ISRO ਨੇ ਕਿਉਂ ਲਈ ਏਲਨ ਮਸਕ ਦੀ ਮਦਦ
ਭਾਰਤ ਦਾ ਸੰਚਾਰ ਉਪਗ੍ਰਹਿ, ਜੀਸੈਟ-ਐੱਨ2 ਅਰਬਪਤੀ ਕਾਰੋਬਾਰੀ ਏਲਨ ਮਸਕ ਦੀ Company ਸਪੇਸਐਕਸ ਨੇ ਫਾਲਕਨ 9 ਰਾਕੇਟ ਰਾਹੀਂ ਪੁਲਾੜ ’ਚ ਪਹੁੰਚਾ ਦਿੱਤਾ ਹੈ। ਇਹ ਸੈਟੇਲਾਈਟ ਦੇਸ਼ ਭਰ ’ਚ ਬ੍ਰਾਡਬੈਂਡ ਸੇਵਾਵਾਂ ਤੇ ਕਨੈਕਟੀਵਿਟੀ ਨੂੰ ਹੋਰ ਬਿਹਤਰ ਬਣਾਏਗਾ।
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੀ ਕਾਰੋਬਾਰੀ ਸ਼ਾਖਾ ਨਿਊਸਪੇਸ ਇੰਡੀਆ ਲਿਮਟਡ (ਐੱਨਐੱਸਆਈਐੱਲ) ਨੇ ਐਕਸ ’ਤੇ ਪੋਸਟ ਕੀਤਾ, ‘ਜੀਸੈਟ-ਐੱਨ2-ਥਰੂਪੁਟ (ਐੱਚਟੀਐੱਸ) ਸੰਚਾਰ ਉਪਗ੍ਰਿਹ ਮੰਗਲਵਾਰ ਨੂੰ ਅਮਰੀਕਾ ਦੇ ਕੇਪ ਕੇਨਵੇਰੇਲ ਤੋਂ ਮੰਗਲਵਾਰ ਨੂੰ ਕਾਮਾਯਾਬੀ ਨਾਲ ਲਾਂਚ ਕੀਤਾ ਗਿਆ। ਉਪਗ੍ਰਹਿ ਲੋੜੀਂਦੇ ਪੰਧ ’ਚ ਸਥਾਪਿਤ ਕਰ ਦਿੱਤਾ ਗਿਆ।
ISRO ਦੀ ਮਾਸਟਰ ਕੰਟਰੋਲ ਫੈਸਿਲਿਟੀ (ਐੱਮਸੀਐੱਫ) ਨੇ ਉਪਗ੍ਰਹਿ ਦਾ ਕੰਟਰੋਲ ਆਪਣੇ ਹੱਥ ’ਚ ਲੈ ਲਿਆ ਹੈ। ਮੁੱਢਲੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਉਪਗ੍ਰਿਹ ਚੰਗੀ ਸਥਿਤੀ ’ਚ ਹੈ।
GSAT-N2 NSILਦਾ ਦੂਜਾ ਮੰਗ ਅਧਾਰਤ ਸੰਚਾਰ ਉਪਗ੍ਰਿਹ ਹੈ ਜਿਹੜਾ ਪੂਰੇ ਭਾਰਤ ’ਚ ਬ੍ਰਾਡਬੈਂਡ ਸੇਵਾਵਾਂ ਤੇ ਹਵਾਈ ਜਹਾਜ਼ ਦੀਆਂ ਉਡਾਣਾਂ ’ਚ ਸੰਪਰਕ ਦੀ ਸਹੂਲਤ ਵਧਾਏਗਾ।
GSAT-N2 NSIL ਦਾ ਪਹਿਲਾ ਮੰਗ ਅਧਾਰਤ ਉਪਗ੍ਰਿਹ ਸੀ। ਉਹ 23 ਜੂਨ, 2022 ਨੂੰ ਫਰਾਂਸ ’ਚ ਫ੍ਰੈਂਚ ਗੁਆਨਾ ਦੇ ਕੌਰੂ ਤੋਂ ਲਾਂਚ ਕੀਤਾ ਗਿਆ ਸੀ। ਜੀਸੈਟ-ਐੱਨ2 ਉਪਗ੍ਰਿਹ ਦੇ ਮਿਸ਼ਨ ਦੀ ਮਿਆਦ 14 ਸਾਲ ਹੈ।
