ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਬੋਖਲਾ ਗਿਆ ਹੈ। ਉਸਨੇ ਬੁੱਧਵਾਰ ਰਾਤ ਨੂੰ ਭਾਰਤ ‘ਤੇ ਨਾਕਾਮ ਹਮਲੇ ਕੀਤੇ।
ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਬੋਖਲਾ ਗਿਆ ਹੈ। ਉਸਨੇ ਬੁੱਧਵਾਰ ਰਾਤ ਨੂੰ ਭਾਰਤ ‘ਤੇ ਨਾਕਾਮ ਹਮਲੇ ਕੀਤੇ, ਜਿਸ ਦੇ ਜਵਾਬ ਵਿੱਚ ਭਾਰਤ ਨੇ ਵੀਰਵਾਰ ਦੀ ਜਵਾਬੀ ਕਾਰਵਾਈ ਨਾਲ ਪੂਰੇ ਪਾਕਿਸਤਾਨ ਨੂੰ ਹਿਲਾ ਦਿੱਤਾ। ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਦੀ ਜਾਣਕਾਰੀ ਸਰਕਾਰ ਨੇ ਬਿਆਨ ਜਾਰੀ ਕਰਕੇ ਦਿੱਤੀ ਹੈ।
ਰੱਖਿਆ ਮੰਤਰਾਲੇ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਨੇ ਅੱਜ ਸਵੇਰੇ ਪਾਕਿਸਤਾਨ ਵਿੱਚ ਕਈ ਹਵਾਈ ਰੱਖਿਆ ਰਾਡਾਰ ਅਤੇ ਪ੍ਰਣਾਲੀਆਂ ਨੂੰ ਨਿਸ਼ਾਨਾ ਬਣਾ ਕੇ ਇੱਕ ਫੈਸਲਾਕੁੰਨ ਕਾਰਵਾਈ ਕੀਤੀ। ਇਹ ਕਾਰਵਾਈ 7-8 ਮਈ ਦੀ ਰਾਤ ਨੂੰ ਭਾਰਤ ਦੇ ਉੱਤਰੀ ਅਤੇ ਪੱਛਮੀ ਫੌਜੀ ਠਿਕਾਣਿਆਂ ‘ਤੇ ਪਾਕਿਸਤਾਨ ਵੱਲੋਂ ਕੀਤੇ ਗਏ ਡ੍ਰੋਨ ਅਤੇ ਮਿਜ਼ਾਈਲ ਹਮਲਿਆਂ ਦੇ ਜਵਾਬ ਵਿੱਚ ਕੀਤੀ ਗਈ।
ਭਾਰਤ ਨੇ ਕਿੱਥੇ-ਕਿੱਥੇ ਨਾਕਾਮ ਕੀਤੇ ਹਮਲੇ?
ਪਾਕਿਸਤਾਨ ਨੇ ਅਵੰਤੀਪੁਰਾ, ਸ੍ਰੀਨਗਰ, ਜੰਮੂ, ਪਠਾਨਕੋਟ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਆਦਮਪੁਰ, ਬਠਿੰਡਾ, ਚੰਡੀਗੜ੍ਹ, ਨਲ, ਫਲੋਦੀ, ਉਤਰਲਾਈ ਅਤੇ ਭੁਜ ਵਰਗੇ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਇਨ੍ਹਾਂ ਹਮਲਿਆਂ ਨੂੰ ਭਾਰਤ ਦੇ ਹਵਾਈ ਰੱਖਿਆ ਪ੍ਰਣਾਲੀ ਨੇ ਨਾਕਾਮ ਕਰ ਦਿੱਤਾ।
