੈਂਸੀ ਵਿਭਾਗ ਵਿਚ ਭੰਨਤੋੜ ਕੀਤੀ। ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ (RG Kar Medical College) ਵਿਚ ਬੁੱਧਵਾਰ ਅੱਧੀ ਰਾਤ ਨੂੰ ਕੁਝ ਲੋਕ ਹਸਪਤਾਲ ਕੰਪਲੈਕਸ ਵਿਚ ਦਾਖ਼ਲ ਹੋਏ ਅਤੇ ਐਮਰਜੈਂਸੀ ਵਿਭਾਗ ਵਿਚ ਭੰਨਤੋੜ ਕੀਤੀ। ਕਲਕੱਤਾ ਹਾਈ ਕੋਰਟ (calcutta High Court) ਨੇ ਅੱਜ ਹਸਪਤਾਲ ‘ਚ ਭੰਨਤੋੜ ਨੂੰ ਲੈ ਕੇ ਸਖ਼ਤ ਟਿੱਪਣੀ ਕੀਤੀ ਹੈ। ਇਸ ਘਟਨਾ ’ਤੇ ਚਿੰਤਾ ਪ੍ਰਗਟ ਕਰਦਿਆਂ ਅਦਾਲਤ ਨੇ ਸਰਕਾਰੀ ਤੰਤਰ ਨੂੰ ਪੂਰੀ ਤਰ੍ਹਾਂ ਫੇਲ੍ਹ ਦੱਸਿਆ ਹੈ। ਉੱਥੇ ਹੀ ਅਦਾਲਤ ਨੇ ਸਲਾਹ ਦਿੱਤੀ ਹੈ ਕਿ ਹਸਪਤਾਲ ਨੂੰ ਬੰਦ ਕਰਨਾ ਹੀ ਬਿਹਤਰ ਹੋਵੇਗਾ। ਇਸ ਦੇ ਨਾਲ ਹੀ ਹਸਪਤਾਲ ਵਿਚ ਮੌਜੂਦ ਮਰੀਜ਼ਾਂ ਨੂੰ ਕਿਸੇ ਹੋਰ ਹਸਪਤਾਲ ਵਿਚ ਸ਼ਿਫਟ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਭੀੜ ਨੇ ਆਰਜੀ ਕਾਰ ਹਸਪਤਾਲ (RG Kar Medical Hospital) ਦੇ ਨੇੜੇ ਪੁਲਿਸ ਬੈਰੀਕੇਡ ਤੋੜ ਦਿੱਤੇ ਅਤੇ ਕੰਪਲੈਕਸ ਵਿੱਚ ਦਾਖਲ ਹੋ ਗਿਆ। ਕੁਝ ਲੋਕਾਂ ਨੇ ਕੁਰਸੀਆਂ ਅਤੇ ਬੋਰਡ ਤੋੜੇ। ਇਹ ਘਟਨਾ ਉਦੋਂ ਵਾਪਰੀ ਜਦੋਂ ਜੂਨੀਅਰ ਡਾਕਟਰ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਵੱਡੀ ਗਿਣਤੀ ‘ਚ ਔਰਤਾਂ ਕੋਲਕਾਤਾ ਦੀਆਂ ਸੜਕਾਂ ‘ਤੇ ਪ੍ਰਦਰਸ਼ਨ ਕਰ ਰਹੀਆਂ ਸਨ। ਪੁਲਿਸ ਦੇ ਸਾਹਮਣੇ ਹੀ ਹੁੰਦੀ ਰਹੀ ਭੰਨਤੋੜ ਹਸਪਤਾਲ ‘ਚ ਭੰਨਤੋੜ ਦੇ ਮਾਮਲੇ ‘ਚ ਪੁਲਿਸ ਨੇ ਦੱਸਿਆ ਸੀ ਕਿ 30-40 ਨੌਜਵਾਨ ਹਸਪਤਾਲ ‘ਚ ਦਾਖਲ ਹੋ ਕੇ ਭੰਨਤੋੜ ਕਰਦੇ ਹਨ। ਇਹ ਪਤਾ ਨਹੀਂ ਲੱਗ ਸਕਿਆ ਕਿ ਭੰਨਤੋੜ ਨੂੰ ਅੰਜਾਮ ਦੇਣ ਵਾਲੇ ਇਹ ਲੋਕ ਕੌਣ ਹਨ। ਵੱਡੀ ਗੱਲ ਇਹ ਹੈ ਕਿ ਪੁਲਿਸ ਦੇ ਸਾਹਮਣੇ ਭੰਨਤੋੜ ਜਾਰੀ ਰਹੀ। ਹੁਣ ਸਵਾਲ ਉਠਾਇਆ ਜਾ ਰਿਹਾ ਹੈ ਕਿ ਕੀ ਇਹ ਔਰਤਾਂ ਦੇ ਸ਼ਾਂਤਮਈ ਅੰਦੋਲਨ ਤੋਂ ਧਿਆਨ ਹਟਾਉਣ ਲਈ ਸੋਚੀ ਸਮਝੀ ਘਟਨਾ ਹੈ, ਨਾਲ ਹੀ ਭੀੜ ਨੇ ਧਰਨਾ ਮੰਚ ਵੀ ਤੋੜ ਦਿੱਤਾ। ਕਈ ਹਸਪਤਾਲਾਂ ਵਿਚ ਅੱਜ ਵੀ ਡਾਕਟਰਾਂ ਦੀ ਹੜਤਾਲ ਜਾਰੀ ਜ਼ਿਕਰਯੋਗ ਹੈ ਕਿ ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ((RG Kar Medical College) ਦੀ ਜੂਨੀਅਰ ਮਹਿਲਾ ਟ੍ਰੇਨੀ ਡਾਕਟਰ ਨਾਲ ਸਮੂਹਿਕ ਜਬਰ-ਜਨਾਹ ਅਤੇ ਹੱਤਿਆ ਦੀ ਘਟਨਾ ਦੇ ਵਿਰੋਧ ਵਿਚ ਡਾਕਟਰਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ ਜਾਰੀ ਰਹੇਗੀ। ਇਸ ਕਾਰਨ ਸ਼ੁੱਕਰਵਾਰ ਨੂੰ ਏਮਜ਼, ਸਫਦਰਜੰਗ, ਆਰਐਮਐਲ, ਲੋਕਨਾਇਕ, ਜੀਬੀ ਪੰਤ ਸਮੇਤ ਦਿੱਲੀ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਐਮਰਜੈਂਸੀ ਨੂੰ ਛੱਡ ਕੇ ਓਪੀਡੀ, ਨਿਯਮਤ ਸਰਜਰੀ ਅਤੇ ਹੋਰ ਸਾਰੀਆਂ ਮੈਡੀਕਲ ਸੁਵਿਧਾਵਾਂ ਪ੍ਰਭਾਵਿਤ ਰਹਿਣਗੀਆਂ। Share FacebookTwitterPinterestWhatsApp Previous articleਕੇਜਰੀਵਾਲ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਬੋਲੇ ਸਿਸੋਦੀਆ – ‘Dictatorship’ ਖ਼ਿਲਾਫ਼ ਸਭ ਤੋਂ ਔਖੀ ਲੜਾਈ ਲੜ ਰਹੇ ਹਨ ਦਿੱਲੀ ਦੇ ਮੁੱਖ ਮੰਤਰੀ’Next articleISRO ਨੇ ਫਿਰ ਰਚਿਆ ਇਤਿਹਾਸ, ਧਰਤੀ ਦੀ ਨਿਗਰਾਨੀ ਲਈ EOS-08 ਦਾ ਸਫਲ launch adminhttps://punjabbuzz.com/Punjabi RELATED ARTICLES Desh Nangal ਦੀ ਗੁਆਚੀ ਸ਼ਾਨ ਬਹਾਲ ਕਰਨ ਲਈ Harjot Bains ਨੇ ਕੇਂਦਰੀ ਬਿਜਲੀ ਮੰਤਰੀ ਤੋਂ ਦਖ਼ਲ ਮੰਗਿਆ April 19, 2025 Crime Amritpal ਦੇ ਕਰੀਬੀ ਪੱਪਲਪ੍ਰੀਤ ਨੂੰ 1 ਮਈ ਤੱਕ ਭੇਜਿਆ ਗਿਆ ਜੇਲ੍ਹ April 19, 2025 Crime Punjab Police ਨੂੰ ਮਿਲੀ ਵੱਡੀ ਕਾਮਯਾਬੀ, 2 ਕਿਲੋ RDX ਅਤੇ ਗ੍ਰਨੇਡ ਸਮੇਤ ISI ਦੇ 4 ਅੱਤਵਾਦੀ ਗ੍ਰਿਫ਼ਤਾਰ April 19, 2025 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular Nangal ਦੀ ਗੁਆਚੀ ਸ਼ਾਨ ਬਹਾਲ ਕਰਨ ਲਈ Harjot Bains ਨੇ ਕੇਂਦਰੀ ਬਿਜਲੀ ਮੰਤਰੀ ਤੋਂ ਦਖ਼ਲ ਮੰਗਿਆ April 19, 2025 Amritpal ਦੇ ਕਰੀਬੀ ਪੱਪਲਪ੍ਰੀਤ ਨੂੰ 1 ਮਈ ਤੱਕ ਭੇਜਿਆ ਗਿਆ ਜੇਲ੍ਹ April 19, 2025 Punjab Police ਨੂੰ ਮਿਲੀ ਵੱਡੀ ਕਾਮਯਾਬੀ, 2 ਕਿਲੋ RDX ਅਤੇ ਗ੍ਰਨੇਡ ਸਮੇਤ ISI ਦੇ 4 ਅੱਤਵਾਦੀ ਗ੍ਰਿਫ਼ਤਾਰ April 19, 2025 Shri Hemkunt Sahib Yatra ਦੀਆਂ ਤਿਆਰੀਆਂ ਸ਼ੁਰੂ, ਸ਼ਰਧਾਲੂਆਂ ਦੇ ਲਈ 25 ਮਈ ਤੋਂ ਖੁੱਲ੍ਹਣਗੇ ਕਪਾਟ April 19, 2025 Load more Recent Comments