ਇਹ 32 ਯੂਜ਼ਰ ਬੀਮ ਨਾਲ ਲੈਸ ਹੈ, ਜਿਨ੍ਹਾਂ ’ਚ ਪੂਰਬ-ਉੱਤਰ ਖੇਤਰ ਸਬੰਧੀ ਅੱਠ ਨੈਰੋ ‘ਸਪਾਟ ਬੀਮ’ ਤੇ ਬਾਕੀ ਭਾਰਤ ਲਈ 24 ਬ੍ਰਾਡ ਸਪਾਟ ਬੀਮ ਸ਼ਾਮਿਲ ਹਨ। ਇਨ੍ਹਾਂ 32 ਬੀਮਾਂ ਨੂੰ ਭਾਰਤ ’ਚ ਸਥਿਤ ਹਬ ਸਟੇਸ਼ਨ ਨਾਲ ਸੁਪੋਰਟ ਦਿੱਤਾ ਜਾਵੇਗਾ।
ਚਾਰ ਹਜ਼ਾਰ ਕਿੱਲੋ ਤੋਂ ਵੱਧ ਭਾਰ ਲੈਕੇ ਜਾਣ ’ਚ ਸਮਰੱਥ ਨਹੀਂ ਇਸਰੋ ਦਾ ਰਾਕੇਟ
ISRO ਦੇ ਸਾਬਕਾ ਮੁਖੀਆਂ ਨੇ ਕਿਹਾ ਕਿ ਇਸਰੋ ਦੇ ਰਾਕੇਟ ਚਾਰ ਹਜ਼ਾਰ ਕਿੱਲੋ ਤੋਂ ਵੱਧ ਭਾਰ ਲੈ ਕੇ ਜਾਣ ’ਚ ਸਮਰੱਥ ਨਹੀਂ ਹਨ। ਇਸ ਲਈ ਭਾਰਤ ਨੂੰ GSAT-N2 ਨੂੰ ਸਪੇਸਐਕਸ ਦੇ ਰਾਕੇਟ ਤੋਂ ਲਾਂਚ ਕਰਨਾ ਪਿਆ।
ਇਸਰੋ ਦੇ ਸਾਬਕਾ ਮੁਖੀ ਕੇ. ਸਿਵਨ ਨੇ ਕਿਹਾ ਕਿ ਜੀਸੈਟ-ਐੱਨ2 ਇਸਰੋ ਦੇ ਰਾਕੇਟ ਦੀ ਸਮਰੱਥਾ ਤੋਂ ਵੱਧ ਭਾਰੀ ਸੀ, ਇਸ ਲਈ ਇਸ ਨੂੰ ਲਾਂਚ ਲਈ ਅਮਰੀਕਾ ਭੇਜਿਆ ਗਿਆ।
ਇਸਰੋ ਦੀ ਸਮਰੱਥਾ ਚਾਰ ਹਜ਼ਾਰ ਟਨ ਹੈ ਜਦਕਿ ਜੀਸੈਟ-ਐੱਨ2 ਦਾ ਵਜ਼ਨ 4.7 ਟਨ ਹੈ। ਭਾਰਤੀ ਪੁਲਾੜ ਏਜੰਸੀ ਦੀਆਂ ਸਮਰੱਥਾਵਾਂ ਵਧਾਉਣ ਸਬੰਧੀ ਯਤਨ ਜਾਰੀ ਹਨ।
ਜੀਸਟ-ਐੱਨ2 ਭਾਰਤ ਨੂੰ ਉੱਚ ਬੈਂਡ ਸੰਚਾਰ ਸੇਵਾਵਾਂ ਦੇਵੇਗਾ, ਜਿਸ ਨਾਲ ਇਸ ਦੀ ਪਹੁੰਚ ਦੇਸ਼ ਦੇ ਦੂਰ ਦੁਰਾਡੇ ਦੇ ਹਿੱਸਿਆਂ ਤੱਕ ਹੋ ਸਕੇਗੀ।
ਇਸਰੋ ਦੇ ਮੁਖੀ ਜੀ. ਮਾਧਵਨ ਨਾਇਰ ਨੇ ਕਿਹਾ ਕਿ ਇਸਰੋ ਦੀ ਯੋਜਨਾ ਅਗਲੀ ਪੀੜ੍ਹੀ ਦੇ ਰਾਕੇਟਾਂ ਦੀ ਸਮਰੱਥਾ ਨੂੰ ਦੁੱਗਣਾ ਕਰਨ ਦੀ ਹੈ, ਪਰ ਜੀਐਸਟ ਐੱਨ2 ਦੀ ਲਾਂਚਿੰਗ ਲਈ ਅਸੀਂ ਇਸ ਦੀ ਉਡੀਕ ਨਹੀਂ ਕਰ ਸਕਦੇ ਸੀ, ਇਸ ਲਈ ਇਸਰੋ ਨੇ ਸਪੇਸਐਕਸ ਦੇ ਰਾਕੇਟ ਰਾਹੀਂ ਜੀਸੈਟ-ਐੱਨ2 ਪੁਲਾੜ ’ਚ ਭੇਜਣ ਦਾ ਫ਼ੈਸਲਾ ਕੀਤਾ।