ਪਾਕਿਸਤਾਨ ਦੇ ਅਸਫਲ ਹਮਲੇ ਦਾ ਜਵਾਬ ਦੇਣ ਲਈ ਭਾਰਤ ਨੇ ਵੀਰਵਾਰ ਨੂੰ ਜਵਾਬੀ ਕਾਰਵਾਈ ਕੀਤੀ। ਰੱਖਿਆ ਮੰਤਰਾਲੇ ਦੇ ਅਨੁਸਾਰ, ਭਾਰਤ ਦੀ ਕਾਰਵਾਈ ਸੰਤੁਲਿਤ ਹੈ। ਅਸੀਂ ਸਿਰਫ਼ ਉਨ੍ਹਾਂ ਪ੍ਰਣਾਲੀਆਂ ਨੂੰ ਨਿਸ਼ਾਨਾ ਬਣਾਇਆ ਜੋ ਸਾਡੇ ਟੀਚਿਆਂ ‘ਤੇ ਹਮਲਾ ਕਰਨ ਲਈ ਜ਼ਿੰਮੇਵਾਰ ਸਨ।
ਇਸ ਅਸਫਲ ਹਮਲੇ ਦੇ ਜਵਾਬ ਵਿੱਚ, ਭਾਰਤ ਨੇ ਵੀਰਵਾਰ ਨੂੰ ਜਵਾਬੀ ਕਾਰਵਾਈ ਨਾਲ ਪਾਕਿਸਤਾਨ ਨੂੰ ਹਿਲਾ ਕੇ ਰੱਖ ਦਿੱਤਾ। ਪਾਕਿਸਤਾਨ ਵਿੱਚ ਹੁਣ ਤੱਕ ਕਈ ਥਾਵਾਂ ਤੇ ਕਾਰਵਾਈ ਕਰਨ ਦੀ ਖਬਰ ਹੈ। ਜਿਨ੍ਹਾਂ ਸ਼ਹਿਰਾਂ ‘ਚ ਕਾਰਵਾਈ ਕੀਤੀ ਗਈ, ਉਨ੍ਹਾਂ ‘ਚ ਲਾਹੌਰ, ਕਰਾਚੀ, ਰਾਵਲਪਿੰਡੀ, ਸਿਆਲਕੋਟ, ਉਮਰਕੋਟ, ਗੁਜਰਾਂਵਾਲਾ, ਚਕਵਾਲ, ਘੋਟਕੀ, ਅਟਕ, ਨਰਵਾਲ, ਛੋਰ ਅਤੇ ਸ਼ੇਖੂਪੁਰਾ ਸ਼ਾਮਲ ਹਨ।
LoC ‘ਤੇ ਵੀ ਪਾਕਿਸਤਾਨ ਦੀਆਂ ਨਾਪਾਕ ਗਤੀਵਿਧੀਆਂ
ਇਸ ਦੌਰਾਨ, ਪਾਕਿਸਤਾਨ ਨੇ ਕੰਟਰੋਲ ਰੇਖਾ ਦੇ ਨੇੜੇ ਕੁਪਵਾੜਾ, ਬਾਰਾਮੂਲਾ, ਉਰੀ, ਪੁੰਛ, ਮੇਂਢਰ ਅਤੇ ਰਾਜੌਰੀ ਸੈਕਟਰਾਂ ਵਿੱਚ ਮੋਰਟਾਰ ਅਤੇ ਤੋਪਖਾਨੇ ਨਾਲ ਗੋਲੀਬਾਰੀ ਤੇਜ਼ ਕਰ ਦਿੱਤੀ ਹੈ। ਇਸ ਗੋਲੀਬਾਰੀ ਵਿੱਚ 16 ਮਾਸੂਮ ਨਾਗਰਿਕਾਂ ਦੀ ਜਾਨ ਚਲੀ ਗਈ, ਜਿਨ੍ਹਾਂ ਵਿੱਚ ਤਿੰਨ ਔਰਤਾਂ ਅਤੇ ਪੰਜ ਬੱਚੇ ਸ਼ਾਮਲ ਸਨ। ਭਾਰਤ ਨੂੰ ਇਸ ਹਮਲੇ ਦਾ ਜਵਾਬ ਦੇਣ ਲਈ ਮਜਬੂਰ ਹੋਣਾ ਪਿਆ ਅਤੇ ਢੁਕਵੀਂ ਕਾਰਵਾਈ ਕੀਤੀ, ਜਿਸ ਨਾਲ ਪਾਕਿਸਤਾਨੀ ਗੋਲੀਬਾਰੀ ਰੁਕ ਗਈ।
ਭਾਰਤ ਨੇ ਚੇਤਾਵਨੀ ਦਿੱਤੀ ਹੈ ਕਿ ਪਾਕਿਸਤਾਨੀ ਫੌਜ ਵੱਲੋਂ ਕਿਸੇ ਵੀ ਉਕਸਾਵੇ ਦਾ ਸਖ਼ਤ ਜਵਾਬ ਦਿੱਤਾ ਜਾਵੇਗਾ। ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ, ਅਤੇ ਭਾਰਤ ਸ਼ਾਂਤੀ ਬਣਾਈ ਰੱਖਣ ਲਈ ਵਚਨਬੱਧ ਹੈ, ਬਸ਼ਰਤੇ ਪਾਕਿਸਤਾਨ ਇਸਦਾ ਸਨਮਾਨ ਕਰੇ।